Last Updated: November 5, 2026

Dainik Savera Times Logo

ਭਾਰਤ ਲਈ ਮਾਣ ਦਾ ਪਲ: ਅਰਵਿੰਦ ਰਮਨ ਨੇ ਸੰਭਾਲੀ NIST ਦੇ 18ਵੇਂ ਡਾਇਰੈਕਟਰ ਦੀ ਜ਼ਿੰਮੇਵਾਰੀ

14 July 2026 ਅੱਪਡੇਟ ਕੀਤਾ ਗਿਆ

ਭਾਰਤ ਲਈ ਮਾਣ ਦਾ ਪਲ: ਅਰਵਿੰਦ ਰਮਨ ਨੇ ਸੰਭਾਲੀ NIST ਦੇ 18ਵੇਂ ਡਾਇਰੈਕਟਰ ਦੀ ਜ਼ਿੰਮੇਵਾਰੀ

ਨੈਸ਼ਨਲ ਨਿਊਜ਼ : ਭਾਰਤੀ ਮੂਲ ਦੇ ਪ੍ਰਸਿੱਧ ਇੰਜੀਨੀਅਰ ਅਤੇ ਸਿੱਖਿਆਵਿਦ ਅਰਵਿੰਦ ਰਮਨ ਨੇ ਅਮਰੀਕਾ ਦੀ ਮਾਣਯੋਗ ਸੰਘੀ ਏਜੰਸੀ ਨੈਸ਼ਨਲ ਇੰਸਟੀਚਿਊਟ ਆਫ਼ ਸਟੈਂਡਰਡਜ਼ ਐਂਡ ਟੈਕਨਾਲੋਜੀ (NIST) ਦੇ 18ਵੇਂ ਡਾਇਰੈਕਟਰ ਵਜੋਂ ਸਹੁੰ ਚੁੱਕ ਲਈ ਹੈ। NIST ਵਿਗਿਆਨਕ ਖੋਜ, ਤਕਨੀਕੀ ਨਵੀਨਤਾ ਅਤੇ ਉਦਯੋਗਿਕ ਮਿਆਰਾਂ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ।

ਅਰਵਿੰਦ ਰਮਨ ਦੀ ਨਿਯੁਕਤੀ ਨੂੰ ਅਮਰੀਕੀ ਸੈਨੇਟ ਨੇ 18 ਮਈ ਨੂੰ ਮਨਜ਼ੂਰੀ ਦਿੱਤੀ ਸੀ। ਉਹ ਡਾਇਰੈਕਟਰ ਦੇ ਨਾਲ-ਨਾਲ ਅੰਡਰ ਸੈਕਟਰੀ ਆਫ਼ ਕਾਮਰਸ ਫਾਰ ਸਟੈਂਡਰਡਜ਼ ਐਂਡ ਟੈਕਨਾਲੋਜੀ ਦੀ ਜ਼ਿੰਮੇਵਾਰੀ ਵੀ ਨਿਭਾਉਣਗੇ। ਅਮਰੀਕੀ ਵਣਜ ਸਕੱਤਰ ਹਾਵਰਡ ਲੂਟਨਿਕ ਨੇ ਕਿਹਾ ਕਿ ਰਮਨ ਦਾ ਵਿਸ਼ਾਲ ਤਜਰਬਾ ਦੇਸ਼ ਵਿੱਚ ਤਕਨਾਲੋਜੀ, ਨਵੀਨਤਾ ਅਤੇ ਨਿਰਮਾਣ ਖੇਤਰ ਨੂੰ ਹੋਰ ਮਜ਼ਬੂਤ ਬਣਾਏਗਾ।

PM ਮੋਦੀ ਲਈ ਸੋਨਮ ਵਾਂਗਚੁਕ ਦਾ ਵੱਡਾ ਬਿਆਨ: ‘ਜਿੱਥੇ ਸਭ ਕੁਝ ਵਿਕਦਾ ਹੋਵੇ, ਉੱਥੇ ਇਮਾਨਦਾਰੀ ਕਿਵੇਂ ਬਚੇ?’

ਸਹੁੰ ਚੁੱਕਣ ਤੋਂ ਬਾਅਦ ਰਮਨ ਨੇ ਕਿਹਾ ਕਿ ਉਹ ਉਦਯੋਗ, ਖੋਜ ਸੰਸਥਾਵਾਂ ਅਤੇ ਉਦਮੀਆਂ ਨਾਲ ਮਿਲ ਕੇ ਨਵੀਂ ਸੋਚ ਅਤੇ ਵਿਗਿਆਨਕ ਤਰੱਕੀ ਨੂੰ ਅੱਗੇ ਵਧਾਉਣ ਲਈ ਪੂਰੀ ਸਮਰਪਣ ਨਾਲ ਕੰਮ ਕਰਨਗੇ।

NIST ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਉਹ ਪਰਡਿਊ ਯੂਨੀਵਰਸਿਟੀ ਵਿੱਚ ਜੌਨ ਏ. ਐਡਵਰਡਸਨ ਕਾਲਜ ਆਫ਼ ਇੰਜੀਨੀਅਰਿੰਗ ਦੇ ਡੀਨ ਰਹਿ ਚੁੱਕੇ ਹਨ। ਉਨ੍ਹਾਂ ਨੇ ਆਪਣੇ ਅਕਾਦਮਿਕ ਜੀਵਨ ਦੌਰਾਨ ਖੋਜ ਅਤੇ ਅਧਿਆਪਨ ਲਈ ਕਈ ਮਾਣਯੋਗ ਸਨਮਾਨ ਵੀ ਹਾਸਲ ਕੀਤੇ ਹਨ।

ਮਾਨਸੂਨ ਵਿੱਚ ਵਾਲਾਂ ਦੀ ਸੰਭਾਲ: ਡੈਂਡਰਫ ਅਤੇ ਵਾਲਾਂ ਦੇ ਝੜਨ ਤੋਂ ਬਚਣ ਲਈ ਅਪਣਾਓ ਇਹ 5 ਆਸਾਨ ਟਿਪਸ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.