skip to content

Last Updated: November 7, 2026

Dainik Savera Times Logo

ਫਗਵਾੜਾ-ਗੁਰਾਇਆ ਹਾਈਵੇਅ ‘ਤੇ ਵਾਪਰਿਆ ਵੱਡਾ ਹਾਦਸਾ ; ਡਿਵਾਈਡਰ ਟੱਪ ਕੇ ਟਰੱਕ ‘ਚ ਵੱਜੀ ਤੇਜ਼ ਰਫ਼ਤਾਰ ਕਾਰ, 3 ਨੌਜਵਾਨਾਂ ਦੀ ਮੌਤ

11 February 2026 ਅੱਪਡੇਟ ਕੀਤਾ ਗਿਆ

ਫਗਵਾੜਾ-ਗੁਰਾਇਆ ਹਾਈਵੇਅ ‘ਤੇ ਵਾਪਰਿਆ ਵੱਡਾ ਹਾਦਸਾ ; ਡਿਵਾਈਡਰ ਟੱਪ ਕੇ ਟਰੱਕ ‘ਚ ਵੱਜੀ ਤੇਜ਼ ਰਫ਼ਤਾਰ ਕਾਰ, 3 ਨੌਜਵਾਨਾਂ ਦੀ ਮੌਤ

Phillaur Car Accident : ਫਿਲੌਰ ਦੇ ਪਿੰਡ ਮੁਠੱਡਾ ਕਲਾਂ ਵਿਖੇ ਉਸ ਵੇਲੇ ਸੋਗ ਦੀ ਲਹਿਰ ਵੇਖਣ ਨੂੰ ਮਿਲੀ, ਜਦੋਂ ਪਿੰਡ ਦੇ ਤਿੰਨ ਨੌਜਵਾਨਾਂ ਦੀ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਗਈ। ਫਗਵਾੜਾ-ਗੁਰਾਇਆ ਹਾਈਵੇਅ (Phagwara-Guraya Highway) ਦੇ ਦਰਮਿਆਨ ਪਿੰਡ ਵਿਰਕਾਂ ਦੇ ਗੇਟ ਦੇ ਸਾਹਮਣੇ ਟਾਟਾ ਗੱਡੀ ਦੂਜੇ ਪਾਸੇ ਸੜਕ ‘ਤੇ ਜਾ ਰਹੇ ਟਰੱਕ (Car Truck Accident) ਵਿੱਚ ਜਾ ਵੱਜੀ। ਜਾਣਕਾਰੀ ਅਨੁਸਾਰ, ਹਾਦਸਾ ਇੰਨਾ ਭਿਆਨਕ ਸੀ ਕਿ ਟੋਇਟਾ ਕਾਰ ਪੂਰੀ ਤਰ੍ਹਾਂ ਤਬਾਹ ਹੋ ਗਈ, ਜਦੋਂ ਕਿ ਟਾਟਾ 407 ਵੀ ਨੁਕਸਾਨੀ ਗਈ। ਟਾਟਾ 407 ਦੇ ਡਰਾਈਵਰ ਨੂੰ ਵੀ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਅੱਜ ਦਾ ਹੁਕਮਨਾਮਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ (11-02-2026)

ਮ੍ਰਿਤਕ ਨੌਜਵਾਨਾਂ ਦੀ ਪਛਾਣ ਸਾਹਿਲ ਮੁਹੰਮਦ (23) ਪੁੱਤਰ ਕਸ਼ਮੀਰ ਮੁਹੰਮਦ, ਦਲਜੀਤ ਭੱਟੀ (20) ਪੁੱਤਰ ਅਵਤਾਰ ਚੰਦ ਅਤੇ ਅਵਤਾਰ ਮਹਿਮੀ (17) ਪੁੱਤਰ ਦੇਸ ਰਾਜ ਮਹਿਮੀ, ਵਾਸੀ ਮੁਠੱਡਾ ਕਲਾਂ, ਫਿਲੌਰ (ਜਲੰਧਰ) ਵਜੋਂ ਹੋਈ ਹੈ। ਤਿੰਨੇ ਨੌਜਵਾਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਫਗਵਾੜਾ ਦੇ ਵਿਦਿਆਰਥੀ ਦੱਸੇ ਜਾ ਰਹੇ ਹਨ। 12ਵੀਂ ਜਮਾਤ ਦਾ ਵਿਦਿਆਰਥੀ ਅਰਮਾਨ ਮਹਿਮੀ, ਜੋ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਇਹ ਤਿੰਨੇ ਹੀ ਨੌਜਵਾਨ ਕਾਰ ਵਿੱਚ ਸਵਾਰ ਜਲੰਧਰ ਤੋਂ ਵਾਪਸ ਪਿੰਡ ਨੂੰ ਪਰਤ ਰਹੇ ਸਨ, ਜਦੋਂ ਉਨ੍ਹਾਂ ਦੀ ਗੱਡੀ ਵਿਰਕਾਂ ਗੇਟ ਨੇੜੇ ਪੁੱਜੀ ਤਾਂ ਗੱਡੀ ਬੇਕਾਬੂ ਹੋ ਕੇ ਡਿਵਾਈਡਰ ਟੱਪ ਕੇ ਲੁਧਿਆਣਾ ਸਾਈਡ ਤੋਂ ਜਲੰਧਰ ਸਾਈਡ ਆ ਰਹੇ ਟਾਟਾ 407 ਨਾਲ ਜਾ ਟਕਰਾਈ। ਫਗਵਾੜਾ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.