
ਨਵੀਂ ਦਿਲੀ: ਰਾਜਸਥਾਨ ਦੀਆਂ ਮੰਡੀਆਂ ਵਿੱਚ ਹਾਲ ਹੀ ਵਿੱਚ ਇੱਕ ਕਿਸਾਨ ਨੇ 14 ਸਾਲ ਪੁਰਾਣਾ ਗਵਾਰ ਸੀਡ ਵੇਚਿਆ ਅਤੇ ਉਸਨੂੰ ਖਰੀਦਦਾਰ ਵੀ ਮਿਲ ਗਿਆ। ਇਹ ਗਵਾਰ ਸੀਡ ਜੋਧਪੁਰ ਮੰਡੀ ਵਿੱਚ ਮਿਲਰਜ਼ ਨੇ 4700 ਰੁਪਏ ਪ੍ਰਤੀ ਕੁਇੰਟਲ ਦੇ ਭਾਅ ‘ਤੇ ਖਰੀਦਿਆ।
ਗਵਾਰ ਸੀਡ ਜਿਸਨੂੰ ਆਮ ਤੌਰ ‘ਤੇ ਗਵਾਰ ਜਾਂ ਕਲਸਨ ਵੀ ਕਿਹਾ ਜਾਂਦਾ ਹੈ ਇੱਕ ਖੇਤੀਬਾੜੀ ਫਸਲ ਹੈ ਜੋ ਮੁੱਖ ਤੌਰ ‘ਤੇ ਰਾਜਸਥਾਨ, ਹਰਿਆਣਾ ਅਤੇ ਗੁਜਰਾਤ ਵਿੱਚ ਉਗਾਈ ਜਾਂਦੀ ਹੈ। ਇਹ ਕੋਈ ਸਬਜ਼ੀ ਨਹੀਂ ਸਗੋਂ ਇੱਕ ਬੀਜ ਹੈ ਜਿਸ ਤੋਂ ਗਵਾਰ ਗਮ ਤਿਆਰ ਹੁੰਦਾ ਹੈ। ਗਵਾਰ ਗਮ ਦਾ ਵਰਤੋਂ ਤੇਲ ਉਦਯੋਗ ਵਿੱਚ ਡ੍ਰਿਲਿੰਗ ਲਈ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਇਹ ਖਾਦਾ ਉਦਯੋਗ ਵਿੱਚ ਆਈਸਕ੍ਰੀਮ, ਬਿਸਕੁਟ ਅਤੇ ਹੋਰ ਉਤਪਾਦਾਂ ਨੂੰ ਗਾੜਾ ਕਰਨ ਲਈ ਵਰਤਿਆ ਜਾਂਦਾ ਹੈ। ਗਵਾਰ ਦੇ ਬੀਜਾਂ ਵਿੱਚ ਪ੍ਰੋਟੀਨ ਦੀ ਮਾਤਰਾ ਵੀ ਵਧੀਆ ਹੁੰਦੀ ਹੈ ਜਿਸ ਕਰਕੇ ਇਹ ਪਸ਼ੂਆਂ ਦੇ ਚਾਰੇ ਵਿੱਚ ਵੀ ਵਰਤਿਆ ਜਾਂਦਾ ਹੈ।
ਇਹ ਵੀ ਪੜ੍ਹੋ: ਪਟਨਾ ‘ਚ ਨਵਾਂ ਕਾਨੂੰਨ: ਥੂਕਣ ਵਾਲਿਆਂ ‘ਤੇ 500 ਰੁਪਏ ਜੁਰਮਾਨਾ: ਤਸਵੀਰਾਂ ਸ਼ਹਿਰ ਦੀਆਂ ਸਕ੍ਰੀਨਾਂ ‘ਤੇ ਹੋਣਗੀਆਂ ਪ੍ਰਦਰਸ਼ਿਤ
