skip to content

Last Updated: November 25, 2026

Dainik Savera Times Logo

30 ਸਾਲ ਤੋਂ ਅਮਰੀਕਾ ’ਚ ਰਹਿ ਰਹੀ ਪੰਜਾਬੀ ਮਹਿਲਾ ਬਬਲੀਜੀਤ ਕੌਰ ਹਿਰਾਸਤ ’ਚ, ਜਾਣੋ ਪੂਰਾ ਮਾਮਲਾ

18 December 2025 ਅੱਪਡੇਟ ਕੀਤਾ ਗਿਆ

30 ਸਾਲ ਤੋਂ ਅਮਰੀਕਾ ’ਚ ਰਹਿ ਰਹੀ ਪੰਜਾਬੀ ਮਹਿਲਾ ਬਬਲੀਜੀਤ ਕੌਰ ਹਿਰਾਸਤ ’ਚ, ਜਾਣੋ ਪੂਰਾ ਮਾਮਲਾ

ਅਮਰੀਕਾ ਦੀ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਏਜੰਸੀ (ICE) ਨੇ ਪੰਜਾਬੀ ਮੂਲ ਦੀ 60 ਸਾਲਾ ਮਹਿਲਾ ਬਬਲੀਜੀਤ ਕੌਰ ਉਰਫ਼ ਬਬਲੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਬਬਲੀ ਪਿਛਲੇ ਲਗਭਗ 30 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੀ ਸੀ ਅਤੇ ਇਸ ਸਮੇਂ ਉਸਦੇ ਤਿੰਨ ਬੱਚੇ ਵੀ ਉਸਦੇ ਨਾਲ ਅਮਰੀਕਾ ਵਿੱਚ ਵੱਸਦੇ ਹਨ।

ਜਾਣਕਾਰੀ ਮੁਤਾਬਕ ਬਬਲੀਜੀਤ ਕੌਰ 1994 ਵਿੱਚ ਅਮਰੀਕਾ ਗਈ ਸੀ। 1 ਦਸੰਬਰ ਨੂੰ ਉਹ ਆਪਣੀ ਗ੍ਰੀਨ ਕਾਰਡ ਅਰਜ਼ੀ ਦੀ ਅੰਤਿਮ ਪ੍ਰਕਿਰਿਆ ਤਹਿਤ ਬਾਇਓਮੈਟ੍ਰਿਕ ਸਕੈਨ ਲਈ ਯੂਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ICE) ਦਫ਼ਤਰ ਪਹੁੰਚੀ ਸੀ। ਇਸ ਦੌਰਾਨ ਹੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਸਨੂੰ ਹਿਰਾਸਤ ਵਿੱਚ ਲੈ ਲਿਆ।

READ ALSO : ਜਲੰਧਰ ਵਿੱਚ ਸ਼ਰਾਬ ਕੰਪਨੀ ਦੀ ਜਾਂਚ ਕਰੇਗੀ ਈਡੀ; ਮਾਮਲਾ ਭੂਮੀਗਤ ਪਾਣੀ ਪ੍ਰਦੂਸ਼ਣ ਨਾਲ ਸਬੰਧਤ ਹੈ

ਦੱਸਿਆ ਜਾ ਰਿਹਾ ਹੈ ਕਿ ਬਬਲੀ ਨੂੰ ਪਹਿਲਾਂ ਵੀ ਅਮਰੀਕਾ ਛੱਡਣ ਸਬੰਧੀ ਨੋਟਿਸ ਜਾਰੀ ਹੋਏ ਸਨ, ਪਰ ਉਹ ਕਾਨੂੰਨੀ ਤੌਰ ’ਤੇ ਸਟੇਅ ਲੈ ਕੇ ਆਪਣਾ ਵੀਜ਼ਾ ਵਧਾਉਂਦੀ ਰਹੀ। ਹੁਣ ਨਵੇਂ ਇਮੀਗ੍ਰੇਸ਼ਨ ਨਿਯਮਾਂ ਦੇ ਤਹਿਤ ਉਸਨੂੰ ਹਿਰਾਸਤ ਵਿੱਚ ਲੈਂਦਿਆਂ 30 ਦਿਨਾਂ ਦੇ ਅੰਦਰ ਅਮਰੀਕਾ ਛੱਡਣ ਦੇ ਹੁਕਮ ਦਿੱਤੇ ਗਏ ਹਨ।

