Last Updated: November 7, 2026

Dainik Savera Times Logo

Sangrur Protest : ਲੌਂਗੋਵਾਲ ‘ਚ ਪੁਲਿਸ ਨੇ ਦੇਰ ਰਾਤ ਚੁੱਕੇ ਧਰਨਾਕਾਰੀ ਕਿਸਾਨ, ਬਜ਼ੁਰਗਾਂ ਨਾਲ ਖਿੱਚ-ਧੂਹ, ਲੱਥੀਆਂ ਪੱਗਾਂ

19 January 2026 ਅੱਪਡੇਟ ਕੀਤਾ ਗਿਆ

Sangrur Protest : ਲੌਂਗੋਵਾਲ ‘ਚ ਪੁਲਿਸ ਨੇ ਦੇਰ ਰਾਤ ਚੁੱਕੇ ਧਰਨਾਕਾਰੀ ਕਿਸਾਨ, ਬਜ਼ੁਰਗਾਂ ਨਾਲ ਖਿੱਚ-ਧੂਹ, ਲੱਥੀਆਂ ਪੱਗਾਂ

Sangrur News : ਸੰਗਰੂਰ ਵਿੱਚ ਦੇਰ ਰਾਤ ਪੰਜਾਬ ਪੁਲਿਸ ਵੱਲੋਂ ਧਰਨਾਕਾਰੀ ਕਿਸਾਨਾਂ ਖਿਲਾਫ਼ ਐਕਸ਼ਨ ਕੀਤੇ ਜਾਣ ਦੀ ਖ਼ਬਰ ਹੈ। ਪੁਲਿਸ ਨੇ ਕਾਰਵਾਈ ਕਰਦੇ ਹੋਏ ਲੌਂਗੋਵਾਲ ‘ਚ ਡਰੇਨ ਦੇ ਪੁਲ ‘ਤੇ ਕਿਸਾਨਾਂ ਵੱਲੋਂ ਧਰਨੇ ਨੂੰ ਖਤਮ ਕਰ ਦਿੱਤਾ ਹੈ। ਧਰਨਾਕਾਰੀ ਕਿਸਾਨਾਂ ਨੂੰ ਪੁਲਿਸ ਨੇ ਅੱਧੀ ਰਾਤ ਜ਼ਬਰੀ ਚੁੱਕ ਲਿਆ ਅਤੇ ਬੱਸਾਂ ‘ਚ ਲੱਦ ਕੇ ਕਿਸੇ ਹੋਰ ਥਾਂ ਲੈ ਗਏ।

Khanna Tragedy : ਬੂਥਗੜ੍ਹ ‘ਚ ਫਰਨਿਸ ਫੈਕਟਰੀ ‘ਚ ਵੱਡਾ ਹਾਦਸਾ, ਭੱਠੀ ‘ਚ ਉਬਾਲ ਆਉਣ ਕਾਰਨ 4 ਮਜ਼ਦੂਰ ਝੁਲਸੇ

ਜਾਣਕਾਰੀ ਅਨੁਸਾਰ, ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੀ ਅਗਵਾਈ ਹੇਠ ਇਹ ਧਰਨਾ ਬੀਤੇ ਦਿਨ ਮਜੀਠਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦਾ ਰੈਲੀ ‘ਚ ਵਿਰੋਧ ਪ੍ਰਗਟਾਉਣ ਪਹੁੰਚੇ ਕਿਸਾਨਾਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਜਾਣ ਦੇ ਵਿਰੋਧ ‘ਚ ਕੀਤਾ ਜਾ ਰਿਹਾ ਸੀ, ਪਰੰਤੂ ਪੁਲਿਸ ਨੇ ਕਿਸਾਨਾਂ ‘ਤੇ ਦੇਰ ਰਾਤ ਐਕਸ਼ਨ ਕਰਦੇ ਹੋਏ ਹਿਰਾਸਤ ‘ਚ ਲੈ ਲਿਆ। ਇਸ ਦੌਰਾਨ ਧੱਕਾ-ਮੁੱਕੀ ‘ਚ ਕਈ ਕਿਸਾਨਾਂ ਦੀਆਂ ਪੱਗਾਂ ਵੀ ਲੱਥ ਗਈਆਂ।

Football Player Dies in Live Match : ਅਬੋਹਰ ‘ਚ ਰੂਹ ਕੰਬਾਊ ਘਟਨਾ, ਮੈਚ ਦੌਰਾਨ 14 ਸਾਲਾ ਖਿਡਾਰੀ ਦੀ ਮੌਤ

ਇਸ ਮੌਕੇ ਕਿਸਾਨਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਪੁਲਿਸ ਵੱਲੋਂ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਅਤੇ ਹੋਰ ਕਿਸਾਨਾਂ ਨੂੰ ਅੱਧੀ ਰਾਤ ਜ਼ਬਰੀ ਬੱਸਾਂ ‘ਚ ਚੁੱਕ ਲਿਆ ਅਤੇ ਕਿਸੇ ਹੋਰ ਥਾਂ ਲੈ ਗਏ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.