ਗਵਾਰ ਦੇ ਫਾਇਦੇ ਇਹ ਹਨ ਕਿ ਇਹ ਸੁੱਕੇ ਇਲਾਕਿਆਂ ਵਿੱਚ ਵੀ ਆਸਾਨੀ ਨਾਲ ਉੱਗ ਜਾਂਦਾ ਹੈ ਇਸਦੀ ਖੇਤੀ ਲਈ ਵੱਧ ਪਾਣੀ ਦੀ ਲੋੜ ਨਹੀਂ ਹੁੰਦੀ ਅਤੇ ਇਹ ਕਿਸਾਨਾਂ ਲਈ ਵਾਧੂ ਆਮਦਨ ਦਾ ਸਰੋਤ ਬਣਦਾ ਹੈ। ਇਸ ਤੋਂ ਬਣਦਾ ਗਵਾਰ ਗਮ ਵਿਦੇਸ਼ਾਂ ਵਿੱਚ ਵੱਡੀ ਮੰਗ ਰੱਖਦਾ ਹੈ ਜਿਸ ਨਾਲ ਕਿਸਾਨਾਂ ਨੂੰ ਚੰਗੀ ਕੀਮਤ ਮਿਲ ਸਕਦੀ ਹੈ।
ਨੁਕਸਾਨ ਇਹ ਹੈ ਕਿ ਗਵਾਰ ਦੇ ਭਾਅ ਬਹੁਤ ਉਤਾਰ ਚੜ੍ਹਾਅ ਵਾਲੇ ਹੁੰਦੇ ਹਨ ਕਈ ਵਾਰ ਮੰਡੀਆਂ ਵਿੱਚ ਕੀਮਤ ਬਹੁਤ ਘੱਟ ਹੋ ਜਾਂਦੀ ਹੈ ਜਿਸ ਨਾਲ ਕਿਸਾਨਾਂ ਨੂੰ ਨੁਕਸਾਨ ਝੱਲਣਾ ਪੈਂਦਾ ਹੈ। ਇਸਦੀ ਖੇਤੀ ਮੁੱਖ ਤੌਰ ‘ਤੇ ਨਿਰਯਾਤ ‘ਤੇ ਨਿਰਭਰ ਰਹਿੰਦੀ ਹੈ ਜੇਕਰ ਵਿਦੇਸ਼ੀ ਮੰਗ ਘੱਟ ਹੋ ਜਾਵੇ ਤਾਂ ਭਾਅ ਵੀ ਡਿੱਗ ਜਾਂਦੇ ਹਨ। ਇਸ ਤੋਂ ਇਲਾਵਾ ਗਵਾਰ ਦੀ ਖੇਤੀ ਨਾਲ ਕਿਸਾਨਾਂ ਨੂੰ ਹੋਰ ਫਸਲਾਂ ਦੇ ਮੁਕਾਬਲੇ ਘੱਟ ਉਤਪਾਦਨ ਮਿਲਦਾ ਹੈ ਜਿਸ ਕਰਕੇ ਇਹ ਹਰ ਕਿਸਾਨ ਲਈ ਲਾਭਕਾਰੀ ਨਹੀਂ ਹੁੰਦੀ।
ਇਹ ਵੀ ਪੜ੍ਹੋ: ਵੱਧਦਾ ਪ੍ਰਦੂਸ਼ਣ ਬਣਿਆ ਵੱਡੀ ਚੁਣੌਤੀ ਕਮਜ਼ੋਰ ਅੱਖਾਂ ਵਾਲਿਆਂ ਲਈਂ ਜੀਵਨ ਜੀਉਂਣਾ ਹੋ ਰਿਹਾ ਔਖਾ…..
ਰਾਜਸਥਾਨ ਦੀਆਂ ਮੰਡੀਆਂ ਵਿੱਚ ਹਾਲ ਹੀ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਕਿਸਾਨ ਨੇ 14 ਸਾਲ ਪੁਰਾਣਾ ਗਵਾਰ ਸੀਡ ਵੇਚਿਆ। ਚੌਕਾਣ ਵਾਲੀ ਗੱਲ ਇਹ ਸੀ ਕਿ ਇਸ ਪੁਰਾਣੇ ਸਟਾਕ ਲਈ ਖਰੀਦਦਾਰ ਮਿਲ ਗਿਆ ਅਤੇ ਜੋਧਪੁਰ ਮੰਡੀ ਵਿੱਚ ਮਿਲਰਜ਼ ਨੇ ਇਸਨੂੰ 4700 ਰੁਪਏ ਪ੍ਰਤੀ ਕੁਇੰਟਲ ਦੇ ਰੇਟ ‘ਤੇ ਖਰੀਦ ਲਿਆ।
ਗਵਾਰ ਸੀਡ ਦੇ ਭਾਅ ਵਿੱਚ ਹਾਲੀਆ ਤੇਜ਼ੀ
ਮਹੱਤਵ
