Last Updated: November 27, 2026

Dainik Savera Times Logo

SIM-swap ਅਤੇ ਫਿਸ਼ਿੰਗ ਤੋਂ ਬਚਾਅ ਲਈ RBI ਦਾ ਨਵਾਂ ਕਦਮ: ਡਿਜੀਟਲ ਭੁਗਤਾਨਾਂ ਦੇ ਨਿਯਮ ਬਦਲੇ

30 March 2026 ਅੱਪਡੇਟ ਕੀਤਾ ਗਿਆ

SIM-swap ਅਤੇ ਫਿਸ਼ਿੰਗ ਤੋਂ ਬਚਾਅ ਲਈ RBI ਦਾ ਨਵਾਂ ਕਦਮ: ਡਿਜੀਟਲ ਭੁਗਤਾਨਾਂ ਦੇ ਨਿਯਮ ਬਦਲੇ

PUNJAB DESK: RBI ਨੇ ਡਿਜੀਟਲ ਭੁਗਤਾਨਾਂ ਲਈ ਨਵੇਂ ਨਿਯਮ ਲਾਗੂ ਕਰਨ ਦਾ ਫੈਸਲਾ ਕੀਤਾ ਹੈ, ਜੋ 1 ਅਪ੍ਰੈਲ 2026 ਤੋਂ ਲਾਗੂ ਹੋਣਗੇ। ਇਹ ਨਿਯਮ ਡਿਜੀਟਲ ਲੈਣ-ਦੇਣ ਨੂੰ ਹੋਰ ਸੁਰੱਖਿਅਤ ਬਣਾਉਣ ਅਤੇ ਫਿਸ਼ਿੰਗ, ਸਿਮ-ਸਵੈਪ ਵਰਗੀਆਂ ਠੱਗੀਆਂ ਨੂੰ ਰੋਕਣ ਲਈ ਬਣਾਏ ਗਏ ਹਨ। ਨਵਾਂ ਸਿਸਟਮ “ਪ੍ਰਿੰਸੀਪਲ ਬੇਸਡ ਫਰੇਮਵਰਕ” ਦੇ ਤਹਿਤ ਚੱਲੇਗਾ।

 

ਨਵੇਂ ਨਿਯਮਾਂ ਅਨੁਸਾਰ, ਹੁਣ ਹਰ ਡਿਜੀਟਲ ਭੁਗਤਾਨ ਲਈ ਦੋ-ਪੱਧਰੀ ਤਸਦੀਕ ਲਾਜ਼ਮੀ ਹੋਵੇਗੀ। ਸਿਰਫ਼ SMS ਰਾਹੀਂ ਆਉਣ ਵਾਲਾ OTP ਕਾਫ਼ੀ ਨਹੀਂ ਰਹੇਗਾ। ਲੈਣ-ਦੇਣ ਨੂੰ ਪੂਰਾ ਕਰਨ ਲਈ ਇੱਕ ਹੋਰ ਸੁਰੱਖਿਆ ਤੱਤ ਦੀ ਲੋੜ ਪਵੇਗੀ, ਜੋ ਹਰ ਲੈਣ-ਦੇਣ ਦੇ ਮੁਤਾਬਕ ਡਾਇਨਾਮਿਕ ਹੋਵੇਗਾ।

 

ਬੈਂਕ ਅਤੇ ਭੁਗਤਾਨ ਕੰਪਨੀਆਂ ਤਸਦੀਕ ਲਈ ਕਈ ਤਰੀਕੇ ਵਰਤ ਸਕਣਗੀਆਂ — ਜਿਵੇਂ ਬਾਇਓਮੈਟ੍ਰਿਕਸ, ਪਿੰਨ ਜਾਂ ਪਾਸਵਰਡ, ਜਾਂ ਬੈਂਕਿੰਗ ਐਪ ਵਿੱਚ ਬਣਿਆ ਸੁਰੱਖਿਆ ਟੋਕਨ। ਜੇਕਰ ਕਿਸੇ ਗਾਹਕ ਨੂੰ ਸੁਰੱਖਿਆ ਦੀ ਕਮੀ ਕਾਰਨ ਨੁਕਸਾਨ ਹੁੰਦਾ ਹੈ, ਤਾਂ ਇਸ ਦੀ ਜ਼ਿੰਮੇਵਾਰੀ ਬੈਂਕ ਜਾਂ ਭੁਗਤਾਨ ਸੰਸਥਾ ਦੀ ਹੋਵੇਗੀ।

ਅੰਮ੍ਰਿਤਸਰ ਖੁਦਕੁਸ਼ੀ ਕੇਸ: ਮੰਤਰੀ ਭੁੱਲਰ ਦਾ ਮੋਬਾਈਲ ਤੇ CCTV DVR ਅਜੇ ਵੀ ਗਾਇਬ, ਪੁਲਿਸ ਨੂੰ ਰਿਮਾਂਡ ਵਧਾਉਣਾ ਪਿਆ

ਇਨ੍ਹਾਂ ਨਿਯਮਾਂ ਨਾਲ ਇੱਕ ਵੱਡਾ ਫਾਇਦਾ ਇਹ ਹੋਵੇਗਾ ਕਿ ਜੇ ਕਿਸੇ ਨੂੰ ਤੁਹਾਡਾ OTP ਪਤਾ ਵੀ ਲੱਗ ਜਾਵੇ, ਤਾਂ ਵੀ ਉਹ ਭੁਗਤਾਨ ਨਹੀਂ ਕਰ ਸਕੇਗਾ ਕਿਉਂਕਿ ਉਸਦੇ ਕੋਲ ਤੁਹਾਡਾ ਫਿੰਗਰਪ੍ਰਿੰਟ ਜਾਂ ਹੋਰ ਸੁਰੱਖਿਆ ਤੱਤ ਨਹੀਂ ਹੋਵੇਗਾ। ਪਹਿਲਾਂ ਤੁਸੀਂ ਸਿਰਫ਼ ਸਕੈਨ ਕਰਕੇ ਭੁਗਤਾਨ ਕਰ ਸਕਦੇ ਸੀ, ਪਰ ਹੁਣ ਤੁਹਾਨੂੰ ਪਿੰਨ ਦੇ ਨਾਲ ਹੋਰ ਤਸਦੀਕ ਵੀ ਕਰਨੀ ਪੈ ਸਕਦੀ ਹੈ।

 

ਇਹ ਨਿਯਮ ਸਿਮ-ਸਵੈਪ ਠੱਗੀ ਤੋਂ ਵੀ ਬਚਾਅ ਦੇਣਗੇ। ਪਹਿਲਾਂ ਹੈਕਰ ਕਿਸੇ ਹੋਰ ਸਿਮ ਲੈ ਕੇ OTP ਪ੍ਰਾਪਤ ਕਰ ਲੈਂਦੇ ਸਨ, ਪਰ ਹੁਣ ਸਿਰਫ਼ ਸਿਮ ਬਦਲ ਜਾਣ ਨਾਲ ਭੁਗਤਾਨ ਨਹੀਂ ਹੋ ਸਕੇਗਾ ਕਿਉਂਕਿ ਵਾਧੂ ਸੁਰੱਖਿਆ ਤੱਤ ਲਾਜ਼ਮੀ ਹੋਣਗੇ।

RBI SIM swap prevention, phishing protection RBI,

RBI SIM swap prevention, phishing protection RBI,

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.