Last Updated: November 7, 2026

Dainik Savera Times Logo

ਬਿਜਲੀ ਕਿੱਲਤ ਨਾਲ ਜੂਝ ਰਿਹਾ ਪੰਜਾਬ, ਹਿਮਾਚਲ ਤੋਂ ਬਿਜਲੀ ਖਰੀਦ ਕੇ ਲੋਕਾਂ ਨੂੰ ਰਾਹਤ ਦੇਣ ਦੀ ਤਿਆਰੀ

19 July 2026 ਅੱਪਡੇਟ ਕੀਤਾ ਗਿਆ

ਬਿਜਲੀ ਕਿੱਲਤ ਨਾਲ ਜੂਝ ਰਿਹਾ ਪੰਜਾਬ, ਹਿਮਾਚਲ ਤੋਂ ਬਿਜਲੀ ਖਰੀਦ ਕੇ ਲੋਕਾਂ ਨੂੰ ਰਾਹਤ ਦੇਣ ਦੀ ਤਿਆਰੀ

ਪੰਜਾਬ ਡੈਸਕ: ਪੰਜਾਬ ਵਿੱਚ ਵਧਦੀ ਬਿਜਲੀ ਦੀ ਮੰਗ ਅਤੇ ਸਪਲਾਈ ਵਿਚਕਾਰ ਬਣੇ ਅੰਤਰ ਨੂੰ ਘਟਾਉਣ ਲਈ ਰਾਜ ਸਰਕਾਰ ਨੇ ਨਵਾਂ ਕਦਮ ਚੁੱਕਿਆ ਹੈ। ਪੰਜਾਬ ਹੁਣ ਹਿਮਾਚਲ ਪ੍ਰਦੇਸ਼ ਤੋਂ ਤਿੰਨ ਸਾਲਾਂ ਲਈ ਬਿਜਲੀ ਖਰੀਦਣ ਦੀ ਯੋਜਨਾ ਬਣਾ ਰਿਹਾ ਹੈ। ਇਸ ਸਬੰਧੀ ਦੋਵਾਂ ਰਾਜਾਂ ਵਿਚਕਾਰ ਜਲਦ ਹੀ ਬਿਜਲੀ ਖਰੀਦ ਸਮਝੌਤਾ (PPA) ਕੀਤਾ ਜਾਵੇਗਾ।

ਕਿਸ ਨੇ ਲਿਆ ਪਹਿਲਾ ਇਹ ਫੈਂਸਲਾ: 

ਇਸ ਦਾ ਐਲਾਨ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸ਼ਨੀਵਾਰ ਨੂੰ ਚੰਡੀਗੜ੍ਹ ਵਿੱਚ ਹੋਏ TIE ਚੰਡੀਗੜ੍ਹ ਲੀਡਰਸ਼ਿਪ ਕਨਕਲੇਵ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਦੋਵਾਂ ਰਾਜਾਂ ਵਿਚਕਾਰ ਬਿਜਲੀ ਖਰੀਦ ਸਮਝੌਤੇ ਦੀ ਪ੍ਰਕਿਰਿਆ ਜਲਦ ਪੂਰੀ ਕੀਤੀ ਜਾਵੇਗੀ।

 ਸਪੱਸ਼ਟ ਹੋਣਾ ਹਜੇ ਬਾਕੀ ਹੈ: 

ਹਾਲਾਂਕਿ ਮੁੱਖ ਮੰਤਰੀ ਸੁੱਖੂ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਸਮਝੌਤੇ ਤਹਿਤ ਕਿੰਨੀ ਮਾਤਰਾ ਵਿੱਚ ਬਿਜਲੀ ਦੀ ਖਰੀਦ ਕੀਤੀ ਜਾਵੇਗੀ ਅਤੇ ਇਸ ਦੀ ਕੀਮਤ ਕੀ ਹੋਵੇਗੀ, ਪਰ ਉਨ੍ਹਾਂ ਨੇ ਪੰਜਾਬ ਅਤੇ ਹਿਮਾਚਲ ਦੇ ਆਪਸੀ ਰਿਸ਼ਤਿਆਂ ਨੂੰ ਮਜ਼ਬੂਤ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਹਿਮਾਚਲ ਦਾ ਵੱਡਾ ਭਰਾ ਹੈ ਅਤੇ ਵੱਡੇ-ਛੋਟੇ ਭਰਾਵਾਂ ਵਿਚਕਾਰ ਕਦੇ-ਕਦੇ ਮਤਭੇਦ ਹੋਣਾ ਸੁਭਾਵਿਕ ਹੈ।

read also: 

ਫੀਫਾ ਫਾਈਨਲ 2026: ਗੋਲਕੀਪਰਾਂ ਦੇ ਅੰਕੜਿਆਂ ਨੇ ਵਧਾਈ ਅਰਜਨਟੀਨਾ ਦੀ ਕੀ ਚਿੰਤਾ? ਸਪੇਨ ਦੇ ਜਿੱਤਣ ਦੇ ਅਸਾਰ ਵੱਧ

ਸੁੱਖੂ ਨੇ ਕਿਹਾ ਕਿ ਦੋਵਾਂ ਰਾਜਾਂ ਵਿਚਕਾਰ ਚੱਲ ਰਹੇ ਮੁੱਦਿਆਂ ਨੂੰ ਗੱਲਬਾਤ ਅਤੇ ਆਪਸੀ ਸਹਿਯੋਗ ਰਾਹੀਂ ਹੱਲ ਕੀਤਾ ਜਾਵੇਗਾ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਪੰਜਾਬ ਅਤੇ ਹਿਮਾਚਲ ਸਰਕਾਰਾਂ ਸਕਾਰਾਤਮਕ ਮਾਹੌਲ ਵਿੱਚ ਸਾਰੇ ਲੰਬਿਤ ਮਾਮਲਿਆਂ ਦਾ ਹੱਲ ਲੱਭਣਗੀਆਂ।

