Last Updated: November 6, 2026

Dainik Savera Times Logo

ਵੱਧਦਾ ਪ੍ਰਦੂਸ਼ਣ ਬਣਿਆ ਵੱਡੀ ਚੁਣੌਤੀ ਕਮਜ਼ੋਰ ਅੱਖਾਂ ਵਾਲਿਆਂ ਲਈਂ ਜੀਵਨ ਜੀਉਂਣਾ ਹੋ ਰਿਹਾ ਔਖਾ…..

6 January 2026 ਅੱਪਡੇਟ ਕੀਤਾ ਗਿਆ

ਵੱਧਦਾ ਪ੍ਰਦੂਸ਼ਣ ਬਣਿਆ ਵੱਡੀ ਚੁਣੌਤੀ ਕਮਜ਼ੋਰ ਅੱਖਾਂ ਵਾਲਿਆਂ ਲਈਂ ਜੀਵਨ ਜੀਉਂਣਾ ਹੋ ਰਿਹਾ ਔਖਾ…..

ਨਵੀਂ ਦਿਲੀ: ਜਿਨ੍ਹਾਂ ਲੋਕਾਂ ਦੀਆਂ ਅੱਖਾਂ ਪਹਿਲਾਂ ਹੀ ਕਮਜ਼ੋਰ ਹਨ ਅਤੇ ਜਿਨ੍ਹਾਂ ਨੂੰ ਦੇਖਣ ਲਈ ਚਸ਼ਮਾ ਲਗਾਉਣਾ ਪੈਂਦਾ ਹੈ ਉਨ੍ਹਾਂ ਲਈ ਇਹ ਵੱਧਦਾ ਪ੍ਰਦੂਸ਼ਣ ਇੱਕ ਵੱਡੀ ਚੁਣੌਤੀ ਬਣ ਗਿਆ ਹੈ। ਧੂੰਧ ਅਤੇ ਧੁੰਦ ਨਾਲ ਭਰੀ ਹਵਾ ਨਾ ਸਿਰਫ਼ ਸਾਹ ਲੈਣ ਨੂੰ ਔਖਾ ਕਰ ਰਹੀ ਹੈ ਸਗੋਂ ਅੱਖਾਂ ਵਿੱਚ ਜਲਨ ਤੇ ਦਰਦ ਵੀ ਵਧਾ ਰਹੀ ਹੈ।

ਪ੍ਰਦੂਸ਼ਣ ਦੇ ਬਿਗੜਦੇ ਹਾਲਾਤਾਂ ਕਾਰਨ ਲੋਕਾਂ ਨੂੰ ਹਰ ਰੋਜ਼ ਇਹ ਸੋਚਣਾ ਪੈਂਦਾ ਹੈ ਕਿ ਕਿਵੇਂ ਇਸ ਗੰਦੀ ਹਵਾ ਵਿੱਚ ਜੀਵਨ ਜੀਆ ਜਾਵੇ। ਇਹ ਹਾਲਾਤ ਸਿਰਫ਼ ਅੱਖਾਂ ਹੀ ਨਹੀਂ ਸਗੋਂ ਸਰੀਰ ਦੇ ਹੋਰ ਅੰਗਾਂ ‘ਤੇ ਵੀ ਬੁਰਾ ਅਸਰ ਪਾ ਰਹੇ ਹਨ। ਸਾਹ ਲੈਣ ਵਿੱਚ ਦਿੱਕਤ ਖੰਘ ਦਮਾ ਜਿਹੀਆਂ ਬਿਮਾਰੀਆਂ ਤੇਜ਼ੀ ਨਾਲ ਵਧ ਰਹੀਆਂ ਹਨ।

ਇਹ ਵੀ ਪੜ੍ਹੋ: ਦਿੱਲੀ ਦੀ ਹਵਾ ਜ਼ਹਿਰੀਲੀ AQI ਖਰਾਬ ਸ਼੍ਰੇਣੀ ‘ਚ ਪ੍ਰਦੂਸ਼ਣ ਦਾ ਕਹਿਰ ਸਭ ਤੋਂ ਉਚੇ ਚਰਮ ਤੇ….

ਡਾਕਟਰਾਂ ਦਾ ਕਹਿਣਾ ਹੈ ਕਿ ਪ੍ਰਦੂਸ਼ਣ ਕਾਰਨ ਅੱਖਾਂ ਦੀ ਰੌਸ਼ਨੀ ਹੋਰ ਘਟ ਸਕਦੀ ਹੈ ਅਤੇ ਜਿਨ੍ਹਾਂ ਨੂੰ ਪਹਿਲਾਂ ਹੀ ਨਜ਼ਰ ਦੀ ਸਮੱਸਿਆ ਹੈ ਉਨ੍ਹਾਂ ਲਈ ਇਹ ਹਾਲਾਤ ਹੋਰ ਵੀ ਖਤਰਨਾਕ ਹਨ। ਇਸ ਤੋਂ ਇਲਾਵਾ ਹਵਾ ਵਿੱਚ ਮੌਜੂਦ ਜ਼ਹਿਰੀਲੇ ਕਣ ਦਿਲ ਦੀਆਂ ਬਿਮਾਰੀਆਂ ਫੇਫੜਿਆਂ ਦੇ ਇਨਫੈਕਸ਼ਨ ਅਤੇ ਚਮੜੀ ਦੀਆਂ ਸਮੱਸਿਆਵਾਂ ਨੂੰ ਵੀ ਜਨਮ ਦੇ ਰਹੇ ਹਨ।

ਇਹ ਵੀ ਪੜ੍ਹੋ: ਪਟਿਆਲਾ ਨਗਰ ਨਿਗਮ ਦਾ ਵੱਡਾ ਫੈਸਲਾ — ਅੱਜ ਤੋਂ ਡੇਅਰੀਆਂ ਦੇ ਪਾਣੀ ਤੇ ਸੀਵਰੇਜ ਕੁਨੈਕਸ਼ਨ ਕੱਟੇ ਜਾਣਗੇ

ਇਹ ਪ੍ਰਦੂਸ਼ਣ ਮਨੁੱਖੀ ਜੀਵਨ ਲਈ ਇੱਕ ਗੰਭੀਰ ਖ਼ਤਰਾ ਬਣ ਚੁੱਕਾ ਹੈ। ਜੇਕਰ ਇਸ ‘ਤੇ ਕਾਬੂ ਨਾ ਪਾਇਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਲੋਕਾਂ ਲਈ ਸਿਹਤਮੰਦ ਜੀਵਨ ਜੀਣਾ ਹੋਰ ਵੀ ਮੁਸ਼ਕਲ ਹੋ ਜਾਵੇਗਾ। ਇਸ ਲਈ ਜ਼ਰੂਰੀ ਹੈ ਕਿ ਹਰ ਨਾਗਰਿਕ ਆਪਣੀ ਜ਼ਿੰਮੇਵਾਰੀ ਸਮਝੇ ਅਤੇ ਪ੍ਰਦੂਸ਼ਣ ਘਟਾਉਣ ਲਈ ਯੋਗਦਾਨ ਪਾਏ ਤਾਂ ਜੋ ਅਸੀਂ ਆਪਣੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼ ਹਵਾ ਅਤੇ ਸਿਹਤਮੰਦ ਵਾਤਾਵਰਣ ਯਕੀਨੀ ਬਣਾ ਸਕੀਏ।

rising-pollution-major-challenge-for-people-with-weak-eyesight

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.