ਕਪੂਰਥਲਾ ਡੈਸਕ: ਤਰਨਤਾਰਨ ਜਿਮਨੀ ਚੋਣ ਪ੍ਰਚਾਰ ਦੌਰਾਨ ਰਾਜਾ ਵੜਿੰਗ ਦੀ ਇੱਕ ਵੀਡੀਓ ਵਾਇਰਲ ਹੋਈ, ਜਿਸ ਵਿੱਚ ਉਨ੍ਹਾਂ ਨੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਬਾਰੇ ਟਿੱਪਣੀ ਕੀਤੀ। ਇਸ ਟਿੱਪਣੀ ਦੇ ਬਾਅਦ ਮਾਮਲਾ ਲਗਾਤਾਰ ਗਰਮਾਇਆ ਅਤੇ ਕਾਨੂੰਨੀ ਕਾਰਵਾਈ ਦੇ ਰਾਹ ਤੇ ਲਿਆ ਗਿਆ।
SC ਕਮਿਸ਼ਨ ਦੀ ਕਾਰਵਾਈ
ਮਾਮਲੇ ਦੇ ਸੰਬੰਧ ਵਿੱਚ SC ਕਮਿਸ਼ਨ ਨੇ ਰਾਜਾ ਵੜਿੰਗ ਨੂੰ ਤਲਬਿਆ। ਉਨ੍ਹਾਂ ਨੂੰ ਅੱਜ ਸਵੇਰੇ 10 ਵਜੇ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣ ਦਾ ਸਮਾਂ ਦਿੱਤਾ ਗਿਆ।ਪ੍ਰੰਤੂ ਰਾਜਾ ਵੜਿੰਗ SC ਕਮਿਸ਼ਨ ਦੇ ਸਾਹਮਣੇ ਪੇਸ਼ ਨਹੀਂ ਹੋਣਗੇ ਉਹਨਾਂ ਦੇ ਵਕੀਲ ਨੇ ਜਾਣਕਾਰੀ ਦਿੱਤੀ ਹੈ। ਉਹਨਾਂ ਦੇ ਵਕੀਲ ਪਹੁੰਚ ਕਿ ਉਹਨਾਂ ਦਾ ਪੱਖ ਰੱਖਣਗੇ।
READ ALSO : ਅਮਰੀਕਾ ਦੇ ਨੌਰਵਿਚ ਸ਼ਹਿਰ ਦੇ ਪਹਿਲੇ ਸਿੱਖ ਮੇਅਰ ਬਣੇ ਜਲੰਧਰ ਦੇ ਸਵਰਨਜੀਤ ਸਿੰਘ ਖਾਲਸਾ
ਮਾਮਲਾ ਕਪੂਰਥਲਾ ਵਿੱਚ ਦਰਜ ਕੀਤਾ ਗਿਆ ਸੀ। ਬੀਤੇ ਕੱਲ੍ਹ ਰਾਜਾ ਵੜਿੰਗ ‘ਤੇ ਪਰਚਾ ਦਰਜ ਹੋਇਆ।ਟਿੱਪਣੀ ਚੋਣ ਪ੍ਰਚਾਰ ਦੌਰਾਨ ਕੀਤੀ ਗਈ। ਇਸ ਟਿੱਪਣੀ ਨੇ ਰਾਜਨੀਤਿਕ ਮਾਹੌਲ ਵਿੱਚ ਵੱਡਾ ਗਰਮਾਓ ਪੈਦਾ ਕੀਤਾ। SC ਕਮਿਸ਼ਨ ਦੇ ਸਾਹਮਣੇ ਰਾਜਾ ਵੜਿੰਗ ਦੀ ਪੇਸ਼ੀ ਮਾਮਲੇ ਦੀ ਗੰਭੀਰਤਾ ਅਤੇ ਜ਼ਿੰਮੇਵਾਰੀ ਦਾ ਨਿਰਣਯ ਕਰਨ ਲਈ ਕੀਤੀ ਜਾ ਰਹੀ ਹੈ। ਪ੍ਰੰਤੂ ਹੁਣ ਰਾਜਾ ਵੜਿੰਗ ਦੀ ਪੇਸ਼ੀ ਨਹੀਂ ਹੋਵੇਗੀ। ਰਾਜਾ ਵੜਿੰਗ ਦੀ ਅੱਜ ਦੀ ਪੇਸ਼ੀ ਚੋਣ ਪ੍ਰਚਾਰ ਦੌਰਾਨ ਕੀਤੀ ਟਿੱਪਣੀ ਨਾਲ ਜੁੜੇ ਵਿਵਾਦ ਨੂੰ ਕਾਨੂੰਨੀ ਰੂਪ ਦੇ ਰਹੀ ਹੈ। SC ਕਮਿਸ਼ਨ ਦੀ ਕਾਰਵਾਈ ਮਾਮਲੇ ਦੇ ਅਗਲੇ ਨਿਰਣਯ ਲਈ ਮੁੱਖ ਕਦਮ ਸਾਬਿਤ ਹੋਵੇਗੀ।
मेष: दिन शुभ रहेगा...