skip to content

Last Updated: August 16, 2026

Dainik Savera Times Logo

ਮਰੀਜ਼ਾਂ ਲਈ ਵੱਡੀ ਖ਼ਬਰ: 39 ਜ਼ਰੂਰੀ ਦਵਾਈਆਂ ਦੀਆਂ ਕੀਮਤਾਂ ਤੈਅ, ਵੱਧ ਰੇਟ ਵਸੂਲਣ ‘ਤੇ ਸਖ਼ਤ ਕਾਰਵਾਈ

1 month ਪਹਿਲਾ

ਮਰੀਜ਼ਾਂ ਲਈ ਵੱਡੀ ਖ਼ਬਰ: 39 ਜ਼ਰੂਰੀ ਦਵਾਈਆਂ ਦੀਆਂ ਕੀਮਤਾਂ ਤੈਅ, ਵੱਧ ਰੇਟ ਵਸੂਲਣ ‘ਤੇ ਸਖ਼ਤ ਕਾਰਵਾਈ

NPPA New Drug Prices: ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (NPPA) ਨੇ ਮਰੀਜ਼ਾਂ ਲਈ ਜ਼ਰੂਰੀ ਦਵਾਈਆਂ ਨੂੰ ਕਿਫਾਇਤੀ ਬਣਾਉਣ ਵੱਲ ਇੱਕ ਵੱਡਾ ਕਦਮ ਚੁੱਕਿਆ ਹੈ। 8 ਜੁਲਾਈ 2026 ਨੂੰ ਜਾਰੀ ਨੋਟੀਫਿਕੇਸ਼ਨ ਦੇ ਤਹਿਤ, ਡਰੱਗਜ਼ ਪ੍ਰਾਈਸ ਕੰਟਰੋਲ ਆਰਡਰ (DPCO)-2013 ਅਧੀਨ 39 ਨਵੀਆਂ ਦਵਾਈਆਂ ਦੀ ਵੱਧ ਤੋਂ ਵੱਧ retail ਕੀਮਤ (MRP) ਤੈਅ ਕੀਤੀ ਗਈ ਹੈ।

ਇਸ ਸੂਚੀ ਵਿੱਚ ਹਾਈ ਬਲੱਡ ਪ੍ਰੈਸ਼ਰ, ਡਾਇਬਟੀਜ਼, ਦਿਲ ਦੇ ਰੋਗ, ਐੱਚਆਈਵੀ, ਅੱਖਾਂ ਦੀਆਂ ਬਿਮਾਰੀਆਂ, ਇਨਫੈਕਸ਼ਨ ਅਤੇ ਕੈਂਸਰ ਵਰਗੀਆਂ ਗੰਭੀਰ ਸਿਹਤ ਸਮੱਸਿਆਵਾਂ ਦੇ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਸ਼ਾਮਲ ਹਨ। NPPA ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਮਰੀਜ਼ਾਂ ਨੂੰ ਜ਼ਰੂਰੀ ਦਵਾਈਆਂ ਪਾਰਦਰਸ਼ੀ ਅਤੇ ਨਿਰਧਾਰਤ ਕੀਮਤਾਂ ‘ਤੇ ਉਪਲਬਧ ਹੋ ਸਕਣ।

ਨਿਯਮ

ਦਵਾਈ ਵਿਕਰੇਤਾਵਾਂ ਨੂੰ ਕੀਮਤ ਸੂਚੀ ਸਪੱਸ਼ਟ ਥਾਂ ‘ਤੇ ਲਗਾਉਣੀ ਲਾਜ਼ਮੀ ਹੈ। ਜੇਕਰ ਕੋਈ ਕੰਪਨੀ ਜਾਂ ਵਿਕਰੇਤਾ ਨਿਰਧਾਰਤ ਕੀਮਤ ਤੋਂ ਵੱਧ ਪੈਸੇ ਲੈਂਦਾ ਹੈ, ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਵੇਗੀ ਅਤੇ ਵੱਧ ਵਸੂਲੀ ਗਈ ਰਕਮ ਵਿਆਜ ਸਮੇਤ ਸਰਕਾਰ ਨੂੰ ਵਾਪਸ ਕਰਨੀ ਪਵੇਗੀ।

ਇਹ ਵੀ ਪੜੋਂ: 

ਰੀਅਲ ਲੂੰਬੜੀ ਤੋ ਮਾਰਬਲ ਲੂੰਬੜੀ ਦਾ ਹਸਕੀ ਨਾਲ ਮੇਲ ਖਾਣਾ ਕੀ ਹੋ ਸਕਦਾ ਹੈ ਜਾਣੋਂ ਇਸ ਪਿਛੇਂ ਦਾ ਅਸਲ ਸੱਚ

ਇਹ ਕਦਮ ਦਵਾਈਆਂ ਦੀਆਂ ਕੀਮਤਾਂ ਵਿੱਚ ਪਾਰਦਰਸ਼ਤਾ ਲਿਆਉਣ, ਮਰੀਜ਼ਾਂ ਨੂੰ ਰਾਹਤ ਦੇਣ ਅਤੇ ਜ਼ਰੂਰੀ ਦਵਾਈਆਂ ਦੀ ਉਪਲਬਧਤਾ ਨੂੰ ਹੋਰ ਬਿਹਤਰ ਬਣਾਉਣ ਲਈ ਚੁੱਕਿਆ ਗਿਆ ਹੈ।

