ਪੰਜਾਬ ਡੈਕਸ: ਪੰਜਾਬ ਵਿੱਚ ਪ੍ਰਸ਼ਾਸਨ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ। ਸਾਬਕਾ ਕਾਂਗਰਸੀ ਵਿਧਾਇਕ ਰਮਿੰਦਰ ਸਿੰਘ ਆਵਲਾ ਦੇ ਘਰ ‘ਤੇ ਆਮਦਨ ਕਰ ਵਿਭਾਗ ਨੇ ਛਾਪੇਮਾਰੀ ਕੀਤੀ ਹੈ। ਸੋਮਵਾਰ ਨੂੰ ਹੋਈ ਇਸ ਅਚਾਨਕ ਕਾਰਵਾਈ ਨਾਲ ਸਿਆਸੀ ਮੰਡਲਾਂ ਵਿੱਚ ਹਲਚਲ ਤੇ ਚਰਚਾ ਦਾ ਮਾਹੌਲ ਬਣ ਗਿਆ ਹੈ।
ਬੱਚਿਆਂ ਨਾਲ ਭਰੀ ਸਕੂਲੀ ਬੱਸ ਹਾਦਸੇ ਦਾ ਸ਼ਿਕਾਰ, ਸੰਘਣੀ ਧੁੰਦ ਬਣੀ ਵੱਡੀ ਵਜ੍ਹਾ!
ਮਿਲੀ ਜਾਣਕਾਰੀ ਅਨੁਸਾਰ ਇਨਕਮ ਟੈਕਸ ਵਿਭਾਗ ਦੀ ਟੀਮ ਗੁਰੂ ਹਰਸਹਾਏ ਵਿੱਚ ਸਥਿਤ ਰਮਿੰਦਰ ਸਿੰਘ ਆਵਲਾ ਦੀ ਕੋਠੀ ‘ਤੇ ਪਹੁੰਚੀ ਅਤੇ ਉੱਥੇ ਜਾਂਚ ਸ਼ੁਰੂ ਕੀਤੀ। ਇਹ ਛਾਪੇਮਾਰੀ ਬਿਨਾ ਕਿਸੇ ਪੂਰਵ-ਸੂਚਨਾ ਦੇ ਕੀਤੀ ਗਈ ਹੈ ਜਿਸ ਕਰਕੇ ਇਸ ਵੇਲੇ ਵਧੇਰੇ ਵੇਰਵੇ ਸਾਹਮਣੇ ਨਹੀਂ ਆਏ ਹਨ। ਅਧਿਕਾਰੀ ਘਰ ਦੇ ਅੰਦਰ ਮੌਜੂਦ ਹਨ ਅਤੇ ਕਾਰਵਾਈ ਜਾਰੀ ਹੈ।
WATCH VIDEO: ਸਾਬਕਾ ਵਿਧਾਇਕ Raminder Awla ਦੇ ਘਰ ਰੇਡ, 6 ਤੋਂ 7 ਗੱਡੀਆਂ ‘ਚ ਪਹੁੰਚੀ IT ਵਿਭਾਗ ਦੀ ਟੀਮ
ਇਸ ਘਟਨਾ ਨੇ ਰਾਜਨੀਤਿਕ ਹਲਕਿਆਂ ਵਿੱਚ ਨਵੀਂ ਚਰਚਾ ਨੂੰ ਜਨਮ ਦਿੱਤਾ ਹੈ। ਲੋਕਾਂ ਦੀ ਨਜ਼ਰ ਹੁਣ ਇਨਕਮ ਟੈਕਸ ਵਿਭਾਗ ਦੀ ਅਗਲੀ ਕਾਰਵਾਈ ‘ਤੇ ਟਿਕੀ ਹੋਈ ਹੈ ਅਤੇ ਇਸ ਮਾਮਲੇ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ।