ਬਬਲੀਜੀਤ ਕੌਰ ਨੇ ਆਪਣੀ ਧੀ ਅਤੇ ਜਵਾਈ ਲਈ ਵੀ ਗ੍ਰੀਨ ਕਾਰਡ ਲਈ ਅਰਜ਼ੀ ਦਿੱਤੀ ਹੋਈ ਸੀ। ਜਾਣਕਾਰੀ ਅਨੁਸਾਰ ਬਬਲੀ ਦੀ ਗ੍ਰੀਨ ਕਾਰਡ ਪਟੀਸ਼ਨ ਪਹਿਲਾਂ ਹੀ ਮਨਜ਼ੂਰ ਹੋ ਚੁੱਕੀ ਹੈ। ਇਹ ਪਟੀਸ਼ਨ ਉਸ ਦੀ ਧੀ, ਜੋ ਕਿ ਅਮਰੀਕੀ ਨਾਗਰਿਕ ਹੈ, ਅਤੇ ਉਸ ਦੇ ਪਤੀ, ਜੋ ਖੁਦ ਗ੍ਰੀਨ ਕਾਰਡ ਧਾਰਕ ਹਨ, ਵੱਲੋਂ ਦਾਇਰ ਕੀਤੀ ਗਈ ਸੀ। ਇਸ ਦੇ ਬਾਵਜੂਦ ਉਸ ਦੀ ਨਜ਼ਰਬੰਦੀ ਨੇ ਪਰਿਵਾਰ ਨੂੰ ਗਹਿਰੇ ਸਦਮੇ ਵਿੱਚ ਪਾ ਦਿੱਤਾ ਹੈ।

ਬਬਲੀ ਅਤੇ ਉਸਦੇ ਪਤੀ ਨੇ ਲਗਭਗ 20 ਸਾਲਾਂ ਤੱਕ ਅਮਰੀਕਾ ਵਿੱਚ ਇੱਕ ਰੈਸਟੋਰੈਂਟ ਵਿੱਚ ਕੰਮ ਕੀਤਾ ਹੈ। ਗ੍ਰਿਫਤਾਰੀ ਤੋਂ ਬਾਅਦ ਕਈ ਘੰਟਿਆਂ ਤੱਕ ਪਰਿਵਾਰ ਨੂੰ ਇਹ ਵੀ ਨਹੀਂ ਦੱਸਿਆ ਗਿਆ ਕਿ ਬਬਲੀ ਨੂੰ ਕਿੱਥੇ ਲਿਜਾਇਆ ਗਿਆ ਹੈ। ਬਾਅਦ ਵਿੱਚ ਪਤਾ ਲੱਗਾ ਕਿ ਉਸਨੂੰ ਰਾਤੋਂ-ਰਾਤ ਐਡੇਲੈਂਟੋ ਹਿਰਾਸਤ ਕੇਂਦਰ ਭੇਜ ਦਿੱਤਾ ਗਿਆ।

ਇਸ ਮਾਮਲੇ ਵਿੱਚ ਲੌਂਗ ਬੀਚ ਤੋਂ ਡੈਮੋਕ੍ਰੇਟਿਕ ਕਾਂਗਰਸਮੈਨ ਰੌਬਰਟ ਗਾਰਸੀਆ ਨੇ ਬਬਲੀਜੀਤ ਕੌਰ ਦੀ ਰਿਹਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦੇ ਦਫ਼ਤਰ ਵੱਲੋਂ ਕਿਹਾ ਗਿਆ ਹੈ ਕਿ ਉਹ ਇਸ ਮਾਮਲੇ ਨੂੰ ਲੈ ਕੇ ਸੰਘੀ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹਨ। ਦੂਜੇ ਪਾਸੇ, ਬਬਲੀ ਦਾ ਪਰਿਵਾਰ ਵੀ ਕਾਨੂੰਨੀ ਪ੍ਰਕਿਰਿਆ ਵਿੱਚ ਜੁਟਿਆ ਹੋਇਆ ਹੈ ਅਤੇ ਜ਼ਮਾਨਤ ਲਈ ਲੋੜੀਂਦੇ ਦਸਤਾਵੇਜ਼ ਤਿਆਰ ਕਰ ਰਿਹਾ ਹੈ।

ਅੱਜ ਤੋਂ Delhi ‘ਚ ਬਿਨ੍ਹਾ PUC ਤੋਂ ਨਹੀਂ ਮਿਲੇਗਾ ਗੱਡੀਆਂ ਤੋਂ Petrol ਤੇ Diesel

Punjabi woman Bablijit Kaur, who has been living in America for 30 years,

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.