Last Updated: November 7, 2026

Dainik Savera Times Logo

ਹੁਣ ‘ਫਾਟਕ ਐਪ’ ਰਾਹੀਂ ਇੱਕ ਕਲਿੱਕ ’ਤੇ ਪਤਾ ਲੱਗੇਗਾ ਰੇਲਵੇ ਫਾਟਕ ਖੁੱਲਾ ਹੈ ਜਾਂ ਬੰਦ

15 December 2025 ਅੱਪਡੇਟ ਕੀਤਾ ਗਿਆ

ਹੁਣ ‘ਫਾਟਕ ਐਪ’ ਰਾਹੀਂ ਇੱਕ ਕਲਿੱਕ ’ਤੇ ਪਤਾ ਲੱਗੇਗਾ ਰੇਲਵੇ ਫਾਟਕ ਖੁੱਲਾ ਹੈ ਜਾਂ ਬੰਦ

ਸ੍ਰੀ ਮੁਕਤਸਰ ਸਾਹਿਬ ਦੇ ਰਹਾਇਸ਼ੀਆਂ ਲਈ ਹੁਣ ਰੇਲਵੇ ਫਾਟਕ ਬੰਦ ਹੋਣ ’ਤੇ ਲੰਬੇ ਜਾਮ ਵਿੱਚ ਫਸਣ ਦੀ ਸਮੱਸਿਆ ਖਤਮ ਹੋ ਸਕਦੀ ਹੈ। ਸ਼ਹਿਰ ਦੇ ਦੋ ਦੋਸਤ ਕਰਨ ਲੂਣਾ ਅਤੇ ਲਵਿਸ਼ ਚੁੱਘ ਨੇ ‘ਫਾਟਕ ਐਪ’ ਬਣਾਈ ਹੈ, ਜਿਸ ਨਾਲ ਲੋਕ ਇਹ ਦੇਖ ਸਕਣਗੇ ਕਿ ਮੁਕਤਸਰ ਦੇ ਕਿਸ ਫਾਟਕ ਖੁੱਲੇ ਹਨ ਅਤੇ ਕਿਹੜੇ ਬੰਦ ਹਨ।

ਇਸ ਐਪ ਦਾ ਆਈਡਿਆ ਕਰਨ ਲੂਣਾ ਨੂੰ ਆਪਣੇ ਪਿਤਾ ਦੀ ਮੌਤ ਦੇ ਹਾਦਸੇ ਤੋਂ ਮਿਲਿਆ, ਜਦੋਂ ਮਈ 2024 ਵਿੱਚ ਹਸਪਤਾਲ ਜਾ ਰਹੇ ਸਮੇਂ ਬੂੜਾ ਗੁੱਜਰ ਰੋਡ ਦੇ ਫਾਟਕ ਬੰਦ ਹੋਣ ਕਾਰਨ ਉਹ ਜਾਮ ਵਿੱਚ ਫਸ ਗਏ ਸਨ। ਇਸ ਹਾਦਸੇ ਤੋਂ ਪ੍ਰੇਰਿਤ ਹੋ ਕੇ, ਦੋਸਤਾਂ ਨੇ ਇਹ ਐਪ ਲਾਂਚ ਕੀਤਾ ਤਾਂ ਕਿ ਲੋਕ ਸਮੇਂ ਸਿਰ ਜਾਣ ਅਤੇ ਫਾਟਕ ਬੰਦ ਹੋਣ ਕਾਰਨ ਹੋਣ ਵਾਲੀ ਪਰੇਸ਼ਾਨੀ ਤੋਂ ਬਚ ਸਕਣ।

READ ALSO : TV ਅਦਾਕਾਰ ‘ਤੇ ਹਮਲਾ: ਖੂਨ ਨਾਲ ਲੱਥਪੱਥ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝੀ

ਫਿਲਹਾਲ, ਇਹ ਐਪ ਮੁਕਤਸਰ ਦੇ ਬੂੜਾ ਗੁੱਜਰ ਰੋਡ ਅਤੇ ਮੌੜ ਰੋਡ ਦੇ ਫਾਟਕਾਂ ਲਈ ਉਪਲਬਧ ਹੈ। ਐਪ ਦੀ ਮਦਦ ਨਾਲ, ਲੋਕ ਘਰ ਬੈਠੇ ਹੀ ਫਾਟਕ ਖੁੱਲਾ ਹੈ ਜਾਂ ਬੰਦ ਇਸਦਾ ਸਟੇਟਸ ਚੈੱਕ ਕਰ ਸਕਣਗੇ ਅਤੇ ਸਮੇਂ ਅਨੁਸਾਰ ਰਸਤਾ ਤੈਅ ਕਰ ਸਕਣਗੇ।

ਬੋੜਾ ਗੁੱਜਰ ਰੋਡ ਖਾਸ ਕਰਕੇ ਸਕੂਲਾਂ ਅਤੇ ਘਰੇਲੂ ਜ਼ਿੰਦਗੀ ਵਾਲੇ ਇਲਾਕੇ ਵਿੱਚ ਬੰਦ ਹੋਣ ’ਤੇ ਘੰਟਿਆਂ ਦਾ ਜਾਮ ਬਣ ਜਾਂਦਾ ਹੈ। ਹੁਣ ਫਾਟਕ ਐਪ ਦੇ ਆਗਮਨ ਨਾਲ ਲੋਕ ਫਾਟਕ ਬੰਦ ਹੋਣ ਤੋਂ ਬਚ ਸਕਣਗੇ, ਸਮਾਂ ਬਚੇਗਾ ਅਤੇ ਅਣਜਾਣੇ ਜਾਮ ਵਿੱਚ ਫਸਣ ਦੀ ਪਰੇਸ਼ਾਨੀ ਖ਼ਤਮ ਹੋਵੇਗੀ।

ਕਰਨ ਲੂਣਾ ਅਤੇ ਲਵਿਸ਼ ਚੁੱਘ ਨੇ ਕਿਹਾ ਕਿ ਉਨਾਂ ਦਾ ਉਦੇਸ਼ ਸਿਰਫ਼ ਲੋਕਾਂ ਦੀ ਸੁਵਿਧਾ ਹੈ, ਤਾਂ ਜੋ ਕੋਈ ਵੀ ਬੇਵਜ੍ਹਾ ਫਾਟਕ ’ਤੇ ਨਾ ਫਸੇ ਅਤੇ ਸਮੇਂ ਤੇ ਆਪਣੀ ਮਨਜ਼ਿਲ ’ਤੇ ਪਹੁੰਚ ਸਕੇ।

Judicial Barnala ਵਲੋਂ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਦੂਰ ਰੱਖਣ ਲਈ ਪੇਸ਼ ਕੀਤਾ ਗਿਆ ਨੁੱਕੜ ਨਾਟਕ

Now with one click, you will know whether the railway

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.