Last Updated: November 6, 2026

Dainik Savera Times Logo

TMC ਵਿੱਚ ਸਿਆਸੀ ਭੂਚਾਲ: ਚੰਦਰਿਮਾ ਭੱਟਾਚਾਰੀਆ ਦਾ ਅਸਤੀਫਾ, ਪਾਰਟੀ ਹੈੱਡਕੁਆਰਟਰ ‘ਤੇ ਬਾਗ਼ੀ ਧੜੇ ਦਾ ਕਬਜ਼ਾ

4 July 2026 ਅੱਪਡੇਟ ਕੀਤਾ ਗਿਆ

TMC ਵਿੱਚ ਸਿਆਸੀ ਭੂਚਾਲ: ਚੰਦਰਿਮਾ ਭੱਟਾਚਾਰੀਆ ਦਾ ਅਸਤੀਫਾ, ਪਾਰਟੀ ਹੈੱਡਕੁਆਰਟਰ ‘ਤੇ ਬਾਗ਼ੀ ਧੜੇ ਦਾ ਕਬਜ਼ਾ

ਪੱਛਮੀ ਬੰਗਾਲ ਦੀ ਸਿਆਸਤ ਵਿੱਚ ਸ਼ਨੀਵਾਰ ਨੂੰ ਵੱਡਾ ਉਲਟਫੇਰ ਵੇਖਣ ਨੂੰ ਮਿਲਿਆ। ਤ੍ਰਿਣਮੂਲ ਕਾਂਗਰਸ (ਟੀਐਮਸੀ) ਨੂੰ ਉਸ ਵੇਲੇ ਦੋਹਰਾ ਝਟਕਾ ਲੱਗਾ ਜਦੋਂ ਪਾਰਟੀ ਦੀ ਸੂਬਾ ਪ੍ਰਧਾਨ ਅਤੇ ਮਮਤਾ ਬੈਨਰਜੀ ਦੀ ਕਰੀਬੀ ਸਾਥੀ ਚੰਦਰਿਮਾ ਭੱਟਾਚਾਰੀਆ ਨੇ ਆਪਣੇ ਸਾਰੇ ਸੰਗਠਨਾਤਮਕ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਨੇ ਪਾਰਟੀ ਪ੍ਰਧਾਨ ਨੂੰ ਭੇਜੇ ਪੱਤਰ ਵਿੱਚ ਰਾਜ ਪ੍ਰਧਾਨ, ਅਧਿਕਾਰਤ ਦਸਤਖ਼ਤਕਰਤਾ (Signing Authority) ਅਤੇ ਹੋਰ ਸਾਰੀਆਂ ਜ਼ਿੰਮੇਵਾਰੀਆਂ ਤੋਂ ਹਟਣ ਦਾ ਐਲਾਨ ਕੀਤਾ।

ਇਸੇ ਦਿਨ ਕੋਲਕਾਤਾ ਸਥਿਤ ਟੀਐਮਸੀ ਦੇ ਮੁੱਖ ਦਫ਼ਤਰ ‘ਤ੍ਰਿਣਮੂਲ ਭਵਨ’ ਵਿੱਚ ਵੀ ਹੰਗਾਮੇ ਵਾਲੀ ਸਥਿਤੀ ਬਣ ਗਈ। ਰਿਪੋਰਟਾਂ ਅਨੁਸਾਰ ਰਿਤਾਬ੍ਰਤ ਬੈਨਰਜੀ ਦੀ ਅਗਵਾਈ ਵਾਲੇ ਬਾਗ਼ੀ ਧੜੇ ਨੇ ਪਾਰਟੀ ਦਫ਼ਤਰ ‘ਤੇ ਕਬਜ਼ੇ ਦਾ ਦਾਅਵਾ ਕੀਤਾ, ਮੁੱਖ ਗੇਟ ‘ਤੇ ਨਵਾਂ ਤਾਲਾ ਲਗਾਇਆ ਅਤੇ ਨਵੇਂ ਪੋਸਟਰ ਲਗਾ ਕੇ ਅਰੂਪ ਰਾਏ ਨੂੰ ਪਾਰਟੀ ਦਾ ਚੇਅਰਮੈਨ ਐਲਾਨ ਦਿੱਤਾ। ਇਸ ਘਟਨਾ ਤੋਂ ਬਾਅਦ ਦੋਵੇਂ ਧੜਿਆਂ ਦੇ ਆਗੂ ਮੌਕੇ ‘ਤੇ ਪਹੁੰਚੇ ਅਤੇ ਤਣਾਅਪੂਰਨ ਮਾਹੌਲ ਬਣ ਗਿਆ।

ਕੱਪੜਿਆਂ ਵਿੱਚ ਲੱਗੀਆਂ Transparent straps ਦਾ ਕੀ ਹੈ ਰਾਜ਼? ਜਾਣੋ ਕਿਉਂ ਨਹੀਂ ਕੱਟਣੀਆਂ ਚਾਹੀਦੀਆਂ ਇਹ ਛੋਟੀਆਂ ਲੂਪਸ

ਚੰਦਰਿਮਾ ਭੱਟਾਚਾਰੀਆ ਦੇ ਅਸਤੀਫੇ ਅਤੇ ਪਾਰਟੀ ਅੰਦਰ ਵਧ ਰਹੀ ਗੁੱਟਬਾਜ਼ੀ ਨੂੰ ਟੀਐਮਸੀ ਲਈ ਵੱਡਾ ਸਿਆਸੀ ਸੰਕਟ ਮੰਨਿਆ ਜਾ ਰਿਹਾ ਹੈ। ਹਾਲਾਂਕਿ, ਬਾਗ਼ੀ ਧੜੇ ਦੇ ਸਾਰੇ ਦਾਵਿਆਂ ਅਤੇ ਪਾਰਟੀ ਹੈੱਡਕੁਆਰਟਰ ‘ਤੇ ਕਬਜ਼ੇ ਦੇ ਮਾਮਲੇ ਬਾਰੇ ਵੱਖ-ਵੱਖ ਧਿਰਾਂ ਦੇ ਆਪਣੇ-ਆਪਣੇ ਦਾਅਵੇ ਹਨ ਅਤੇ ਸਥਿਤੀ ਅਜੇ ਵੀ ਤੇਜ਼ੀ ਨਾਲ ਬਦਲ ਰਹੀ ਹੈ।

ਮੋਬਾਈਲ ਰੀਚਾਰਜ ਹੋ ਸਕਦਾ ਹੈ ਮਹਿੰਗਾ! 4G-5G ਪਲਾਨਾਂ ਦੀਆਂ ਕੀਮਤਾਂ 20% ਤੱਕ ਵਧਣ ਦੇ ਸੰਕੇਤ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.