 39 ਦਵਾਈਆਂ ਦੀ ਪੂਰੀ ਸੂਚੀ ਇਸ ਤਰ੍ਹਾਂ ਹੈ, ਜੋ ਸਾਡੀ ਆਮ ਜ਼ਿੰਦਗੀ ਨਾਲ ਤੇ ਕੁਝ ਜੂਝ ਰਹੇ ਗੰਭੀਰ ਬਿਮਾਰੀਂਆ ਨਾਲ  ਸੰਬਧਿਤ ਦਵਾਇਆਂ ਹੋ ਸਕਦੀ ਹੈ। ਜਿਵੇਂ ਕੀ ਇਸ ਦਾ ਪੂਰਾ ਵੇਰਵਾ ਨੀਚੇ ਦਿੱਤਾ ਗਿਆ ਹੈ। 

ਮੁੱਖ ਦਵਾਈਆਂ ਅਤੇ ਕੀਮਤਾਂ (ਚੁਣੀ ਹੋਈ ਸੂਚੀ)

ਨੰਬਰਦਵਾਈਤਾਕਤ/ਫਾਰਮੂਲੇਸ਼ਨਵੱਧ ਤੋਂ ਵੱਧ ਕੀਮਤ (₹)
1Amlodipine + Telmisartan + Metoprolol Succinate5mg + 40mg + 25mg12.03 ਪ੍ਰਤੀ ਟੈਬਲੇਟ
2Amoxicillin + Potassium Clavulanate (Dispersible)400mg + 57mg27.31 ਪ੍ਰਤੀ ਟੈਬਲੇਟ
3Clopidogrel + Aspirin + Atorvastatin75mg + 75mg + 10mg8.86 ਪ੍ਰਤੀ ਕੈਪਸੂਲ
4Bisoprolol + Telmisartanਵੱਖ-ਵੱਖ14.74 ਪ੍ਰਤੀ ਟੈਬਲੇਟ
5Telmisartan + Chlorthalidoneਵੱਖ-ਵੱਖ10.50 ਪ੍ਰਤੀ ਟੈਬਲੇਟ
6Telmisartan + Cilnidipineਵੱਖ-ਵੱਖ11.20 ਪ੍ਰਤੀ ਟੈਬਲੇਟ
7Nebivolol + Amlodipineਵੱਖ-ਵੱਖ9.75 ਪ੍ਰਤੀ ਟੈਬਲੇਟ
8Torsemide + Spironolactoneਵੱਖ-ਵੱਖ7.50 ਪ੍ਰਤੀ ਟੈਬਲੇਟ
9Sitagliptin + Metformin (ER)ਵੱਖ-ਵੱਖ15.20 ਪ੍ਰਤੀ ਟੈਬਲੇਟ
10Empagliflozin + Metforminਵੱਖ-ਵੱਖ18.40 ਪ੍ਰਤੀ ਟੈਬਲੇਟ
11Dapagliflozin + Telmisartanਵੱਖ-ਵੱਖ20.10 ਪ੍ਰਤੀ ਟੈਬਲੇਟ
12Glimepiride + Metformin + Vogliboseਵੱਖ-ਵੱਖ16.75 ਪ੍ਰਤੀ ਟੈਬਲੇਟ
13Amoxicillin + Clavulanate (Tablets)875mg + 125mg35.00 ਪ੍ਰਤੀ ਟੈਬਲੇਟ
14Nepafenac + Moxifloxacin Ophthalmic Solution0.1% + 0.5%68.64 ਪ੍ਰਤੀ ਮਿਲੀਲੀਟਰ
15Netarsudil + Latanoprost Ophthalmic Solution0.02% + 0.005%120.00 ਪ੍ਰਤੀ ਮਿਲੀਲੀਟਰ
16Vitamin D3 Oral Solution1000 IU/ml8.93 ਪ੍ਰਤੀ ਮਿਲੀਲੀਟਰ
17Imatinib Oral Solution100mg/ml59.61 ਪ੍ਰਤੀ ਮਿਲੀਲੀਟਰ
18HIV Therapy Kit (Darunavir + Ritonavir + Dolutegravir)ਵੱਖ-ਵੱਖ330.40 ਪ੍ਰਤੀ ਕਿੱਟ
19Tenecteplase (TNK-tPA) Injection50mg60,238.27 ਪ੍ਰਤੀ vial

ਹੋਰ ਸ਼ਾਮਲ ਦਵਾਈਆਂ

  • Hypertension/Heart: Telmisartan-based combinations, Amlodipine-Bisoprolol-Telmisartan, Atorvastatin-Clopidogrel tablets।
  • Diabetes: Sitagliptin-Metformin-Glimepiride, Empagliflozin-Sitagliptin, Dapagliflozin combinations।
  • Infections: Amoxicillin-Clavulanate dispersible ਅਤੇ tablets।
  • Eye Disorders: Netarsudil-Latanoprost, Nepafenac-Moxifloxacin।
  • Cancer: Imatinib Oral Solution।
  • HIV: Combination therapy kits।
  • Others: Vitamin D3 Oral Solution, Torsemide-Spironolactone tablets।

 

 

 

HEALTH-MEDICINE-PRICE-UPDATE-2026

HEALTH-MEDICINE-PRICE-UPDATE-2026

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.