Last Updated: November 25, 2026

Dainik Savera Times Logo

ਸੱਚ ਦੀ ਰਾਹੀਂ ਚੱਲਣ ਵਾਲਾ ਕਦੇ ਨਹੀਂ ਹਾਰਦਾ, ਰਿੰਕੀ ਦਾ ਹੋਇਆ ਪਰਦਾਫਾਸ਼, ਝੂਠੇ ਕੇਸ ਤੇ ਸਜ਼ਾ ਦੀ ਹਕਦਾਰ!

11 December 2025 ਅੱਪਡੇਟ ਕੀਤਾ ਗਿਆ

ਸੱਚ ਦੀ ਰਾਹੀਂ ਚੱਲਣ ਵਾਲਾ ਕਦੇ ਨਹੀਂ ਹਾਰਦਾ, ਰਿੰਕੀ ਦਾ ਹੋਇਆ ਪਰਦਾਫਾਸ਼, ਝੂਠੇ ਕੇਸ ਤੇ ਸਜ਼ਾ ਦੀ ਹਕਦਾਰ!

ਨਵੀਂ ਦਿਲੀ: ਲਖਨਊ ਦੇ ਮੋਹਨਲਾਲਗੰਜ ਨਾਲ ਜੁੜੇ ਇੱਕ ਮਾਮਲੇ ਨੇ ਹਾਲ ਹੀ ਵਿੱਚ ਕਾਨੂੰਨੀ ਅਤੇ ਸਮਾਜਿਕ ਚਰਚਾ ਨੂੰ ਜਨਮ ਦਿੱਤਾ ਹੈ। 3 ਜੂਨ 2025 ਦਾ ਦਿਨ ਸਥਾਨਕ ਨਿਵਾਸੀ ਦੀਪਕ ਗੁਪਤਾ ਲਈ ਉਹ ਸਾਮਾਂ ਇਕ ਮਨਹੂਸ ਸਮਾਂ ਸਾਬਤ ਹੋਇਆ ਜਦੋਂ ਉਸ ’ਤੇ ਪੜੋਸ ਵਿੱਚ ਰਹਿਣ ਵਾਲੀ ਰਿੰਕੀ ਨਾਮਕ ਦਲਿਤ ਯੁਵਤੀ ਨੇ ਰੇਪ ਅਤੇ ਐਸਸੀ-ਐਸਟੀ ਐਕਟ ਤਹਿਤ ਗੰਭੀਰ ਦੋਸ਼ ਲਗਾਏ। ਰਿੰਕੀ ਨੇ ਸ਼ਿਕਾਇਤ ਕੀਤੀ ਕਿ ਦੀਪਕ ਨੇ ਉਸ ਨਾਲ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸੰਬੰਧ ਬਣਾਏ ਅਤੇ ਫਿਰ ਕਿਸੇ ਹੋਰ ਨਾਲ ਵਿਆਹ ਕਰਕੇ ਧੋਖਾ ਦਿੱਤਾ। ਇਸ ਸ਼ਿਕਾਇਤ ਤੋਂ ਬਾਅਦ ਦੀਪਕ ਦੀ ਜ਼ਿੰਦਗੀ ਉਲਟ ਗਈ, ਉਹ ਜੇਲ੍ਹ ਗਿਆ, ਪਰਿਵਾਰ ਟੁੱਟ ਗਿਆ ਅਤੇ ਸਮਾਜ ਵਿੱਚ ਉਸਦੀ ਇੱਜ਼ਤ ਡਿੱਗ ਗਈ।

