Last Updated: November 24, 2026

Dainik Savera Times Logo

ਮਹਾਰਾਸ਼ਟਰ ਦੇ ਕੇਂਦਰੀ ਸਿਹਤ ਨਾਲ ਵਾਪਰਿਆ ਭਿਆਨਕ ਹਾਦਸਾ……! ਗੱਡੀ ਦੇ ਪਰਖੱਚੇ ਉੱਡੇ, ਅਗਲਾ ਹਿਸਾ ਵੀ ਤਬਾਹ….

29 December 2025 ਅੱਪਡੇਟ ਕੀਤਾ ਗਿਆ

ਮਹਾਰਾਸ਼ਟਰ ਦੇ ਕੇਂਦਰੀ ਸਿਹਤ ਨਾਲ ਵਾਪਰਿਆ ਭਿਆਨਕ ਹਾਦਸਾ……! ਗੱਡੀ ਦੇ ਪਰਖੱਚੇ ਉੱਡੇ, ਅਗਲਾ ਹਿਸਾ ਵੀ ਤਬਾਹ….

ਨਵੀਂ ਦਿਲੀ : ਮਹਾਰਾਸ਼ਟਰ ਦੇ ਵਾਸ਼ਿਮ ਜ਼ਿਲ੍ਹੇ ਵਿੱਚ ਕੇਂਦਰੀ ਮੰਤਰੀ ਪ੍ਰਤਾਪਰਾਵ ਜਾਧਵ ਦੀ ਸਰਕਾਰੀ ਗੱਡੀ ਇੱਕ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਦੇ ਸਮੇਂ ਮੰਤਰੀ ਖੁਦ ਗੱਡੀ ਵਿੱਚ ਮੌਜੂਦ ਨਹੀਂ ਸਨ ਪਰ ਉਨ੍ਹਾਂ ਦੇ ਬਾਡੀਗਾਰਡ ਅਤੇ ਡਰਾਈਵਰ ਸਮੇਤ ਤਿੰਨ ਲੋਕ ਗੰਭੀਰ ਤੌਰ ‘ਤੇ ਜਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਨਾਗਪੁਰ ਵਿੱਚ ਮੰਤਰੀ ਨੂੰ ਛੱਡਣ ਤੋਂ ਬਾਅਦ ਵਾਹਨ ਮੇਹਕਰ ਵੱਲ ਜਾ ਰਿਹਾ ਸੀ ਜਦੋਂ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਜ਼ੋਰਦਾਰ ਟੱਕਰ ਹੋਈ।

ਟਾਟਾਨਗਰ ਐਕਸਪ੍ਰੈਸ ਦੀਆਂ ਦੋ ਬੋਗੀਆਂ ਅੱਗ ਦੀ ਲਪੇਟ ‘ਚ ਪੂਰੀ ਤਰ੍ਹਾਂ ਸੜੇ, ਯਾਤਰੀਆਂ ਦਾ ਸਮਾਨ ਵੀ ਖ਼ਤਮ….

ਇਸ ਹਾਦਸੇ ਵਿੱਚ ਬਾਡੀਗਾਰਡ ਨਿਲੇਸ਼ ਵਾਕੁਡਕਰ, ਡਰਾਈਵਰ ਭੂਸ਼ਣ ਚੋਪੜੇ ਅਤੇ ਸਹਿਕਰਮੀ ਵੈਭਵ ਦੇਸ਼ਮੁੱਖ ਨੂੰ ਗੰਭੀਰ ਚੋਟਾਂ ਆਈਆਂ। ਹਾਦਸੇ ਦੀ ਖ਼ਬਰ ਮਿਲਦੇ ਹੀ ਸਥਾਨਕ ਕਾਰਕੁਨਾਂ ਨੇ ਤੁਰੰਤ ਐਂਬੂਲੈਂਸ ਦੀ ਵਿਵਸਥਾ ਕਰਕੇ ਜਖ਼ਮੀਆਂ ਨੂੰ ਵਾਸ਼ਿਮ ਦੇ ਲਾਈਫ ਲਾਈਨ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਪੁਲਿਸ ਨੇ ਦੱਸਿਆ ਕਿ ਟੱਕਰ ਇੰਨੀ ਭਿਆਨਕ ਸੀ ਕਿ ਮੰਤਰੀ ਦੀ ਗੱਡੀ ਦੇ ਪਰਖੱਚੇ ਉੱਡ ਗਏ ਅਤੇ ਅੱਗੇ ਦਾ ਹਿੱਸਾ ਪੂਰੀ ਤਰ੍ਹਾਂ ਤਬਾਹ ਹੋ ਗਿਆ।

ਪ੍ਰਤਾਪਰਾਵ ਗਣਪਤਰਾਵ ਜਾਧਵ 2024 ਤੋਂ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਰਾਜ ਮੰਤਰੀ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ। ਉਹ ਸ਼ਿੰਦੇ ਦੀ ਸ਼ਿਵਸੇਨਾ ਨਾਲ ਜੁੜੇ ਹੋਏ ਹਨ ਅਤੇ 2009 ਤੋਂ ਲਗਾਤਾਰ ਚਾਰ ਵਾਰ ਮਹਾਰਾਸ਼ਟਰ ਦੇ ਬੁਲਢਾਣਾ ਹਲਕੇ ਤੋਂ ਲੋਕ ਸਭਾ ਲਈ ਚੁਣੇ ਜਾ ਚੁੱਕੇ ਹਨ। ਇਸ ਤੋਂ ਪਹਿਲਾਂ 1997 ਤੋਂ 1999 ਤੱਕ ਉਹ ਮਹਾਰਾਸ਼ਟਰ ਦੀ ਸ਼ਿਵਸੇਨਾ–ਭਾਜਪਾ ਸਰਕਾਰ ਵਿੱਚ ਖੇਡ ਯੁਵਾ ਕਲਿਆਣ ਅਤੇ ਸਿੰਚਾਈ ਰਾਜ ਮੰਤਰੀ ਦੇ ਤੌਰ ‘ਤੇ ਵੀ ਕੰਮ ਕਰ ਚੁੱਕੇ ਹਨ।

ਮਲੇਸ਼ੀਆ ਵਿੱਚ ਵਿਜੇ ਦੀ ਸ਼ਾਨਦਾਰ ਐਂਟਰੀ – ਰੋਲਸ ਰੌਇਸ ਨਾਲ ਸੁਪਰਸਟਾਰ ਦਾ ਜਲਵਾ

ਇਹ ਹਾਦਸਾ ਨਾ ਸਿਰਫ਼ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਕਰਦਾ ਹੈ ਸਗੋਂ ਸਰਕਾਰੀ ਵਾਹਨਾਂ ਦੀ ਸੁਰੱਖਿਆ ਅਤੇ ਸੜਕਾਂ ‘ਤੇ ਵਧ ਰਹੇ ਹਾਦਸਿਆਂ ਵੱਲ ਵੀ ਧਿਆਨ ਖਿੱਚਦਾ ਹੈ।

prataprao-jadhav-union-health-minister-vehicle

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.