
Punjab Breaking : ਪੰਜਾਬ ਡੀਜੀਪੀ ਗੌਰਵ ਯਾਦਵ ਨੇ ਲਾਈਵ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕੱਲ੍ਹ ਤੋਂ ਓਪਰੇਸ਼ਨ ਪ੍ਰਹਾਰ-2 ਸ਼ੁਰੂ ਕਰਨ ਸਬੰਧੀ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਗੈਂਗਸਟਰਾਂ ਖ਼ਿਲਾਫ਼ ਇਕ ਵੱਡਾ ਆਪਰੇਸ਼ਨ ਸ਼ੁਰੂ ਕਰੇਗੀ। ਡੀਜੀਪੀ ਨੇ ਕਿਹਾ ਕਿ ਆਪਰੇਸ਼ਨ ਪ੍ਰਹਾਰ ਦੌਰਾਨ ਹੁਣ ਤਕ 5,290 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ। 72 ਘੰਟਿਆਂ ਦਾ ਆਪ੍ਰੇਸ਼ਨ ਪ੍ਰਹਾਰ ਹੋਵੇਗਾ । ਵਾਟੇਡ ਗੈਂਗਸਟਰਾਂ ਨੂੰ ਫੜਨ ‘ਤੇ ਫੌਕਸ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ‘ਚ ਗੈਂਗਸਟਰਾਂ ਦਾ ਅੰਤ ਕੀਤਾ ਜਾਵੇਗਾ ।
