skip to content

Last Updated: November 28, 2026

Dainik Savera Times Logo

Big Breaking : ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਕਤਲ ਮਾਮਲੇ ‘ਚ ਕੋਲਕਾਤਾ ਤੋਂ ਤਿੰਨ ਦੋਸ਼ੀ ਗ੍ਰਿਫ਼ਤਾਰ

14 January 2026 ਅੱਪਡੇਟ ਕੀਤਾ ਗਿਆ

Big Breaking : ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਕਤਲ ਮਾਮਲੇ ‘ਚ ਕੋਲਕਾਤਾ ਤੋਂ ਤਿੰਨ ਦੋਸ਼ੀ ਗ੍ਰਿਫ਼ਤਾਰ

ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਸੈਕਟਰ-79, ਸੋਹਾਣਾ ਵਿਖੇ 15 ਦਸੰਬਰ 2025 ਨੂੰ ਕਬੱਡੀ ਟੂਰਨਾਮੈਂਟ ਦੌਰਾਨ ਕੰਵਰ ਦਿਗਵਿਜੈ ਸਿੰਘ ਉਰਫ਼ ਰਾਣਾ ਬਲਾਚੌਰੀਆ ’ਤੇ ਗੋਲੀਆਂ ਚਲਾ ਕੇ ਕੀਤੇ ਗਏ ਕਤਲ ਮਾਮਲੇ ਵਿੱਚ ਮੋਹਾਲੀ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਸੀਨੀਅਰ ਪੁਲਿਸ ਕਪਤਾਨ, ਐਸ.ਏ.ਐਸ. ਨਗਰ ਹਰਮਨਦੀਪ ਸਿੰਘ ਹਾਂਸ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦੇਸ਼ ਬੈਠੇ ਗੈਂਗਸਟਰ ਬਲਵਿੰਦਰ ਸਿੰਘ ਉਰਫ਼ ਡੌਨੀ ਬਲ ਅਤੇ ਅਮਰਜੀਤ ਸਿੰਘ ਉਰਫ਼ ਖੱਬਾ ਦੇ ਇਸ਼ਾਰਿਆਂ ’ਤੇ ਕੰਮ ਕਰ ਰਹੇ ਤਿੰਨ ਦੋਸ਼ੀਆਂ (ਦੋ ਸ਼ੂਟਰਾਂ ਸਮੇਤ) ਨੂੰ ਹਾਵੜਾ ਰੇਲਵੇ ਸਟੇਸ਼ਨ, ਕੋਲਕਾਤਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਡਾਇਰੈਕਟਰ ਜਨਰਲ ਆਫ਼ ਪੁਲਿਸ, ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਏ ਜੀ ਟੀ ਐੱਫ ਤੇ ਜ਼ਿਲ੍ਹਾ ਪੁਲਿਸ ਮੋਹਾਲੀ ਦੀਆਂ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਸੀ। ਸੀਸੀਟੀਵੀ ਅਤੇ ਤਕਨੀਕੀ ਵਿਸ਼ਲੇਸ਼ਣ ਦੀ ਮਦਦ ਨਾਲ ਦੋਸ਼ੀਆਂ ਨੂੰ ਟ੍ਰੈਕ ਕਰਕੇ ਕਾਬੂ ਕੀਤਾ ਗਿਆ।

ਮਾਘੀ ਮੇਲੇ ‘ਤੇ ‘ਆਪ’ ਦੀ ਕਾਨਫਰੰਸ : ਕਈ ਮੰਤਰੀਆਂ ਨੇ ਕੀਤੀ ਸ਼ਿਰਕਤ, ਮੁੱਖ ਮੰਤਰੀ ਮਾਨ ਨੇ ਦਿੱਤਾ ਜ਼ਬਰਦਸਤ ਭਾਸ਼ਣ

