ਪੰਜਾਬ ਡੈਸਕ (ਦੈਨਿਕ ਸਵੇਰਾ): ਚੰਡੀਗੜ੍ਹ ਸੈਕਟਰ‑9 ਵਿੱਚ ਪ੍ਰਾਪਰਟੀ ਡੀਲਰ ਚਮਨਪ੍ਰੀਤ ਦੇ ਕਤਲ ਦੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਸ਼ੂਟਰਾਂ ਨੂੰ ਉਸਦੀ ਹਰ ਹਰਕਤ ਦੀ ਪੂਰੀ ਜਾਣਕਾਰੀ ਪਹਿਲਾਂ ਤੋਂ ਮਿਲ ਰਹੀ ਸੀ। ਜੇਕਰ ਚਮਨਪ੍ਰੀਤ ਸੈਕਟਰ‑9 ਨਾ ਆਉਂਦਾ, ਤਾਂ ਸੈਕਟਰ‑35 ਵਿੱਚ ਕਤਲ ਦੀ ਬੈਕਅੱਪ ਯੋਜਨਾ ਤਿਆਰ ਸੀ। 18 ਮਾਰਚ ਨੂੰ ਉਹ ਦੋ ਦੋਸਤਾਂ ਨਾਲ ਜਿੰਮ ਆਇਆ ਅਤੇ ਲਗਭਗ 20 ਮਿੰਟ ਬਾਅਦ ਬਾਹਰ ਨਿਕਲਣ ਲੱਗਾ, ਜਿੱਥੇ ਕਾਰ ਵਿੱਚ ਬੈਠਣ ਤੋਂ ਪਹਿਲਾਂ ਹੀ ਉਸ ‘ਤੇ ਗੋਲੀਬਾਰੀ ਹੋ ਗਈ।
ਪਰਿਵਾਰ ਦਾ ਦਾਅਵਾ ਹੈ ਕਿ ਇੱਕ ਸਥਾਨਕ ਵਿਅਕਤੀ ਨੇ ਸ਼ੂਟਰਾਂ ਨੂੰ ਚਮਨਪ੍ਰੀਤ ਦਾ ਪੂਰਾ ਰੁਟੀਨ, ਜਿੰਮ ਦਾ ਸਮਾਂ ਅਤੇ ਦਿਨਚਰਿਆ ਦਿੱਤੀ। ਦੂਜੇ ਪਾਸੇ, ਸਾਬਕਾ ਸਾਥੀ ਬਲਕਾਰ ਸਿੰਘ ਦਾ ਕਹਿਣਾ ਹੈ ਕਿ ਲੱਕੀ ਪਟਿਆਲਾ ਬੱਬੂ ਮਾਨ ਦਾ ਸ਼ੋਅ ਕਰਵਾਉਣ ਤੋਂ ਨਾਰਾਜ਼ ਸੀ ਅਤੇ ਚਮਨਪ੍ਰੀਤ ਨੂੰ ਸ਼ੋਅ ਰੋਕਣ ਲਈ ਕਿਹਾ ਗਿਆ ਸੀ।
ਪਰਿਵਾਰ ਨੇ ਇਹ ਵੀ ਦੱਸਿਆ ਕਿ ਇੱਕ ਸਾਲ ਪਹਿਲਾਂ ਚਮਨਪ੍ਰੀਤ ਨੂੰ ਵਿਦੇਸ਼ ਤੋਂ ਪ੍ਰਿੰਸ ਚੌਹਾਨ ਦੇ ਨਾਮ ‘ਤੇ ਫਿਰੌਤੀ ਦੀ ਕਾਲ ਆਈ ਸੀ। ਚਮਨਪ੍ਰੀਤ ਇਸ ਤੋਂ ਬਾਅਦ ਬਹੁਤ ਤਣਾਓ ਵਿੱਚ ਰਹਿੰਦਾ ਸੀ। ਬਾਅਦ ਵਿੱਚ ਪਰਿਵਾਰ ਅਤੇ ਦੋਸਤਾਂ ਨੇ ਪ੍ਰਿੰਸ ਚੌਹਾਨ ਨਾਲ ਗੱਲ ਕਰਕੇ ਮਾਮਲਾ ਸੁਲਝਾਇਆ, ਪਰ ਪੁਲਿਸ ਨੂੰ ਸੂਚਿਤ ਨਹੀਂ ਕੀਤਾ। ਪ੍ਰਿੰਸ ਚੌਹਾਨ ਦਾ ਲੱਕੀ ਪਟਿਆਲਾ ਗਰੁੱਪ ਨਾਲ ਸੰਬੰਧ ਵੀ ਸਾਹਮਣੇ ਆਇਆ ਹੈ।
Iran-US War ਦੇ ਹਮਲਿਆਂ ਦੇ 22ਵੇਂ ਦਿਨ ਇਰਾਨ ਵਿੱਚ ਕੀ ਹੋ ਰਿਹਾ ਹੈ ਜਾਣਨ ਲਈ ਪੜੋਂ ਪੂਰੀ ਖ਼ਬਰ..
मेष: दिन शुभ रहेगा...