
PUNJAB NEWS : ਸ਼ਹਿਰ ਵਾਸੀਆਂ ਲਈ ਇਕ ਅਹਿਮ ਸੂਚਨਾ ਸਾਹਮਣੇ ਆਈ ਹੈ। ਪਾਵਰਕਾਮ ਵੱਲੋਂ ਕੱਲ੍ਹ ਸ਼ਹਿਰ ਅਤੇ ਨੇੜਲੇ ਇਲਾਕਿਆਂ ਵਿੱਚ ਕੁਝ ਘੰਟਿਆਂ ਲਈ ਬਿਜਲੀ ਸਪਲਾਈ ਬੰਦ ਰੱਖੀ ਜਾਵੇਗੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਵਰਕਾਮ ਸਬ-ਡਵੀਜ਼ਨ 2 ਦੇ ਐਸ.ਡੀ.ਓ. ਸੁਖਵਿੰਦਰ ਸਿੰਘ ਨੇ ਦੱਸਿਆ ਕਿ 10 ਫਰਵਰੀ 2026 ਨੂੰ ਸਬ-ਸਟੇਸ਼ਨ ਢੋਲਾ ਵਿਖੇ ਜ਼ਰੂਰੀ ਮੁਰੰਮਤ ਅਤੇ ਰਖ-ਰਖਾਵ ਦੇ ਕੰਮ ਕੀਤੇ ਜਾਣੇ ਹਨ। ਇਸ ਕਾਰਨ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਸਪਲਾਈ ਪੂਰੀ ਤਰ੍ਹਾਂ ਬੰਦ ਰਹੇਗੀ।
READ ALSO :ਆਪ ਨੇਤਾ ਲੱਕੀ ਓਬਰਾਏ ਕਤਲ ਮਾਮਲੇ ਵਿੱਚ ਨਵੀਂ ਅਪਡੇਟ,ਪੁਰਾਣੀ ਰੰਜਿਸ਼ ਤੇ ਵਿਦੇਸ਼ੀ ਕੜੀਆਂ ਦੇ ਤਾਰ ਜੁੜੇ ਹੋਣ ਦਾ ਖਦਸ਼ਾ

ਉਨ੍ਹਾਂ ਦੱਸਿਆ ਕਿ ਇਸ ਬਿਜਲੀ ਕੱਟ ਕਾਰਨ ਢੋਲਾ, ਕਾਹਨੇਕੇ, ਧੂਰਕੋਟ ਅਤੇ ਇਨ੍ਹਾਂ ਨਾਲ ਜੁੜੇ ਹੋਰ ਪੇਂਡੂ ਫੀਡਰਾਂ ਦੇ ਇਲਾਕੇ ਪ੍ਰਭਾਵਿਤ ਰਹਿਣਗੇ। ਪਾਵਰਕਾਮ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਜ਼ਰੂਰੀ ਕੰਮ ਬਿਜਲੀ ਕੱਟ ਤੋਂ ਪਹਿਲਾਂ ਹੀ ਨਿਪਟਾ ਲੈਣ, ਤਾਂ ਜੋ ਕਿਸੇ ਕਿਸਮ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ।ਵਿਭਾਗ ਨੇ ਇਹ ਵੀ ਕਿਹਾ ਕਿ ਕੰਮ ਮੁਕੰਮਲ ਹੋਣ ਮਗਰੋਂ ਬਿਜਲੀ ਸਪਲਾਈ ਤੁਰੰਤ ਬਹਾਲ ਕਰ ਦਿੱਤੀ ਜਾਵੇਗੀ।
ਜੰਮੂ-ਕਸ਼ਮੀਰ ਦੀ ਸੰਗਤ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੀ,ਧਰਮ ਪ੍ਰਚਾਰ ਲਹਿਰ ਨੂੰ ਲੈ ਕੇ ਭਾਰੀ ਉਤਸ਼ਾਹ
मेष: दिन शुभ रहेगा...