skip to content

Last Updated: November 7, 2026

Dainik Savera Times Logo

ਪੰਜਾਬ ਦੀ ਨਵੀਂ ਉਦਯੋਗਿਕ ਨੀਤੀ ਦਾ ਵੱਡਾ ਅਸਰ — ਸਿਰਫ਼ 2 ਦਿਨਾਂ ਵਿੱਚ ₹2,000 ਕਰੋੜ ਦੇ ਨਿਵੇਸ਼ ਐਲਾਨ

11 March 2026 ਅੱਪਡੇਟ ਕੀਤਾ ਗਿਆ

ਪੰਜਾਬ ਦੀ ਨਵੀਂ ਉਦਯੋਗਿਕ ਨੀਤੀ ਦਾ ਵੱਡਾ ਅਸਰ — ਸਿਰਫ਼ 2 ਦਿਨਾਂ ਵਿੱਚ ₹2,000 ਕਰੋੜ ਦੇ ਨਿਵੇਸ਼ ਐਲਾਨ

ਪੰਜਾਬ ਡੈਸਕ (ਦੈਨਿਕ ਸਵੇਰਾ): ਪੰਜਾਬ ਦੀ ਨਵੀਂ ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ 2026 ਦੇ ਲਾਗੂ ਹੋਣ ਨਾਲ ਸੂਬੇ ਵਿੱਚ ਤੇਜ਼ੀ ਨਾਲ ਵੱਡੇ ਨਿਵੇਸ਼ ਆਕਰਸ਼ਿਤ ਹੋਣ ਸ਼ੁਰੂ ਹੋ ਗਏ ਹਨ। ਇਸਦਾ ਨਤੀਜਾ ਇਹ ਨਿਕਲਿਆ ਹੈ ਕਿ ਸਿਰਫ਼ ਦੋ ਦਿਨਾਂ ਵਿੱਚ ਹੀ ਉਦਯੋਗਿਕ ਦਿੱਗਜ ਕ੍ਰੀਮਿਕਾ ਅਤੇ ਜੇਐਲ ਓਸਵਾਲ ਗਰੁੱਪ ਨੇ ਮਿਲ ਕੇ 2,000 ਕਰੋੜ ਰੁਪਏ ਦੇ ਨਵੇਂ ਨਿਵੇਸ਼ ਦਾ ਐਲਾਨ ਕਰ ਦਿੱਤਾ ਹੈ।

 

ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ — 400 ਗੁੰਮ ਮੋਬਾਈਲ ਇੱਕੋ ਵਾਰ ਟਰੇਸ

ਪੰਜਾਬ ਦੇ ਉਦਯੋਗ, ਵਣਜ ਅਤੇ ਨਿਵੇਸ਼ ਪ੍ਰੋਤਸਾਹਨ ਮੰਤਰੀ ਸੰਜੀਵ ਅਰੋੜਾ ਨੇ, ਮਿਸਿਜ਼ ਬੈਕਟਰਸ ਫੂਡ ਸਪੈਸ਼ਲਿਟੀਜ਼ ਲਿਮਟਿਡ ਦੇ ਐਮਡੀ ਅਨੂਪ ਬੈਕਟਰ ਅਤੇ ਇਨਵੈਸਟ ਪੰਜਾਬ ਦੇ ਸੀਈਓ ਅਮਿਤ ਢਾਕਾ ਦੇ ਨਾਲ ਮਿਲ ਕੇ ਐਲਾਨ ਕੀਤਾ ਕਿ ਮਿਸਿਜ਼ ਬੈਕਟਰਸ ਆਪਣੀ ਰਾਜਪੁਰਾ ਯੂਨਿਟ ਵਿੱਚ ਇੱਕ ਨਵੀਂ, ਅਤਿ-ਆਧੁਨਿਕ ਫੂਡ ਪ੍ਰੋਸੈਸਿੰਗ ਸਹੂਲਤ ਸਥਾਪਤ ਕਰਨ ਲਈ 400 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਇਸ ਨਵੇਂ ਪ੍ਰੋਜੈਕਟ ਨਾਲ ਲਗਭਗ 1,000 ਲੋਕਾਂ ਲਈ ਸਿੱਧੇ ਰੁਜ਼ਗਾਰ ਦੇ ਮੌਕੇ ਬਣਨ ਦੀ ਉਮੀਦ ਹੈ।

ਲੁਧਿਆਣਾ ਵਿੱਚ ਸਪੈਸ਼ਲ ਸੈੱਲ ਦੀ ਵੱਡੀ ਕਾਰਵਾਈ — ਗਲੋਕ ਪਿਸਤੌਲ ਸਮੇਤ ਮੁਲਜ਼ਮ ਕਾਬੂ

 

