skip to content

Last Updated: November 26, 2026

Dainik Savera Times Logo

PSEB 10th ਦੇ ਨਤੀਜਿਆਂ ਦਾ ਐਲਾਨ; ਕੁੜੀਆਂ ਨੇ ਮਾਰੀ ਬਾਜ਼ੀ ਪੰਜਾਬ ‘ਚੋਂ ਕਿਸਨੇ ਹਾਸਿਲ ਕੀਤਾ ਪਹਿਲਾ, ਦੂਜਾ ਤੇ ਤੀਜਾ ਸਥਾਨ

11 May 2026 ਅੱਪਡੇਟ ਕੀਤਾ ਗਿਆ

PSEB 10th ਦੇ ਨਤੀਜਿਆਂ ਦਾ ਐਲਾਨ; ਕੁੜੀਆਂ ਨੇ ਮਾਰੀ ਬਾਜ਼ੀ  ਪੰਜਾਬ ‘ਚੋਂ ਕਿਸਨੇ ਹਾਸਿਲ ਕੀਤਾ ਪਹਿਲਾ, ਦੂਜਾ ਤੇ ਤੀਜਾ ਸਥਾਨ

PSEB 10th Result News : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 10ਵੀਂ ਜਮਾਤ ਦੇ ਨਤੀਜੇ ਐਲਾਨੇ ਗਏ। ਪਿਛਲੇ ਸਾਲ ਦੇ ਵਾਂਗ ਹੀ ਇਸ ਸਾਲ ਵੀ ਪੰਜਾਬ ਦੀਆਂ ਧੀਆਂ ਨੇ ਨਤੀਜਿਆਂ ’ਚ ਬਾਜ਼ੀ ਮਾਰੀ ਹੈ। ਦੱਸ ਦਈਏ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਮੈਟ੍ਰਿਕ ਸਕੋਰਕਾਰਡਾਂ ਦਾ ਐਲਾਨ ਚੇਅਰਮੈਨ ਦਫ਼ਤਰ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਗਿਆ।

ਦੱਸ ਦਈਏ ਕਿ ਪਹਿਲੇ ਸਥਾਨ ’ਤੇ ਜੈਤੋ ਦੀ ਹਰਲੀਨ ਸ਼ਰਮਾ ਰਹੀ ਜਿਸ ਨੇ 650 ਅੰਕਾਂ ਚੋਂ 646 ਹੰਕ ਹਾਸਿਲ ਕੀਤੇ ਹਨ, ਜਿਸਦਾ ਫੀਸਦ 99.38 ਹੈ, ਜਦਕਿ ਦੂਜਾ ਸਥਾਨ ਰੋਪੜ ਦੇ ਮਨੀਮਹੇਸ਼ ਸ਼ਰਮਾ ਨੇ ਹਾਸਿਲ ਕੀਤਾ ਹੈ ਜਿਸ ਨੇ 650 ਅੰਕਾਂ ਚੋਂ 645 ਅੰਕ ਹਾਸਿਲ ਕੀਤੇ ਹਨ ਜਿਸਦਾ ਫੀਸਦ 99.23 ਹੈ।

ਇਸ ਸਾਲ ਪੰਜਾਬ ਬੋਰਡ ਨੇ 6 ਮਾਰਚ ਤੋਂ 1 ਅਪ੍ਰੈਲ, 2026 ਤੱਕ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਕਰਵਾਈਆਂ। ਰਿਪੋਰਟਾਂ ਅਨੁਸਾਰ ਰਾਜ ਭਰ ਵਿੱਚ 2.84 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਮੈਟ੍ਰਿਕ ਪ੍ਰੀਖਿਆਵਾਂ ਦਿੱਤੀਆਂ ਸਨ।

BREAKING : ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਅੰਮ੍ਰਿਤਸਰ ਅਦਾਲਤ ‘ਚ ਹੋਣਗੇ ਪੇਸ਼

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.