skip to content

Last Updated: November 28, 2026

Dainik Savera Times Logo

ਨਸ਼ਿਆਂ ਨੂੰ ਉਤਸ਼ਾਹਤ ਕਰਨ ਵਾਲੇ ਗੀਤਾਂ ਅਤੇ ਅਸ਼ਲੀਲ ਪੋਸਟਰਾਂ ‘ਤੇ ਫਰੀਦਕੋਟ ਵਿੱਚ ਪੂਰਨ ਪਾਬੰਦੀ

16 February 2026 ਅੱਪਡੇਟ ਕੀਤਾ ਗਿਆ

ਨਸ਼ਿਆਂ ਨੂੰ ਉਤਸ਼ਾਹਤ ਕਰਨ ਵਾਲੇ ਗੀਤਾਂ ਅਤੇ ਅਸ਼ਲੀਲ ਪੋਸਟਰਾਂ ‘ਤੇ ਫਰੀਦਕੋਟ ਵਿੱਚ ਪੂਰਨ ਪਾਬੰਦੀ

ਫਰੀਦਕੋਟ ਨਿਉਜ਼ : ਜਿਲ੍ਹਾ ਮੈਜਿਸਟ੍ਰੇਟ ਮੈਡਮ ਪੂਨਮਦੀਪ ਕੌਰ ਆਈ.ਏ.ਐਸ. ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਦੇ ਅਧੀਨ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਿਲ੍ਹਾ ਫਰੀਦਕੋਟ ਵਿੱਚ 8 ਅਪ੍ਰੈਲ 2026 ਤੱਕ ਲਾਗੂ ਰਹਿਣ ਵਾਲੇ ਪਾਬੰਦੀ ਹੁਕਮ ਜਾਰੀ ਕੀਤੇ ਹਨ।

READ ALSO : BREAKING : ਹਾਈ-ਪ੍ਰੋਫਾਈਲ ਅੱਤਵਾਦੀ ਦਾ ਸ਼ਰੇਆਮ ਕਤਲ, ਭਾਰਤ ਲਈ ਸੀ ਵੱਡਾ ਖ਼ਤਰਾ; ਸਰਕਾਰ ਨੇ ਕੀਤਾ ਸੀ “ਨਾਮੀਨੇਟਿਡ ਅੱਤਵਾਦੀ” ਐਲਾਨ

Complete ban on songs promoting drugs and obscene posters in Faridkot

ਹੁਕਮਾਂ ਦੇ ਅਨੁਸਾਰ:

ਜਿਲ੍ਹਾ ਅੰਦਰ ਕਿਸੇ ਵੀ ਲਾਈਵ ਸ਼ੋਅ ਦੌਰਾਨ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਜਾਂ ਹਿੰਸਾ ਭੜਕਾਉਣ ਵਾਲੇ ਗੀਤ ਨਹੀਂ ਗਾਏ ਜਾਣਗੇ।12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮਾਰਕ ਏ ਫਿਲਮਾਂ ਵਾਲੇ ਸਿਨੇਮਾ ਹਾਲ/ਮਲਟੀਪਲੈਕਸ ਵਿੱਚ ਜਾਣ ਦੀ ਆਗਿਆ ਨਹੀਂ।ਵਿਦਿਆਕ ਸੰਸਥਾਵਾਂ ਦੇ ਆਸ-ਪਾਸ ਨਗਨ, ਅਰਧ-ਨਗਨ ਅਤੇ ਅਸ਼ਲੀਲ ਪੋਸਟਰ ਨਹੀਂ ਲਗਾਏ ਜਾਂ ਪ੍ਰਦਰਸ਼ਤ ਕੀਤੇ ਜਾਣਗੇ।ਸਾਲਾਨਾ ਪ੍ਰੀਖਿਆਵਾਂ ਤੋਂ 15 ਦਿਨ ਪਹਿਲਾਂ ਅਤੇ ਪ੍ਰੀਖਿਆਵਾਂ ਦੌਰਾਨ ਲਾਉਡਸਪੀਕਰ ਵਰਤਣ ‘ਤੇ ਪੂਰਨ ਤੌਰ ਤੇ ਪਾਬੰਦੀ।ਇਹ ਫੈਸਲਾ ਜਿਲ੍ਹਾ ਵਿੱਚ ਨੌਜਵਾਨਾਂ ਦੀ ਸੁਰੱਖਿਆ, ਸ਼ਾਂਤੀ ਅਤੇ ਸਮਾਜਕ ਅਨੁਸ਼ਾਸਨ ਨੂੰ ਬਰਕਰਾਰ ਰੱਖਣ ਲਈ ਲਿਆ ਗਿਆ ਹੈ।

ਮੋਗਾ AAP ਰੈਲੀ ‘ਚ ਸ਼ਾਮਲ ਹੋਣ ਲਈ ਪਿੰਡ ਰੂਹੜੀਆਂ ਵਾਲੀ ਤੋਂ ਰਵਾਨਾਂ ਹੋਇਆ ਵਰਕਰਾਂ ਦਾ ਕਾਫ਼ਲਾ

 

 

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.