NPPA New Drug Prices: ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (NPPA) ਨੇ ਮਰੀਜ਼ਾਂ ਲਈ ਜ਼ਰੂਰੀ ਦਵਾਈਆਂ ਨੂੰ ਕਿਫਾਇਤੀ ਬਣਾਉਣ ਵੱਲ ਇੱਕ ਵੱਡਾ ਕਦਮ ਚੁੱਕਿਆ ਹੈ। 8 ਜੁਲਾਈ 2026 ਨੂੰ ਜਾਰੀ ਨੋਟੀਫਿਕੇਸ਼ਨ ਦੇ ਤਹਿਤ, ਡਰੱਗਜ਼ ਪ੍ਰਾਈਸ ਕੰਟਰੋਲ ਆਰਡਰ (DPCO)-2013 ਅਧੀਨ 39 ਨਵੀਆਂ ਦਵਾਈਆਂ ਦੀ ਵੱਧ ਤੋਂ ਵੱਧ retail ਕੀਮਤ (MRP) ਤੈਅ ਕੀਤੀ ਗਈ ਹੈ।
ਇਸ ਸੂਚੀ ਵਿੱਚ ਹਾਈ ਬਲੱਡ ਪ੍ਰੈਸ਼ਰ, ਡਾਇਬਟੀਜ਼, ਦਿਲ ਦੇ ਰੋਗ, ਐੱਚਆਈਵੀ, ਅੱਖਾਂ ਦੀਆਂ ਬਿਮਾਰੀਆਂ, ਇਨਫੈਕਸ਼ਨ ਅਤੇ ਕੈਂਸਰ ਵਰਗੀਆਂ ਗੰਭੀਰ ਸਿਹਤ ਸਮੱਸਿਆਵਾਂ ਦੇ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਸ਼ਾਮਲ ਹਨ। NPPA ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਮਰੀਜ਼ਾਂ ਨੂੰ ਜ਼ਰੂਰੀ ਦਵਾਈਆਂ ਪਾਰਦਰਸ਼ੀ ਅਤੇ ਨਿਰਧਾਰਤ ਕੀਮਤਾਂ ‘ਤੇ ਉਪਲਬਧ ਹੋ ਸਕਣ।
ਨਿਯਮ
ਦਵਾਈ ਵਿਕਰੇਤਾਵਾਂ ਨੂੰ ਕੀਮਤ ਸੂਚੀ ਸਪੱਸ਼ਟ ਥਾਂ ‘ਤੇ ਲਗਾਉਣੀ ਲਾਜ਼ਮੀ ਹੈ। ਜੇਕਰ ਕੋਈ ਕੰਪਨੀ ਜਾਂ ਵਿਕਰੇਤਾ ਨਿਰਧਾਰਤ ਕੀਮਤ ਤੋਂ ਵੱਧ ਪੈਸੇ ਲੈਂਦਾ ਹੈ, ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਵੇਗੀ ਅਤੇ ਵੱਧ ਵਸੂਲੀ ਗਈ ਰਕਮ ਵਿਆਜ ਸਮੇਤ ਸਰਕਾਰ ਨੂੰ ਵਾਪਸ ਕਰਨੀ ਪਵੇਗੀ।
ਇਹ ਵੀ ਪੜੋਂ:
ਰੀਅਲ ਲੂੰਬੜੀ ਤੋ ਮਾਰਬਲ ਲੂੰਬੜੀ ਦਾ ਹਸਕੀ ਨਾਲ ਮੇਲ ਖਾਣਾ ਕੀ ਹੋ ਸਕਦਾ ਹੈ ਜਾਣੋਂ ਇਸ ਪਿਛੇਂ ਦਾ ਅਸਲ ਸੱਚ
ਇਹ ਕਦਮ ਦਵਾਈਆਂ ਦੀਆਂ ਕੀਮਤਾਂ ਵਿੱਚ ਪਾਰਦਰਸ਼ਤਾ ਲਿਆਉਣ, ਮਰੀਜ਼ਾਂ ਨੂੰ ਰਾਹਤ ਦੇਣ ਅਤੇ ਜ਼ਰੂਰੀ ਦਵਾਈਆਂ ਦੀ ਉਪਲਬਧਤਾ ਨੂੰ ਹੋਰ ਬਿਹਤਰ ਬਣਾਉਣ ਲਈ ਚੁੱਕਿਆ ਗਿਆ ਹੈ।
39 ਦਵਾਈਆਂ ਦੀ ਪੂਰੀ ਸੂਚੀ ਇਸ ਤਰ੍ਹਾਂ ਹੈ, ਜੋ ਸਾਡੀ ਆਮ ਜ਼ਿੰਦਗੀ ਨਾਲ ਤੇ ਕੁਝ ਜੂਝ ਰਹੇ ਗੰਭੀਰ ਬਿਮਾਰੀਂਆ ਨਾਲ ਸੰਬਧਿਤ ਦਵਾਇਆਂ ਹੋ ਸਕਦੀ ਹੈ। ਜਿਵੇਂ ਕੀ ਇਸ ਦਾ ਪੂਰਾ ਵੇਰਵਾ ਨੀਚੇ ਦਿੱਤਾ ਗਿਆ ਹੈ।
ਮੁੱਖ ਦਵਾਈਆਂ ਅਤੇ ਕੀਮਤਾਂ (ਚੁਣੀ ਹੋਈ ਸੂਚੀ)
ਹੋਰ ਸ਼ਾਮਲ ਦਵਾਈਆਂ
- Hypertension/Heart: Telmisartan-based combinations, Amlodipine-Bisoprolol-Telmisartan, Atorvastatin-Clopidogrel tablets।
- Diabetes: Sitagliptin-Metformin-Glimepiride, Empagliflozin-Sitagliptin, Dapagliflozin combinations।
- Infections: Amoxicillin-Clavulanate dispersible ਅਤੇ tablets।
- Eye Disorders: Netarsudil-Latanoprost, Nepafenac-Moxifloxacin।
- Cancer: Imatinib Oral Solution।
- HIV: Combination therapy kits।
- Others: Vitamin D3 Oral Solution, Torsemide-Spironolactone tablets।

HEALTH-MEDICINE-PRICE-UPDATE-2026