ਹਿਮਾਚਲ ਪ੍ਰਦੇਸ਼ ਕੋਲ ਬਿਜਲੀ ਉਤਪਾਦਨ ਦੀ ਮਜ਼ਬੂਤ ਸਮਰੱਥਾ ਹੈ। ਪਹਾੜੀ ਰਾਜ ਵਿੱਚ 170 ਤੋਂ ਵੱਧ ਪਣ-ਬਿਜਲੀ ਪ੍ਰੋਜੈਕਟ ਚੱਲ ਰਹੇ ਹਨ, ਜਿਨ੍ਹਾਂ ਵਿੱਚ ਵੱਡੇ, ਦਰਮਿਆਨੇ ਅਤੇ ਛੋਟੇ ਪ੍ਰੋਜੈਕਟ ਸ਼ਾਮਲ ਹਨ। ਇਨ੍ਹਾਂ ਵਿੱਚ ਸਰਕਾਰੀ, ਕੇਂਦਰੀ ਅਤੇ ਨਿੱਜੀ ਖੇਤਰ ਦੀ ਭੂਮਿਕਾ ਹੈ।

ਰਾਜ ਦੀ ਕੁੱਲ ਸਥਾਪਿਤ ਬਿਜਲੀ ਉਤਪਾਦਨ ਸਮਰੱਥਾ ਲਗਭਗ 12,000 ਮੈਗਾਵਾਟ ਦੱਸੀ ਜਾਂਦੀ ਹੈ, ਜਿਸ ਵਿੱਚ ਪਣ-ਬਿਜਲੀ ਦਾ ਯੋਗਦਾਨ ਸਭ ਤੋਂ ਵੱਧ ਹੈ। ਇਸ ਦੇ ਨਾਲ ਹੀ ਹਿਮਾਚਲ ਵਿੱਚ ਸੂਰਜੀ ਊਰਜਾ ਪ੍ਰੋਜੈਕਟਾਂ ਨੂੰ ਵੀ ਤੇਜ਼ੀ ਨਾਲ ਵਿਕਸਤ ਕੀਤਾ ਜਾ ਰਿਹਾ ਹੈ। ਜੇਕਰ ਇਹ ਬਿਜਲੀ ਖਰੀਦ ਸਮਝੌਤਾ ਸਫਲਤਾਪੂਰਵਕ ਲਾਗੂ ਹੁੰਦਾ ਹੈ, ਤਾਂ ਹਿਮਾਚਲ ਪ੍ਰਦੇਸ਼ ਨੂੰ ਵਾਧੂ ਆਮਦਨ ਮਿਲਣ ਦੀ ਉਮੀਦ ਹੈ।

read also: 

ਸਿਨੇਮਾ ਦਾ ਸਭ ਤੋਂ ਵੱਡਾ ਸਨਮਾਨ: ‘Article 370’ ਦੀ ਝੋਲੀ ਪਏ 3 ਨੈਸ਼ਨਲ ਅਵਾਰਡ

 

ਬਿਜਲੀ ਦੀ ਮੰਗ:

ਦੂਜੇ ਪਾਸੇ, ਪੰਜਾਬ ਵਿੱਚ ਬਿਜਲੀ ਦੀ ਮੰਗ ਸਾਲ ਦੇ ਕੁਝ ਖਾਸ ਸਮਿਆਂ ਦੌਰਾਨ ਕਾਫ਼ੀ ਵੱਧ ਜਾਂਦੀ ਹੈ। ਖਾਸ ਕਰਕੇ ਗਰਮੀਆਂ ਅਤੇ ਝੋਨੇ ਦੀ ਬਿਜਾਈ ਦੇ ਸੀਜ਼ਨ ਵਿੱਚ ਬਿਜਲੀ ਦੀ ਖਪਤ ਕਈ ਗੁਣਾ ਵਧ ਜਾਂਦੀ ਹੈ। ਹਾਲਾਂਕਿ ਪੰਜਾਬ ਕੋਲ ਥਰਮਲ ਪਾਵਰ ਪਲਾਂਟ, ਕੇਂਦਰੀ ਬਿਜਲੀ ਸਰੋਤ ਅਤੇ ਨਵਿਆਉਣਯੋਗ ਊਰਜਾ ਦੇ ਵਿਕਲਪ ਮੌਜੂਦ ਹਨ, ਪਰ ਵੱਧਦੀ ਮੰਗ ਦੇ ਸਮੇਂ ਲਗਾਤਾਰ ਸਪਲਾਈ ਬਣਾਈ ਰੱਖਣਾ ਵੱਡੀ ਚੁਣੌਤੀ ਬਣ ਜਾਂਦਾ ਹੈ।

ਹਿਮਾਚਲ ਤੋਂ ਬਿਜਲੀ ਖਰੀਦਣ ਦਾ ਇਹ ਸਮਝੌਤਾ ਪੰਜਾਬ ਲਈ ਵੱਧਦੀ ਮੰਗ ਨੂੰ ਪੂਰਾ ਕਰਨ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ, ਜਦਕਿ ਹਿਮਾਚਲ ਲਈ ਇਹ ਆਪਣੇ ਵਾਧੂ ਬਿਜਲੀ ਸਰੋਤਾਂ ਤੋਂ ਆਰਥਿਕ ਲਾਭ ਹਾਸਲ ਕਰਨ ਦਾ ਮੌਕਾ ਬਣ ਸਕਦਾ ਹੈ।

 

 

punjab-government-to-buy-electricity

punjab-government-to-buy-electricity

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.