ਜਾਂਚ ਦੌਰਾਨ ਹਾਲਾਤ ਬਦਲੇ। ਰਿੰਕੀ ਨੇ ਸ਼ਿਕਾਇਤ ਦੇ ਸਮੇਂ ਮੈਡੀਕਲ ਟੈਸਟ ਤੋਂ ਸਾਫ਼ ਇਨਕਾਰ ਕਰ ਦਿੱਤਾ। ਕੋਰਟ ਵਿੱਚ ਬੁਲਾਏ ਜਾਣ ’ਤੇ ਉਹ ਆਪਣੀਆਂ ਹੀ ਗੱਲਾਂ ਵਿੱਚ ਫਸਦੀ ਗਈ। ਤਤਕਾਲੀਨ ਏਸੀਪੀ ਰਜਨੀਸ਼ ਵਰਮਾ ਦੀ ਚਾਰਜਸ਼ੀਟ ਤੋਂ ਪਹਿਲਾਂ ਹੀ ਕੋਰਟ ਨੇ ਮਾਮਲੇ ਨੂੰ ਸੰਭਾਲ ਲਿਆ। ਜਾਂਚ ਵਿੱਚ ਸਾਹਮਣੇ ਆਇਆ ਕਿ ਜਿਸ ਤਾਰੀਖ ਦਾ ਹਵਾਲਾ ਦੇ ਕੇ ਰਿੰਕੀ ਨੇ ਰੇਪ ਦਾ ਦੋਸ਼ ਲਗਾਇਆ ਸੀ, ਉਸ ਦਿਨ ਦੀਪਕ ਕਿਸੇ ਹੋਰ ਥਾਂ ’ਤੇ ਮੌਜੂਦ ਸੀ। ਇਸ ਨਾਲ ਸਾਫ਼ ਹੋ ਗਿਆ ਕਿ ਰਿੰਕੀ ਨੇ ਬਦਲੇ ਦੀ ਭਾਵਨਾ ਵਿੱਚ ਝੂਠਾ ਕੇਸ ਬਣਾਇਆ ਸੀ।

ਅੱਗ ਬੁਝ ਰਹੀ ਸੀ, ਮਾਲਕ ਭੱਜ ਰਹੇ ਸਨ… 25 ਜਾਨਾਂ ਦੀ ਬਲੀ, ਸਰਕਾਰ ਨੇ ਭਗੋੜਿਆ ਦੇ ਕਰਤੇ ਪਾਸਪੋਰਟ ਸਸਪੈਂਡ

ਦੀਪਕ ਦੀ ਵਿਆਹ ਦੀ ਖ਼ਬਰ ਸੁਣ ਕੇ ਰਿੰਕੀ ਗੁੱਸੇ ਵਿੱਚ ਆ ਗਈ ਅਤੇ ਉਸਨੇ ਉਸਦੀ ਵਿਆਹਸ਼ੁਦਾ ਜ਼ਿੰਦਗੀ ਬਰਬਾਦ ਕਰਨ ਦੀ ਠਾਨੀ। ਇਸ ਗੁੱਸੇ ਵਿੱਚ ਉਸਨੇ ਐਸਸੀ-ਐਸਟੀ ਐਕਟ ਦਾ ਦੁਰੁਪਯੋਗ ਕੀਤਾ। ਕੋਰਟ ਨੇ ਇਸਨੂੰ ਸਾਜ਼ਿਸ਼ ਕਰਾਰ ਦਿੱਤਾ।

ਫੈਸਲੇ ਵਿੱਚ ਰਿੰਕੀ ਨੂੰ ਝੂਠੇ ਕੇਸ ਲਈ ਤਿੰਨ ਸਾਲ ਦੀ ਕਠੋਰ ਕੈਦ ਅਤੇ 30 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ। ਕੋਰਟ ਨੇ ਸਪਸ਼ਟ ਕੀਤਾ ਕਿ ਜੁਰਮਾਨੇ ਦੀ ਅੱਧੀ ਰਕਮ ਦੀਪਕ ਨੂੰ ਮੁਆਵਜ਼ੇ ਵਜੋਂ ਦਿੱਤੀ ਜਾਵੇਗੀ। ਵਿਸ਼ੇਸ਼ ਲੋਕ ਅਭਿਯੋਗੀ ਅਰਵਿੰਦ ਮਿਸ਼ਰਾ ਨੇ ਦੱਸਿਆ ਕਿ ਕੋਰਟ ਨੇ ਕਿਹਾ ਕਿ ਰਿੰਕੀ ਨੇ ਜਾਣਬੁੱਝ ਕੇ ਦੀਪਕ ਨੂੰ ਜੇਲ੍ਹ ਭੇਜਣ ਦੀ ਕੋਸ਼ਿਸ਼ ਕੀਤੀ ਅਤੇ ਐਕਟ ਦਾ ਗਲਤ ਫਾਇਦਾ ਉਠਾਇਆ। ਜੇਕਰ ਉਸਨੂੰ ਸਰਕਾਰੀ ਸਹਾਇਤਾ ਮਿਲੀ ਹੈ ਤਾਂ ਉਹ ਤੁਰੰਤ ਵਾਪਸ ਕੀਤੀ ਜਾਵੇ।

