Last Updated: November 7, 2026

Dainik Savera Times Logo

Sangrur : ਰੂਹ ਕੰਬਾਊ ਘਟਨਾ, ਪਤੀ ਨੇ ਗੰਡਾਸੇ ਨਾਲ ਵੱਢੀ ਤਿੰਨ ਬੱਚਿਆਂ ਦੀ ਮਾਂ, ਸੋਸ਼ਲ ਮੀਡੀਆ ‘ਤੇ ਪਾਈ ਵੀਡੀਓ, ਫਿਰ ਕੀਤਾ ਆ ਕੰਮ…

11 February 2026 ਅੱਪਡੇਟ ਕੀਤਾ ਗਿਆ

Sangrur : ਰੂਹ ਕੰਬਾਊ ਘਟਨਾ, ਪਤੀ ਨੇ ਗੰਡਾਸੇ ਨਾਲ ਵੱਢੀ ਤਿੰਨ ਬੱਚਿਆਂ ਦੀ ਮਾਂ, ਸੋਸ਼ਲ ਮੀਡੀਆ ‘ਤੇ ਪਾਈ ਵੀਡੀਓ, ਫਿਰ ਕੀਤਾ ਆ ਕੰਮ…

Sangrur Murder : ਸੰਗਰੂਰ ਜ਼ਿਲ੍ਹੇ ਤੋਂ ਰੂਹ ਕੰਬਾਊ ਵਾਰਦਾਤ ਸਾਹਮਣੇ ਆਈ ਹੈ, ਜਿਥੇ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ (Husband Killed wife) ਕਰ ਦਿੱਤਾ ਹੈ। ਇਥੇ ਹੀ ਬੱਸ ਨਹੀਂ, ਮੁਲਜ਼ਮ ਨੇ ਕਤਲ ਕਰਨ ਦੀ ਵੀਡੀਓ ਵੀ ਬਣਾਈ ਅਤੇ ਸੋਸ਼ਲ ਮੀਡੀਆ ‘ਤੇ ਪਾਈ। ਉਪਰੰਤ ਥਾਣੇ ਪਹੁੰਚ ਕੇ ਖੁਦ ਪੁਲਿਸ ਨੂੰ ਗ੍ਰਿਫ਼ਤਾਰੀ ਦਿੱਤੀ। ਮ੍ਰਿਤਕਾ ਹਰਕੀਰਤਨ ਕੌਰ, ਤਿੰਨ ਬੱਚਿਆਂ ਦੀ ਮਾਂ ਸੀ, ਜਿਸ ਦੀ ਦੋ ਧੀਆਂ 8 ਤੇ 10 ਸਾਲ ਅਤੇ ਇੱਕ ਮੁੰਡਾ 6 ਸਾਲ ਦਾ ਹੈ। ਜਾਣਕਾਰੀ ਅਨੁਸਾਰ, ਮਾਮਲਾ ਲਹਿਰਾਗਾਗਾ ਦੇ ਪਿੰਡ ਖੰਡੇਬਾਦ ਦਾ ਹੈ, ਜਿਥੇ ਸਾਬਕਾ ਸਰਪੰਚ ਦੇ ਪੁੱਤਰ ਕੁਲਦੀਪ ਸਿੰਘ ਨੇ ਪਤਨੀ ਦਾ ਕਤਲ ਕਰ ਦਿੱਤਾ ਹੈ। ਮੁੱਢਲੇ ਤੌਰ ‘ਤੇ ਕਤਲ ਦਾ ਕਾਰਨ ਸ਼ੱਕ ਸਾਹਮਣੇ ਆ ਰਿਹਾ ਹੈ, ਜਿਸ ਨੂੰ ਲੈ ਕੇ ਕੁਲਦੀਪ ਸਿੰਘ ਨੇ ਆਪਣੀ ਪਤਨੀ ਹਰਕੀਰਤਨ ਕੌਰ ਦਾ ਕਤਲ ਕੀਤਾ।

ਅੱਜ ਦਾ ਹੁਕਮਨਾਮਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ (11-02-2026)

ਕਤਲ ਕਰਨ ਪਿੱਛੋਂ ਬਣਾਈ ਵੀਡੀਓ, ਤੇ ਖੁਦ ਪਹੁੰਚਿਆ ਥਾਣੇ

ਵੀਡੀਓ ਵਿੱਚ ਵਿਖਾਈ ਦੇ ਰਿਹਾ ਸੀ ਕਿ ਕਿਵੇਂ ਮੁਲਜ਼ਮ ਨੇ ਗੰਡਾਸੇ ਨਾਲ ਕਈ ਵਾਰ ਵਾਰ ਕਰਕੇ ਹਰਕੀਰਤਨ ਨੂੰ ਮੌਤ ਦੇ ਘਾਟ ਉਤਾਰਿਆ। ਫਰਸ਼ ‘ਤੇ ਲਾਸ਼ ਪੂਰੀ ਤਰ੍ਹਾਂ ਖੂਨ ਨਾਲ ਲੱਥਪੱਥ ਵਿਖਾਈ ਦੇ ਰਹੀ ਸੀ, ਜਿਸ ਨੂੰ ਦੇਖ ਕੇ ਕਿਸੇ ਦੇ ਵੀ ਰੌਂਗਟੇ ਖੜੇ ਹੋ ਜਾਣ। ਕਤਲ ਕਰਨ ਤੋਂ ਬਾਅਦ ਮੁਲਜ਼ਮ ਨੂੰ ਇਥੇ ਹੀ ਸਬਰ ਨਹੀਂ ਆਇਆ, ਉਸ ਨੇ ਇਸ ਦਰਦਨਾਕ ਕਤਲ ਦੀ ਵੀਡੀਓ ਵੀ ਬਣਾਈ ਅਤੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ। ਉਪਰੰਤ ਖੁਦ ਪੁਲਿਸ ਕੋਲ ਥਾਣੇ ਪਹੁੰਚਿਆ ਅਤੇ ਕਤਲ ਦੀ ਜਾਣਕਾਰੀ ਦੇ ਕੇ ਗ੍ਰਿਫ਼ਤਾਰੀ ਦਿੱਤੀ।

ਫਗਵਾੜਾ-ਗੁਰਾਇਆ ਹਾਈਵੇਅ ‘ਤੇ ਵਾਪਰਿਆ ਵੱਡਾ ਹਾਦਸਾ ; ਡਿਵਾਈਡਰ ਟੱਪ ਕੇ ਟਰੱਕ ‘ਚ ਵੱਜੀ ਤੇਜ਼ ਰਫ਼ਤਾਰ ਕਾਰ, 3 ਨੌਜਵਾਨਾਂ ਦੀ ਮੌਤ

ਸਾਬਕਾ ਸਰਪੰਚ ਦਾ ਪੁੱਤਰ ਹੈ ਮੁਲਜ਼ਮ ਕੁਲਦੀਪ ਸਿੰਘ

ਡੀਐਸਪੀ ਰਣਵੀਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕੁਲਦੀਪ ਸਿੰਘ, ਸਾਬਕਾ ਸਰਪੰਚ ਦਾ ਪੁੱਤਰ ਹੈ। ਉਹ ਖੁਦ ਆਪਣੀ ਪਤਨੀ ਦਾ ਗੰਡਾਸੇ ਮਾਰ ਕੇ ਕਤਲ ਕਰਕੇ ਥਾਣੇ ਵਿੱਚ ਪਹੁੰਚ ਗਿਆ। ਉਸਨੇ ਕਤਲ ਕਰਦਿਆਂ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲਿਆ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.