ਸਾਲ 2026 ਵਿੱਚ ਲਗਭਗ 2,100 ਕਰੋੜ ਰੁਪਏ ਦੀ ਵਿਕਰੀ ਕਰਨ ਵਾਲੀ ਮਿਸਿਜ਼ ਬੈਕਟਰਸ ਫੂਡ ਸਪੈਸ਼ਲਿਟੀਜ਼ ਦੇਸ਼ ਦੀ ਇੱਕ ਅਗੇਤੀ ਫੂਡ ਪ੍ਰੋਸੈਸਿੰਗ ਕੰਪਨੀ ਹੈ, ਜੋ ਭਾਰਤ ਦੇ ਨੌਂ ਪਲਾਂਟਾਂ ਵਿੱਚ ਬਿਸਕੁਟ, ਬ੍ਰੈੱਡ, ਬੇਕਰੀ ਆਈਟਮ ਅਤੇ ਫਰੋਜ਼ਨ ਫੂਡ ਤਿਆਰ ਕਰਦੀ ਹੈ। ਕੰਪਨੀ ਨੇ ਦੇਸ਼ ਭਰ ਵਿੱਚ ਆਧੁਨਿਕ ਸਹੂਲਤਾਂ ‘ਤੇ ਲਗਭਗ 1,500 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ ਅਤੇ 70 ਤੋਂ ਵੱਧ ਦੇਸ਼ਾਂ ਨੂੰ ਬਿਸਕੁਟ ਨਿਰਯਾਤ ਕਰਦੀ ਹੈ। 5.5 ਲੱਖ ਆਉਟਲੈਟਾਂ ਵਿੱਚ ਮਜ਼ਬੂਤ ਮੌਜੂਦਗੀ ਅਤੇ 900 ਤੋਂ ਵੱਧ ਡਿਸਟ੍ਰੀਬਿਊਟਰਾਂ ਦੇ ਨੈੱਟਵਰਕ ਨਾਲ, ਮਿਸਿਜ਼ ਬੈਕਟਰਸ ਪੰਜਾਬ ਵਿੱਚ 14 ਫ਼ੀਸਦੀ ਤੋਂ ਵੱਧ ਮਾਰਕੀਟ ਹਿੱਸੇਦਾਰੀ ਦੇ ਨਾਲ ਬਿਸਕੁਟ ਸੈਗਮੈਂਟ ਦੀ ਦੂਜੀ ਸਭ ਤੋਂ ਵੱਡੀ ਕੰਪਨੀ ਹੈ।

POCSO ਕੇਸ ਵਿੱਚ ਚੌਕਾਉਂਦਾ ਫ਼ੈਸਲਾ — ਸੁਪਨੇ ਵਾਲੇ ਦੋਸ਼ ‘ਤੇ ਜੀਜਾ ਬਰੀ

 

ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਇਹ ਨਵੇਂ ਨਿਵੇਸ਼ ਪੰਜਾਬ ਦੀ ਨਿਵੇਸ਼ਕ-ਮਿਤਰ ਨੀਤੀ ਅਤੇ ਸੁਧਰੇ ਵਪਾਰਕ ਮਾਹੌਲ ‘ਤੇ ਉਦਯੋਗਿਕ ਘਰਾਨਿਆਂ ਦੇ ਵਧਦੇ ਭਰੋਸੇ ਨੂੰ ਦਰਸਾਉਂਦੇ ਹਨ। ਉਨ੍ਹਾਂ ਨੇ ਜੇ.ਐਲ. ਓਸਵਾਲ ਗਰੁੱਪ ਦੇ ਚੇਅਰਮੈਨ ਕਮਲ ਓਸਵਾਲ ਅਤੇ ਅਨੂਪ ਬੈਕਟਰ ਦੀ ਲੀਡਰਸ਼ਿਪ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਵਿਸਥਾਰ ਯੋਜਨਾਵਾਂ ਸੂਬੇ ਦੇ ਉਦਯੋਗਿਕ ਅਤੇ ਆਰਥਿਕ ਵਿਕਾਸ ਨੂੰ ਹੋਰ ਮਜ਼ਬੂਤ ਕਰਨਗੀਆਂ। ਇਸ ਮੌਕੇ ‘ਤੇ ਇਨਵੈਸਟ ਪੰਜਾਬ ਦੇ ਸੀਈਓ ਅਮਿਤ ਢਾਕਾ ਅਤੇ ਮਿਸਿਜ਼ ਬੈਕਟਰਸ ਫੂਡ ਸਪੈਸ਼ਲਿਟੀਜ਼ ਲਿਮਟਿਡ ਦੇ ਐਮਡੀ ਅਨੂਪ ਬੈਕਟਰ ਵੀ ਹਾਜ਼ਰ ਸਨ।

 

punjab-new-industrial-policy-2000

punjab-new-industrial-policy-2000

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.