P?c1=2&c2=40696273&cv=3.9

Dainik Savera Times Logo

CASO Operation : Samrala ਪੁਲਿਸ ਵੱਲੋਂ ਅੱਜ ਤੜਕਸਾਰ ਹੀ ਚਲਾਇਆ ਗਿਆ ਕਾਸੋ ਆਪਰੇਸ਼ਨ | DainikSavera

4 months पहले

CASO Operation : Samrala ਪੁਲਿਸ ਵੱਲੋਂ ਅੱਜ ਤੜਕਸਾਰ ਹੀ ਚਲਾਇਆ ਗਿਆ ਕਾਸੋ ਆਪਰੇਸ਼ਨ | DainikSavera

ਅੱਜ ਤੜਕੇ ਐਸਐਸਪੀ ਜੋਤੀ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਹੇਠ ਐਸਪੀ ਤੇਜਵੀਰ ਸਿੰਘ ਅਤੇ ਡੀਐਸਪੀ ਤਰਲੋਚਨ ਸਿੰਘ ਦੀ ਅਗਵਾਈ ਵਿੱਚ ਸਮਰਾਲਾ ਪੁਲਿਸ ਵੱਲੋਂ ਸਮਰਾਲਾ ਦੇ ਵੱਖ-ਵੱਖ ਥਾਵਾਂ ‘ਤੇ ਵਿਸ਼ਾਲ ਸਰਚ ਅਭਿਆਨ ਚਲਾਇਆ ਗਿਆ।
ਐਸਪੀ ਤੇਜਵੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ੇ ਦੇ ਖ਼ਾਤਮੇ ਲਈ ਸੂਬੇ ਭਰ ਵਿੱਚ ਪੰਜਾਬ ਪੁਲਿਸ ਵੱਲੋਂ ਵਿਸ਼ੇਸ਼ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਮੁਹਿੰਮ ਦੇ ਤਹਿਤ ਪੁਲਿਸ ਜ਼ਿਲ੍ਹਾ ਖੰਨਾ ਵਿੱਚ ਪਾਇਲ, ਮਾਛੀਵਾੜਾ ਸਾਹਿਬ, ਖੰਨਾ ਅਤੇ ਸਮਰਾਲਾ ਖੇਤਰਾਂ ਦੇ “ਹੌਟ ਸਪਾਟ” ਇਲਾਕਿਆਂ ਅਤੇ ਉਹਨਾਂ ਥਾਵਾਂ ‘ਤੇ ਜਿੱਥੇ ਨਸ਼ਾ ਤਸਕਰ ਘਰ ਬੈਠ ਤਸਕਰੀ ਕਰ ਰਹੇ ਹਨ, ਤੜਕੇ ਵਿਸ਼ੇਸ਼ ਕਾਰਵਾਈ ਕੀਤੀ ਗਈ।
ਐਸਪੀ ਤੇਜਵੀਰ ਸਿੰਘ ਨੇ ਨਸ਼ਾ ਤਸਕਰਾਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਤੁਰੰਤ ਨਸ਼ੇ ਦੇ ਗ਼ੈਰਕਾਨੂੰਨੀ ਧੰਦੇ ਨੂੰ ਛੱਡ ਕੇ ਮੁੱਖ ਧਾਰਾ ਵਿੱਚ ਵਾਪਸ ਆਉਣ, ਤਾਂ ਜੋ ਪੰਜਾਬ ਨੂੰ ਦੁਬਾਰਾ “ਰੰਗਲਾ ਪੰਜਾਬ” ਬਣਾਇਆ ਜਾ ਸਕੇ।

खबरें और भी हैं...

Copyright © 2026 Dainik Savera Times. All rights reserved.