
Breaking News :ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਨੇ ਆਪਣੇ ਹੱਕਾਂ ਲਈ ਚੱਲ ਰਹੀ ਹੜਤਾਲ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਹੁਣ ਕੱਲ੍ਹ ਤੋਂ ਹਾਈ ਕੋਰਟ ਵਿੱਚ ਕੰਮ ਮੁੜ ਆਮ ਤਰੀਕੇ ਨਾਲ ਚੱਲੇਗਾ। ਹੜਤਾਲ ਕੁਝ ਖਾਸ ਮਾਮਲਿਆਂ ਨੂੰ ਲੈ ਕੇ ਸ਼ੁਰੂ ਹੋਈ ਸੀ, ਪਰ ਇਸਦੇ ਖਤਮ ਹੋਣ ਨਾਲ ਹੁਣ ਸੁਣਵਾਈਆਂ ਅਤੇ ਹੋਰ ਕਾਨੂੰਨੀ ਕਾਰਵਾਈਆਂ ਦੁਬਾਰਾ ਜਾਰੀ ਰਹਿਣਗੀਆਂ। ਇਸ ਨਾਲ ਲੰਬੇ ਸਮੇਂ ਤੋਂ ਅਟਕੇ ਪਏ ਮੁਕੱਦਮਿਆਂ ਦੀ ਸੁਣਵਾਈ ਸ਼ੁਰੂ ਹੋਣ ਨਾਲ ਵਕੀਲਾਂ ਅਤੇ ਮਕਦਮੇਦਾਰਾਂ ਨੂੰ ਵੱਡੀ ਰਾਹਤ ਮਿਲੇਗੀ।