ਪੰਜਾਬ ਕਾਂਗਰਸ ਪਾਰਟੀ ਨੇ ਬਾਹਰੀ ਤੌਰ ‘ਤੇ ਇੱਕਜੁੱਟਤਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਅੰਦਰੂਨੀ ਤਣਾਅ ਅਤੇ ਸੀਨੀਅਰ ਆਗੂਆਂ ਵਿੱਚ ਵੱਖ-ਵੱਖ ਮਤਭੇਦ ਬਰਕਰਾਰ ਹਨ। ਬੀਤੇ ਦਿਨ ਭੁਪੇਸ਼ ਬਘੇਲ ਵਲੋਂ ਸਾਬਕਾ ਵਿਧਾਇਕਾਂ, ਮੈਂਬਰ ਪਾਰਲੀਮੈਂਟ, ਜਿਲ੍ਹਾ ਪ੍ਰਧਾਨ ਅਤੇ ਪਿਛਲੀਆਂ ਚੋਣਾਂ ਵਿੱਚ ਹਿੱਸਾ ਲੈਣ ਵਾਲੇ ਆਗੂਆਂ ਨਾਲ ਕੀਤੀ ਗਈ ਮੀਟਿੰਗ ਦੌਰਾਨ, ਕਈ ਆਗੂਆਂ ਨੇ ਇਕ ਦੂਜੇ ‘ਤੇ ਨਿਸ਼ਾਨਾ ਬਿੰਨਿਆ। ਕਈ ਆਗੂਆਂ ਦਾ ਮੰਨਣਾ ਹੈ ਕਿ ਵੱਡੀਆਂ ਮੀਟਿੰਗਾਂ ਵਿੱਚ ਗੱਲ ਕਰਨ ਨਾਲ ਸੱਚਾਈ ਪੂਰੀ ਤਰ੍ਹਾਂ ਸਾਹਮਣੇ ਨਹੀਂ ਆਉਂਦੀ, ਇਸ ਲਈ ਉਹ ਛੋਟੀਆਂ ਵਿਅਕਤੀਗਤ ਮੀਟਿੰਗਾਂ ਦੀ ਹਿਮਾਇਤ ਕਰ ਰਹੇ ਹਨ।
ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੈਂਬਰ ਪਾਰਲੀਮੈਂਟ ਨੂੰ ਚੇਤਾਵਨੀ ਦਿੱਤੀ ਕਿ ਉਹ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਟਿਕਟ ਨਾ ਲੈਣ ਜਾਂ ਚੋਣ ਨਾ ਲੜਨ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਾਅਵਾ ਕੀਤਾ ਕਿ ਉਸਦੇ ਖਿਲਾਫ ਗਲਤ ਪ੍ਰਾਪੇਗੰਢਾ ਕੀਤਾ ਜਾ ਰਿਹਾ ਹੈ ਅਤੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਚੰਨੀ ਦੀ ਵੀਡਿਓ ਲੀਕ ਹੋਣ ਦੇ ਕਾਰਨ ਲੋਕਾਂ ਵਿਚ ਵੱਖ-ਵੱਖ ਟਿੱਪਣੀਆਂ ਹੋਈਆਂ।
READ ALSO : BREAKING : Sidhu Moosewala Murder Case: ਬੌਬੀ ਕਬੂਤਰ ਗ੍ਰਿਫ਼ਤਾਰ, ਲਾਰੈਂਸ ਸਣੇ ਗੈਂਗ ਨਾਲ ਜੁੜੇ ਤਾਰ ਸਾਹਮਣੇ

ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਭਾਜਪਾ ਸ਼ਾਮਿਲ ਹੋਣ ਦੀ ਗੱਲ ਚੱਲੀ, ਜਿਸ ‘ਤੇ ਉਸਨੇ ਕਿਹਾ ਕਿ ਉਹ ਦੁਖੀ ਹੋ ਕੇ ਭਾਜਪਾ ਵਿੱਚ ਗਏ। ਸਾਬਕਾ ਵਿਧਾਇਕ ਪਰਵਿੰਦਰ ਸਿੰਘ ਪਿੰਕੀ ਨੇ ਦਲੀਲ ਦਿੱਤੀ ਕਿ ਕੋਈ ਵੀ ਆਗੂ ਕਾਂਗਰਸ ਦੀ ਟਿਕਟ ਬਿਨਾਂ ਜਿੱਤਣ ਦੀ ਸਮਰੱਥਾ ਨਹੀਂ ਰੱਖਦਾ, ਇਸ ਲਈ ਸਾਰੇ ਆਗੂਆਂ ਨੂੰ ਮਿਲ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਾ ਚਾਹੀਦਾ ਹੈ।
ਸਾਬਕਾ ਕਾਂਗਰਸ ਪ੍ਰਧਾਨ ਸਮਸ਼ੇਰ ਸਿੰਘ ਦੂਲੋ ਨੇ ਵੀ ਵਿਅਕਤੀਗਤ ਮੀਟਿੰਗਾਂ ਦੀ ਹਿਮਾਇਤ ਕੀਤੀ ਅਤੇ ਕਿਹਾ ਕਿ ਵੱਡੀਆਂ ਮੀਟਿੰਗਾਂ ਵਿੱਚ ਗੱਲ ਕਰਨ ਨਾਲ ਕਿਸੇ ਨੂੰ ਦੁੱਖ ਪਹੁੰਚ ਸਕਦਾ ਹੈ। ਉਹਨਾਂ ਸੁਝਾਇਆ ਕਿ ਘੱਟੋ-ਘੱਟ ਦੋ ਦਿਨਾਂ ਲਈ ਛੋਟੀਆਂ ਮੀਟਿੰਗਾਂ ਰੱਖੀਆਂ ਜਾਣ ਤਾਂ ਸਾਰੇ ਆਗੂਆਂ ਦੀ ਗੱਲ ਸੁਣੀ ਜਾ ਸਕੇ।
ਜਾਣਕਾਰੀ ਅਨੁਸਾਰ ਮੀਟਿੰਗ ਵਿੱਚ ਰਾਹੁਲ ਗਾਂਧੀ ਦੀ ਰੈਲੀ ਕਰਵਾਉਣ ਅਤੇ ਯੂਥ ਕਾਂਗਰਸ ਦੀਆਂ ਚੋਣਾਂ ਨਾ ਕਰਨ ਦਾ ਵੀ ਸੁਝਾਅ ਦਿੱਤਾ ਗਿਆ। ਕਈ ਆਗੂਆਂ ਨੇ ਮਨਰੇਗਾ, ਧਰਨੇ ਅਤੇ ਰੈਲੀਆਂ ਵਰਗੀਆਂ ਜ਼ਮੀਨੀ ਮੁਹਿੰਮਾਂ ‘ਤੇ ਧਿਆਨ ਦੇਣ ਦੀ ਵੀ ਗੱਲ ਕੀਤੀ। ਕੁਝ ਆਗੂਆਂ ਨੇ ਕਿਹਾ ਕਿ ਲੋਕ ਅਗਲੀਆਂ ਚੋਣਾਂ ਵਿੱਚ ਕਾਂਗਰਸ ਦੀ ਜਿੱਤ ਦੀ ਗੱਲ ਕਰ ਰਹੇ ਹਨ, ਪਰ ਉਹ ਲੀਡਰਸ਼ਿਪ ਨੂੰ ਇਕੱਠੇ ਹੋਇਆ ਦੇਖਣਾ ਚਾਹੁੰਦੇ ਹਨ।ਹੁਣ ਦੇਖਣਾ ਇਹ ਹੈ ਕਿ ਕਾਂਗਰਸ ਹਾਈਕਮਾਨ ਸੂਬੇ ਦੇ ਆਗੂਆਂ ਨੂੰ ਇਕਜੁੱਟ ਕਰਨ ਵਿੱਚ ਕਾਮਯਾਬ ਹੋਵੇਗੀ ਜਾਂ ਨਹੀਂ।
मेष: दिन शुभ रहेगा...