Last Updated: November 26, 2026

Dainik Savera Times Logo

ਸੰਗਰੂਰ: ਨੌਕਰੀ ਦੀ ਤਲਾਸ਼ ‘ਚ ਨਿਕਲੀ ਲੜਕੀ ਨਾਲ ਵਾਪਰਿਆ ਦੁਖਦਾਈ ਹਾਦਸਾ

18 June 2026 ਅੱਪਡੇਟ ਕੀਤਾ ਗਿਆ

ਸੰਗਰੂਰ: ਨੌਕਰੀ ਦੀ ਤਲਾਸ਼ ‘ਚ ਨਿਕਲੀ ਲੜਕੀ ਨਾਲ ਵਾਪਰਿਆ ਦੁਖਦਾਈ ਹਾਦਸਾ

ਪੰਜਾਬ ਡੈਸਕ: ਵੀਰਵਾਰ ਸਵੇਰੇ ਸੰਗਰੂਰ ਦੇ ਧੂਰੀ ਰੋਡ ਪੁਲ ਦੇ ਹੇਠਾਂ ਸੜਕ ਦੇ ਵਿਚਕਾਰ ਇੱਕ 24 ਸਾਲਾ ਲੜਕੀ ਦੀ ਲਾਸ਼ ਮਿਲੀ। ਮ੍ਰਿਤਕ ਔਰਤ ਦੇ ਸਿਰ ‘ਤੇ ਗੰਭੀਰ ਸੱਟ ਲੱਗੀ ਸੀ ਅਤੇ ਕਾਫ਼ੀ ਖੂਨ ਵੇਹ ਚੁੱਕਾ ਸੀ। ਉੱਥੋਂ ਲੰਘ ਰਹੇ ਇੱਕ ਰਾਹਗੀਰ ਨੇ ਲਾਸ਼ ਨੂੰ ਦੇਖ ਕੇ ਤੁਰੰਤ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ। ਖ਼ਬਰ ਮਿਲਦਿਆਂ ਹੀ ਸੰਗਰੂਰ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।

ਮ੍ਰਿਤਕ ਔਰਤ ਦੀ ਪਛਾਣ ਰਜਨੀ (24) ਵਜੋਂ ਹੋਈ ਹੈ, ਜੋ ਕਿ ਰਾਮੂ ਨਾਮ ਦੇ ਵਿਅਕਤੀ ਦੀ ਧੀ ਸੀ। ਉਸਦੀ ਭੈਣ ਦੀਪਿਕਾ ਅਤੇ ਜੀਜਾ ਉਮਾਸ਼ੰਕਰ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਦੀ ਪਛਾਣ ਕੀਤੀ। ਪਰਿਵਾਰ ਮੁਤਾਬਕ ਰਜਨੀ ਕਾਫ਼ੀ ਸਮੇਂ ਤੋਂ ਬੇਰੁਜ਼ਗਾਰ ਸੀ ਅਤੇ ਨੌਕਰੀ ਨਾ ਮਿਲਣ ਕਰਕੇ ਪਰੇਸ਼ਾਨ ਸੀ। ਉਹ ਬੁੱਧਵਾਰ ਨੂੰ ਇੱਕ ਮਹਿੰਦਰਾ ਏਜੰਸੀ ਵਿੱਚ ਇੰਟਰਵਿਊ ਦੇਣ ਗਈ ਸੀ, ਪਰ ਉਸ ਤੋਂ ਬਾਅਦ ਵਾਪਸ ਘਰ ਨਹੀਂ ਪਰਤੀ। ਵੀਰਵਾਰ ਸਵੇਰੇ ਪੁਲਿਸ ਦੇ ਫੋਨ ਰਾਹੀਂ ਪਰਿਵਾਰ ਨੂੰ ਇਸ ਘਟਨਾ ਦਾ ਪਤਾ ਲੱਗਿਆ।

ਇਹ ਵੀ ਪੜੋਂ: 

ਮੋਗਾ ‘ਚ ਪੁਰਾਣੀ ਦੁਸ਼ਮਣੀ ਨੇ ਲਈ ਨੌਜਵਾਨ ਦੀ ਜਾਨ, ਗੋਲੀ ਮਾਰ ਕੇ ਕਤਲ

ਮੋਗਾ ‘ਚ ਪੁਰਾਣੀ ਦੁਸ਼ਮਣੀ ਨੇ ਲਈ ਨੌਜਵਾਨ ਦੀ ਜਾਨ, ਗੋਲੀ ਮਾਰ ਕੇ ਕਤਲ

ਪੁਲਿਸ ਦੀ ਜਾਂਚ: ਹਾਲਾਂਕਿ ਕੁਝ ਲੋਕ ਇਸ ਨੂੰ ਕਤਲ ਦਾ ਮਾਮਲਾ ਦੱਸ ਰਹੇ ਹਨ, ਪਰ ਡੀਐਸਪੀ ਦਲਬੀਰ ਸਿੰਘ ਨੇ ਸਾਫ਼ ਕੀਤਾ ਹੈ ਕਿ ਇਹ ਖੁਦਕੁਸ਼ੀ ਦਾ ਮਾਮਲਾ ਜਾਪਦਾ ਹੈ। ਔਰਤ ਦੇ ਸਰੀਰ ‘ਤੇ ਕਿਸੇ ਤਰ੍ਹਾਂ ਦੀ ਖਿੱਚ-ਧੂਹ ਜਾਂ ਲੜਾਈ ਦੇ ਨਿਸ਼ਾਨ ਨਹੀਂ ਮਿਲੇ ਹਨ।

ਪੁਲਿਸ ਦਾ ਕਹਿਣਾ ਹੈ ਕਿ ਲੜਕੀ ਨੇ ਪੁਲ ਤੋਂ ਹੇਠਾਂ ਛਾਲ ਮਾਰ ਦਿੱਤੀ, ਜਿਸ ਕਾਰਨ ਸੜਕ ‘ਤੇ ਸਿਰ ਵੱਜਣ ਨਾਲ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁੱਛਗਿੱਛ ਦੌਰਾਨ ਪਰਿਵਾਰ ਨੇ ਵੀ ਕਿਸੇ ‘ਤੇ ਕੋਈ ਸ਼ੱਕ ਨਹੀਂ ਜਤਾਇਆ ਹੈ। ਪੁਲਿਸ ਨੇ ਕਾਨੂੰਨੀ ਧਾਰਾ 194 ਤਹਿਤ ਕਾਰਵਾਈ ਕਰਦਿਆਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

sangrur-woman-found-dead-under-bridge-suicide-case

sangrur-woman-found-dead-under-bridge-suicide-case

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.