WATCH VIDEO: ਲਓ ਜੀ! ਆ ਗਿਆ Trump ਦਾ ਨਵਾਂ ਫਰਮਾਨ, H1B Visa ਲਈ ਹੋਵੇਗੀ ਇਨ੍ਹਾ ਚੀਜਾਂ ਦੀ ਜਾਂਚ

ਇਸ ਫੈਸਲੇ ਨੇ ਲਖਨਊ ਦੀ ਸਿਆਸਤ ਅਤੇ ਸਮਾਜ ਵਿੱਚ ਵੱਡੀ ਚਰਚਾ ਨੂੰ ਜਨਮ ਦਿੱਤਾ ਹੈ। ਇੱਕ ਪਾਸੇ ਝੂਠੇ ਦੋਸ਼ਾਂ ਨਾਲ ਬਰਬਾਦ ਹੋਏ ਦੀਪਕ ਨੂੰ ਇਨਸਾਫ਼ ਮਿਲਿਆ ਹੈ, ਦੂਜੇ ਪਾਸੇ ਰਿੰਕੀ ਦੀ ਸਾਜ਼ਿਸ਼ ਬੇਨਕਾਬ ਹੋ ਗਈ ਹੈ। ਇਸ ਮਾਮਲੇ ਨੇ ਕਾਨੂੰਨ ਦੇ ਦੁਰੁਪਯੋਗ ’ਤੇ ਗੰਭੀਰ ਸਵਾਲ ਖੜੇ ਕੀਤੇ ਹਨ ਕਿ ਕੀ ਇਨਸਾਫ਼ ਸਭ ਲਈ ਬਰਾਬਰ ਹੈ।

ਇਸ ਤਰ੍ਹਾਂ, ਮੋਹਨਲਾਲਗੰਜ ਦੇ ਇਸ ਮਾਮਲੇ ਨੇ ਨਾ ਸਿਰਫ਼ ਇੱਕ ਪਰਿਵਾਰ ਦੀ ਜ਼ਿੰਦਗੀ ਉਲਟਾਈ ਹੈ ਬਲਕਿ ਕਾਨੂੰਨੀ ਪ੍ਰਣਾਲੀ ਵਿੱਚ ਝੂਠੇ ਕੇਸਾਂ ਦੇ ਖ਼ਤਰੇ ਨੂੰ ਵੀ ਸਾਹਮਣੇ ਲਿਆ ਹੈ। ਕੋਰਟ ਦੇ ਫੈਸਲੇ ਨਾਲ ਇਹ ਸਪਸ਼ਟ ਹੋ ਗਿਆ ਹੈ ਕਿ ਕਾਨੂੰਨ ਦਾ ਗਲਤ ਫਾਇਦਾ ਚੁੱਕਣ ਵਾਲਿਆਂ ਨੂੰ ਵੀ ਸਜ਼ਾ ਮਿਲ ਸਕਦੀ ਹੈ ਅਤੇ ਇਨਸਾਫ਼ ਦੀ ਰਾਹ ਵਿੱਚ ਸੱਚਾਈ ਸਭ ਤੋਂ ਵੱਡੀ ਤਾਕਤ ਹੈ।

rinki-revelation-path-of-truth-never-loses

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.