Last Updated: November 6, 2026

Dainik Savera Times Logo

ਕਾਗਜ਼ੀ ਨੋਟਾਂ ਦੀ ਥਾਂ ਆਉਣਗੇ ਪਲਾਸਟਿਕ ਨੋਟ! RBI ਦੀ ਵੱਡੀ ਤਿਆਰੀ

6 June 2026 ਅੱਪਡੇਟ ਕੀਤਾ ਗਿਆ

ਕਾਗਜ਼ੀ ਨੋਟਾਂ ਦੀ ਥਾਂ ਆਉਣਗੇ ਪਲਾਸਟਿਕ ਨੋਟ! RBI ਦੀ ਵੱਡੀ ਤਿਆਰੀ

Reserve Bank of India ਦੇ ਗਵਰਨਰ Sanjay Malhotra ਨੇ ਸੰਕੇਤ ਦਿੱਤੇ ਹਨ ਕਿ ਭਾਰਤ ਵਿੱਚ ਰਵਾਇਤੀ ਕਾਗਜ਼ੀ ਕਰੰਸੀ ਦੀ ਥਾਂ ਭਵਿੱਖ ਵਿੱਚ ਪੋਲੀਮਰ (ਪਲਾਸਟਿਕ) ਨੋਟ ਲਿਆਂਦੇ ਜਾ ਸਕਦੇ ਹਨ। ਇਹ ਯੋਜਨਾ ਇਸ ਵੇਲੇ ਸ਼ੁਰੂਆਤੀ ਪੜਾਅ ਵਿੱਚ ਹੈ ਅਤੇ ਕੇਂਦਰੀ ਬੈਂਕ ਇਸ ‘ਤੇ ਗੰਭੀਰਤਾ ਨਾਲ ਕੰਮ ਕਰ ਰਿਹਾ ਹੈ।

ਆਰਬੀਆਈ ਮੁਤਾਬਕ ਨਕਦੀ ਦੀ ਵਧਦੀ ਮੰਗ ਅਤੇ ਕਾਗਜ਼ੀ ਨੋਟਾਂ ਦੀ ਛਪਾਈ ਅਤੇ ਰੱਖ-ਰਖਾਅ ‘ਤੇ ਵਧਦੇ ਖਰਚੇ ਕਾਰਨ ਪਲਾਸਟਿਕ ਨੋਟਾਂ ਦਾ ਵਿਕਲਪ ਦੁਬਾਰਾ ਵਿਚਾਰ ਅਧੀਨ ਲਿਆਂਦਾ ਗਿਆ ਹੈ। ਪਲਾਸਟਿਕ ਨੋਟ ਕਾਗਜ਼ੀ ਨੋਟਾਂ ਦੇ ਮੁਕਾਬਲੇ ਵੱਧ ਟਿਕਾਊ, ਸਾਫ਼-ਸੁਥਰੇ ਅਤੇ ਸੁਰੱਖਿਅਤ ਮੰਨੇ ਜਾਂਦੇ ਹਨ।

ਇਸ ਤੋਂ ਪਹਿਲਾਂ 2014 ਵਿੱਚ 10 ਰੁਪਏ ਦੇ ਪੋਲੀਮਰ ਨੋਟਾਂ ਦੇ ਟ੍ਰਾਇਲ ਲਈ Kochi, Mysuru, Jaipur, Shimla ਅਤੇ Bhubaneswar ਦੀ ਚੋਣ ਕੀਤੀ ਗਈ ਸੀ, ਪਰ ਤਕਨੀਕੀ ਚੁਣੌਤੀਆਂ ਕਾਰਨ ਇਹ ਯੋਜਨਾ ਅੱਗੇ ਨਹੀਂ ਵਧ ਸਕੀ ਸੀ।

ਮਾਹਿਰਾਂ ਅਨੁਸਾਰ ਪੋਲੀਮਰ ਨੋਟਾਂ ਦੀ ਉਮਰ ਲੰਬੀ ਹੁੰਦੀ ਹੈ, ਇਨ੍ਹਾਂ ਵਿੱਚ ਆਧੁਨਿਕ ਸੁਰੱਖਿਆ ਫੀਚਰ ਸ਼ਾਮਲ ਕੀਤੇ ਜਾ ਸਕਦੇ ਹਨ ਅਤੇ ਇਹ ਨਕਲੀ ਕਰੰਸੀ ਦੀ ਸਮੱਸਿਆ ਨੂੰ ਘਟਾਉਣ ਵਿੱਚ ਵੀ ਮਦਦਗਾਰ ਸਾਬਤ ਹੋ ਸਕਦੇ ਹਨ। ਇਸ ਤੋਂ ਇਲਾਵਾ, ਇਹ ਨੋਟ ਰੀਸਾਈਕਲ ਵੀ ਕੀਤੇ ਜਾ ਸਕਦੇ ਹਨ, ਜਿਸ ਨਾਲ ਵਾਤਾਵਰਣ ਅਤੇ ਖਰਚੇ ਦੋਹਾਂ ਨੂੰ ਲਾਭ ਹੋ ਸਕਦਾ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.