ਗ੍ਰਿਫ਼ਤਾਰ ਦੋਸ਼ੀਆਂ ਦਾ ਵੇਰਵਾ

ਕਰਨ ਪਾਠਕ ਉਰਫ਼ ਕਰਨ ਡਿਫਾਲਟਰ, ਪੁੱਤਰ ਦਿਨੇਸ਼ ਪਾਠਕ, ਵਾਸੀ ਗਲੀ ਤੇਲੀਆਂ ਵਾਲੀ, ਨਿਮਾਲ ਮੰਡੀ, ਅੰਮ੍ਰਿਤਸਰ (ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਨਾਲ ਸੰਬੰਧ), ਉਮਰ ਕਰੀਬ 23 ਸਾਲ, 8ਵੀਂ ਪਾਸ, ਅਵਿਵਾਹਿਤ। ਉਸ ‘ਤੇ ਥਾਣਾ ਡਿਵੀਜ਼ਨ-ਬੀ, ਅੰਮ੍ਰਿਤਸਰ ਵਿੱਚ ਲੜਾਈ-ਝਗੜੇ ਦੇ ਦੋ ਕੇਸ ਦਰਜ ਹਨ। ਜਾਂਚ ਦੌਰਾਨ ਸਾਹਮਣੇ ਆਇਆ ਕਿ ਇਸ ਨੇ ਆਦਿਤਿਆ ਉਰਫ਼ ਮੱਖਣ ਨਾਲ ਮਿਲ ਕੇ ਰਾਣਾ ਬਲਾਚੌਰੀਆ ’ਤੇ ਗੋਲੀਆਂ ਚਲਾਈਆਂ।

ਤਰਨਦੀਪ ਸਿੰਘ, ਪੁੱਤਰ ਜਸਵਿੰਦਰ ਸਿੰਘ, ਵਾਸੀ ਪਿੰਡ ਬਾੜੇਵਾਲ, ਥਾਣਾ ਸਰਾਭਾ ਨਗਰ, ਜ਼ਿਲ੍ਹਾ ਲੁਧਿਆਣਾ, ਉਮਰ ਕਰੀਬ 25 ਸਾਲ, ਐੱਮ.ਏ. (ਸੋਸ਼ਿਆਲੋਜੀ), ਅਵਿਵਾਹਿਤ। ਉਸ ‘ਤੇ ਥਾਣਾ ਏਅਰੋ ਸਿਟੀ, ਮੋਹਾਲੀ ਵਿਖੇ ਆਰਮਜ਼ ਐਕਟ ਅਧੀਨ ਕੇਸ ਦਰਜ ਹੈ। ਵਾਰਦਾਤ ਸਮੇਂ ਮੋਟਰਸਾਈਕਲ ਨਾਲ ਮੌਕੇ ’ਤੇ ਮੌਜੂਦ ਸੀ ਅਤੇ ਵਾਰਦਾਤ ਉਪਰੰਤ ਸ਼ੂਟਰਾਂ ਨੂੰ ਭਜਾਉਣ ਵਿੱਚ ਮਦਦ ਕੀਤੀ।

ਸੁਖਸ਼ੇਰਪਾਲ ਸਿੰਘ ਉਰਫ਼ ਆਕਾਸ਼ ਉੱਪਲ, ਪੁੱਤਰ ਬਖ਼ਸ਼ੀਸ਼ ਸਿੰਘ, ਵਾਸੀ ਪਿੰਡ ਉੱਪਲ, ਥਾਣਾ ਵੈਰੋਵਾਲ, ਜ਼ਿਲ੍ਹਾ ਤਰਨ ਤਾਰਨ, ਉਮਰ ਕਰੀਬ 22 ਸਾਲ, 12ਵੀਂ ਪਾਸ, ਅਵਿਵਾਹਿਤ। ਜ਼ਿਲ੍ਹਾ ਗੁਰਦਾਸਪੁਰ ਵਿੱਚ ਜ਼ਬਰਦਸਤੀ ਵਸੂਲੀ ਦੇ ਮਾਮਲਿਆਂ ਵਿੱਚ ਲੋੜੀਂਦਾ ਹੈ। ਜਾਂਚ ਦੌਰਾਨ ਪਤਾ ਲੱਗਿਆ ਕਿ ਇਹ ਗੈਂਗਸਟਰ ਅਮਰਜੀਤ ਸਿੰਘ ਉਰਫ਼ ਖੱਬਾ ਦਾ ਮਾਮਾ ਹੈ ਅਤੇ ਸਾਜ਼ਿਸ਼ ਅਤੇ ਰੈਕੀ ਵਿੱਚ ਅਹਿਮ ਭੂਮਿਕਾ ਨਿਭਾਈ।

ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਦੋਸ਼ੀ ਵਿਦੇਸ਼ ਬੈਠੇ ਗੈਂਗਸਟਰਾਂ ਡੌਨੀ ਬਲ ਅਤੇ ਅਮਰ ਖੱਬੇ ਲਈ ਸ਼ੂਟਰ ਵਜੋਂ ਕੰਮ ਕਰ ਰਹੇ ਸਨ ਅਤੇ ਉਨ੍ਹਾਂ ਦੇ ਕਹਿਣ ‘ਤੇ ਕਤਲ ਅਤੇ ਫਿਰੌਤੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਸਨ। ਰਾਣਾ ਬਲਾਚੌਰੀਆ ਦੇ ਕਤਲ ਦੀ ਸਾਜ਼ਿਸ਼ ਅਕਤੂਬਰ 2025 ਵਿੱਚ ਰਚੀ ਗਈ। ਅਕਤੂਬਰ ਤੋਂ ਵਾਰਦਾਤ ਤਕ ਦੋਸ਼ੀ ਚੰਡੀਗੜ੍ਹ, ਕਾਲਕਾ, ਜ਼ੀਰਕਪੁਰ ਅਤੇ ਖਰੜ ਦੇ ਵੱਖ-ਵੱਖ ਹੋਟਲਾਂ ਵਿੱਚ ਰਹਿੰਦੇ ਰਹੇ।

Big Breaking : 328 ਪਵਨ ਸਰੂਪ ਮਾਮਲੇ ‘ਚ ਵੱਡਾ ਬਦਲਾਅ, SIT ਨੇ ਗਿਆਨੀ ਹਰਪ੍ਰੀਤ ਸਿੰਘ ਤੋਂ ਮੰਗੇ ਵੇਰਵੇ

ਪਹਿਲਾਂ ਗ੍ਰਿਫ਼ਤਾਰ ਦੋਸ਼ੀਆਂ ਦਾ ਵੇਰਵਾ

ਐਸ਼ਦੀਪ ਸਿੰਘ ਪੁੱਤਰ ਮਨਧੀਰ ਸਿੰਘ, ਵਾਸੀ ਪਿੰਡ ਨੌਸ਼ਹਿਰਾ ਪਨੂੰਆਂ, ਥਾਣਾ ਸਰਹਾਲੀ, ਜ਼ਿਲ੍ਹਾ ਤਰਨ ਤਾਰਨ, ਹਰਪਿੰਦਰ ਸਿੰਘ ਉਰਫ਼ ਮਿੱਡੀ, ਪੁੱਤਰ ਜਸਪਾਲ ਸਿੰਘ, ਵਾਸੀ ਪਿੰਡ ਨੌਸ਼ਹਿਰਾ ਪਨੂੰਆਂ, ਥਾਣਾ ਸਰਹਾਲੀ, ਜ਼ਿਲ੍ਹਾ ਤਰਨ ਤਾਰਨ, (ਲਾਲੜੂ ਇਲਾਕੇ ਵਿੱਚ ਪੁਲਿਸ ਮੁਕਾਬਲੇ ਦੌਰਾਨ ਮਾਰਿਆ ਗਿਆ ਸੀ)। ਜੁਗਰਾਜ ਸਿੰਘ ਉਰਫ਼ ਜੱਗਾ, ਹਰਪਿੰਦਰ ਸਿੰਘ ਵਾਸੀ ਛਾਪਿਆਂਵਾਲੀ, ਥਾਣਾ ਬਿਆਸ, ਅੰਮ੍ਰਿਤਸਰ, ਮਨਦੀਪ ਸਿੰਘ ਉਰਫ਼ ਮੋਟਾ ਪੁੱਤਰ ਭਗਵੰਤ ਸਿੰਘ ਵਾਸੀ ਮਕਾਨ ਨੰਬਰ 512, ਮੀਰਾਕੋਟ ਚੌਂਕ, ਖਹਿਰਾਬਾਦ ਰੋਡ ਗੁਮਟਾਲਾ ਚੌਂਕ, ਥਾਣਾ ਕੰਬੋਅ, ਜ਼ਿਲ੍ਹਾ ਅੰਮ੍ਰਿਤਸਰ।

