Last Updated: November 24, 2026

Dainik Savera Times Logo

ਪੰਜਾਬ ਪੁਲਿਸ ਨੇ ਕੈਬ ਡਰਾਈਵਰਾਂ ਨੂੰ ਕੀਤਾ ਅਲਰਟ, ਫਰਜ਼ੀ ਐਪਾਂ ਤੋਂ ਰਹਿਣ ਸਾਵਧਾਨ

11 July 2026 ਅੱਪਡੇਟ ਕੀਤਾ ਗਿਆ

ਪੰਜਾਬ ਪੁਲਿਸ ਨੇ ਕੈਬ ਡਰਾਈਵਰਾਂ ਨੂੰ ਕੀਤਾ ਅਲਰਟ, ਫਰਜ਼ੀ ਐਪਾਂ ਤੋਂ ਰਹਿਣ ਸਾਵਧਾਨ

ਪੰਜਾਬ ਡੈਸਕ: ਪੰਜਾਬ ਪੁਲਿਸ ਨੇ ਈ-ਰਿਕਸ਼ਾ ਚਾਲਕਾਂ ਨੂੰ ਸਾਈਬਰ ਖਤਰਿਆਂ ਤੋਂ ਸੁਚੇਤ ਕਰਦਿਆਂ ਇੱਕ ਅਹਿਮ ਐਡਵਾਈਜ਼ਰੀ ਜਾਰੀ ਕੀਤੀ ਹੈ। ਪੁਲਿਸ ਨੇ ਡਰਾਈਵਰਾਂ ਨੂੰ ਆਪਣੇ ਵਾਹਨਾਂ ਦੇ ਪ੍ਰਬੰਧਨ ਨਾਲ ਜੁੜੀਆਂ ਮੋਬਾਈਲ ਐਪਲੀਕੇਸ਼ਨਾਂ ਦੀ ਵਰਤੋਂ ਦੌਰਾਨ ਸਾਵਧਾਨੀ ਵਰਤਣ ਅਤੇ ਅਣਅਧਿਕਾਰਤ ਪਹੁੰਚ ਤੋਂ ਬਚਾਅ ਲਈ ਜ਼ਰੂਰੀ ਕਦਮ ਚੁੱਕਣ ਦੀ ਸਲਾਹ ਦਿੱਤੀ ਹੈ।

ਸਿਰਫ਼ ਅਧਿਕਾਰਤ ਐਪ ਦੀ ਹੀ ਕਰੋ ਵਰਤੋਂ

ਜਾਰੀ ਕੀਤੀ ਗਈ ਸਲਾਹ ਮੁਤਾਬਕ ਈ-ਰਿਕਸ਼ਾ ਚਾਲਕਾਂ ਨੂੰ ਸਿਰਫ਼ ਆਪਣੇ ਵਾਹਨ ਜਾਂ ਬੈਟਰੀ ਨਿਰਮਾਤਾ ਵੱਲੋਂ ਉਪਲਬਧ ਕਰਵਾਈ ਗਈ ਅਧਿਕਾਰਤ ਮੋਬਾਈਲ ਐਪਲੀਕੇਸ਼ਨ ਹੀ ਵਰਤਣੀ ਚਾਹੀਦੀ ਹੈ। ਨਾਲ ਹੀ ਐਪ ਨੂੰ ਇੱਕ ਮਜ਼ਬੂਤ ਅਤੇ ਵਿਲੱਖਣ ਪਾਸਵਰਡ ਨਾਲ ਸੁਰੱਖਿਅਤ ਰੱਖਣ ਦੀ ਵੀ ਸਿਫ਼ਾਰਸ਼ ਕੀਤੀ ਗਈ ਹੈ, ਤਾਂ ਜੋ ਕੋਈ ਅਣਅਧਿਕਾਰਤ ਵਿਅਕਤੀ ਇਸ ਤੱਕ ਪਹੁੰਚ ਨਾ ਕਰ ਸਕੇ।

 

 

ਮਰੀਜ਼ਾਂ ਲਈ ਵੱਡੀ ਖ਼ਬਰ: 39 ਜ਼ਰੂਰੀ ਦਵਾਈਆਂ ਦੀਆਂ ਕੀਮਤਾਂ ਤੈਅ, ਵੱਧ ਰੇਟ ਵਸੂਲਣ ‘ਤੇ ਸਖ਼ਤ ਕਾਰਵਾਈ

ਅਣਜਾਣ ਡਿਵਾਈਸਾਂ ਅਤੇ ਥਰਡ-ਪਾਰਟੀ ਐਪਸ ਤੋਂ ਰਹੋ ਸਾਵਧਾਨ

ਪੰਜਾਬ ਪੁਲਿਸ ਨੇ ਚੇਤਾਵਨੀ ਦਿੱਤੀ ਹੈ ਕਿ ਕਿਸੇ ਵੀ ਅਣਜਾਣ ਡਿਵਾਈਸ ਜਾਂ ਥਰਡ-ਪਾਰਟੀ ਐਪਲੀਕੇਸ਼ਨ ਨੂੰ ਈ-ਰਿਕਸ਼ਾ ਦੇ ਸਿਸਟਮ ਨਾਲ ਜੋੜਨ ਤੋਂ ਪਰਹੇਜ਼ ਕੀਤਾ ਜਾਵੇ। ਅਜਿਹਾ ਕਰਨ ਨਾਲ ਵਾਹਨ ਦੀ ਡਿਜੀਟਲ ਸੁਰੱਖਿਆ ਪ੍ਰਭਾਵਿਤ ਹੋ ਸਕਦੀ ਹੈ ਅਤੇ ਸਾਈਬਰ ਹਮਲਿਆਂ ਦਾ ਖਤਰਾ ਵੱਧ ਸਕਦਾ ਹੈ।

ਡਿਜੀਟਲ ਸੁਰੱਖਿਆ ਵੀ ਸੜਕ ਸੁਰੱਖਿਆ ਜਿੰਨੀ ਹੀ ਅਹਿਮ

ਪੰਜਾਬ ਪੁਲਿਸ ਨੇ ਕਿਹਾ ਹੈ ਕਿ ਅੱਜ ਦੇ ਡਿਜੀਟਲ ਯੁੱਗ ਵਿੱਚ ਸਿਰਫ਼ ਸੜਕ ਸੁਰੱਖਿਆ ਹੀ ਨਹੀਂ, ਸਗੋਂ ਡਿਜੀਟਲ ਸੁਰੱਖਿਆ ਵੀ ਉਤਨੀ ਹੀ ਮਹੱਤਵਪੂਰਨ ਹੈ। ਇਸ ਲਈ ਈ-ਰਿਕਸ਼ਾ ਚਾਲਕਾਂ ਨੂੰ ਸੁਰੱਖਿਅਤ ਐਪ ਵਰਤੋਂ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਤਾਂ ਜੋ ਉਹ ਆਪਣੇ ਵਾਹਨਾਂ ਅਤੇ ਨਿੱਜੀ ਜਾਣਕਾਰੀ ਨੂੰ ਸੰਭਾਵੀ ਸਾਈਬਰ ਖਤਰਿਆਂ ਤੋਂ ਸੁਰੱਖਿਅਤ ਰੱਖ ਸਕਣ।

punjab-police-cyber-security-advisory

punjab-police-cyber-security-advisory

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.