ਦਵਿੰਦਰ ਸਿੰਘ ਉਰਫ਼ ਟਿੰਕਾ, ਵਾਸੀ ਮਕਾਨ ਨੰਬਰ 588, ਮਹਾਂਦੇਵ ਕਲੋਨੀ, ਰਾਮਪੁਰ ਸਿਉਰੀ, ਥਾਣਾ ਪਿੰਜੌਰ, ਜ਼ਿਲ੍ਹਾ ਪੰਚਕੂਲਾ, ਹਰਿਆਣਾ। (ਕੈਬ ਡਰਾਈਵਰ, ਲਾਜਿਸਟਿਕ ਸਹਾਇਤਾ ਪ੍ਰਦਾਨ ਕਰਨ ਵਾਲਾ)। ਇਹ ਦੋਸ਼ੀ ਨਵੰਬਰ ਦੇ ਅਖੀਰ ਵਿੱਚ ਇਹਨਾਂ ਦੋਸ਼ੀਆਂ ਦੇ ਸੰਪਰਕ ਵਿੱਚ ਆਇਆ ਸੀ। ਇਸ ਨੂੰ ਉਕਤ ਵਾਰਦਾਤ ਸਬੰਧੀ ਸਾਰੀ ਜਾਣਕਾਰੀ ਸੀ। ਇਹ ਦੋਸ਼ੀਆਂ ਨੂੰ ਸਥਾਨਕ ਪੱਧਰ ‘ਤੇ ਹਰ ਪ੍ਰਕਾਰ ਦੀ ਮਦਦ ਕਰਦਾ ਸੀ ਅਤੇ ਵਿਦੇਸ਼ ਵਿੱਚੋਂ ਭੇਜੀ ਜਾਂਦੀ ਰਕਮ ਵੀ ਦੋਸ਼ੀ ਦਵਿੰਦਰ ਸਿੰਘ ਦੇ ਖਾਤੇ ਵਿੱਚ ਆਉਂਦੀ ਸੀ। ਦੋਸ਼ੀ ਦਵਿੰਦਰ ਸਿੰਘ ਹੀ ਵਾਰਦਾਤ ਤੋਂ ਬਾਅਦ ਦੋਸ਼ੀਆਂ ਨੂੰ ਪਿੰਡ ਰਾਏਪੁਰ ਕਲਾਂ ਤੋਂ ਲੈ ਕੇ ਸੋਨੀਪਤ ਹਰਿਆਣਾ ਛੱਡ ਕੇ ਆਇਆ ਸੀ।

Jammu Kashmir Weather : ਪਹਾੜਾਂ ਦੀਆਂ ਵਾਦੀਆਂ ‘ਚ ਠੰਡ ਦਾ ਸਿੱਤਮ ਜਾਰੀ, ਪਾਰਾ ਮਾਈਨਸ ‘ਚ, ਜੰਮੀ ਡੱਲ ਝੀਲ

ਗਗਨਦੀਪ ਸਿੰਘ ਉਰਫ਼ ਕਰਨ ਸੋਹਲ ਪੁੱਤਰ ਸਵ. ਦਲਵਿੰਦਰ ਸਿੰਘ, ਵਾਸੀ ਮਕਾਨ ਨੰਬਰ 33, ਵਡਾਲਾ ਕਲੋਨੀ ਜਲੰਧਰ।

ਐਸਐਸਪੀ ਨੇ ਅੱਗੇ ਦੱਸਿਆ ਕਿ ਆਦਿਤਿਆ ਕਪੂਰ ਉਰਫ਼ ਮੱਖਣ ਅਤੇ ਉਸਦੇ ਕੁਝ ਸਾਥੀ ਅਜੇ ਫਰਾਰ ਹਨ, ਜਿਨ੍ਹਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਗ੍ਰਿਫ਼ਤਾਰ ਦੋਸ਼ੀਆਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਅਤੇ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਰਾਣਾ ਬਲਾਚੌਰੀਆ ’ਤੇ ਪਹਿਲਾਂ ਦੋ ਵਾਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਦੋਸ਼ੀ ਕਾਮਯਾਬ ਨਹੀਂ ਹੋ ਸਕੇ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.