skip to content

Last Updated: October 10, 2026

Dainik Savera Times Logo

ਕਿਸਾਨ ਆਗੂਆਂ ਦੀ ਗ੍ਰਿਫਤਾਰੀ ਲਈ ਪੁਲਿਸ ਦੇ ਛਾਪੇ ਨਾਕਾਮ, ਧਰਨਾ ਅੱਜ ਹਰ ਹਾਲਤ ਵਿੱਚ !

8 months ਪਹਿਲਾ

ਕਿਸਾਨ ਆਗੂਆਂ ਦੀ ਗ੍ਰਿਫਤਾਰੀ ਲਈ ਪੁਲਿਸ ਦੇ ਛਾਪੇ ਨਾਕਾਮ, ਧਰਨਾ ਅੱਜ ਹਰ ਹਾਲਤ ਵਿੱਚ !

ਪੰਜਾਬ ਡੈਸਕ: ਅੱਜ ਸਵੇਰੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨਾਲ ਜੁੜੇ ਬਲਾਕ ਪੱਧਰ ਦੇ ਆਗੂ ਹਰਜਿੰਦਰ ਸਿੰਘ ਘਰਾਚੋਂ ਦੇ ਘਰ ਪੁਲਿਸ ਦੀ ਟੀਮ ਪਹੁੰਚੀ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਘਰ ਵਿੱਚ ਮੌਜੂਦ ਨਹੀਂ ਸਨ ਇਸ ਕਰਕੇ ਪੁਲਿਸ ਨੂੰ ਖਾਲੀ ਹੱਥ ਵਾਪਸ ਜਾਣਾ ਪਿਆ।

ਉੱਜੈਨ ਰੈਲੀ ਦੌਰਾਨ ਗੁਬਾਰਿਆਂ ਵਿੱਚ ਬਲਾਸਟ ਮੱਧ ਪ੍ਰਦੇਸ਼ ਤੋਂ ਡਰਾਉਣਾ ਵੀਡੀਓ ਸਾਹਮਣੇ

ਕਿਸਾਨ ਸੰਗਠਨ ਵਲੋਂ ਅੱਜ ਬਠਿੰਡਾ ਜੇਲ੍ਹ ਵਿੱਚ ਬੰਦ ਦੋ ਕਿਸਾਨ ਆਗੂਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਡੀ ਸੀ ਦਫਤਰ ਬਠਿੰਡਾ ਦੇ ਸਾਹਮਣੇ ਪੱਕਾ ਧਰਨਾ ਲਗਾਉਣ ਦਾ ਐਲਾਨ ਕੀਤਾ ਗਿਆ ਸੀ ਅਤੇ ਇਸੇ ਪ੍ਰੋਗਰਾਮ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕੀਤੀ

ਇਸ ਦੌਰਾਨ ਪੁਲਿਸ ਨੇ ਸੰਗਠਨ ਦੇ ਮੁੱਖ ਆਗੂ ਜੋਗਿੰਦਰ ਸਿੰਘ ਉਗਰਾਹਾਂ ਹਰਜਿੰਦਰ ਸਿੰਘ ਘਰਾਚੋਂ ਹਰਜੀਤ ਮਹਿਲਾਂ ਅਤੇ ਹੋਰ ਕਈ ਜ਼ਿਲ੍ਹਾ ਪੱਧਰੀ ਆਗੂਆਂ ਦੇ ਘਰਾਂ ਵਿੱਚ ਵੀ ਛਾਪੇ ਮਾਰੇ ਪਰ ਕਿਸੇ ਨੂੰ ਵੀ ਹਿਰਾਸਤ ਵਿੱਚ ਨਹੀਂ ਲਿਆ ਜਾ ਸਕਿਆ ਕਿਉਂਕਿ ਸਾਰੇ ਆਗੂ ਪਹਿਲਾਂ ਹੀ ਆਪਣੇ ਘਰਾਂ ਤੋਂ ਨਿਕਲ ਚੁੱਕੇ ਸਨ ਅਤੇ ਵੱਖ ਵੱਖ ਥਾਵਾਂ ਤੇ ਕਿਸਾਨਾਂ ਨਾਲ ਮੀਟਿੰਗਾਂ ਵਿੱਚ ਸ਼ਾਮਲ ਹੋ ਰਹੇ ਸਨ।

ਐਲਵਿਸ਼ ਯਾਦਵ ਅਤੇ ਜੀਆ ਸ਼ੰਕਰ ਦੀ ਰਿੰਗ ਮੋਮੈਂਟ ਨੇ ਫੈਨਾਂ ਵਿੱਚ ਮਚਾਈ ਖਲਬਲੀ — ਰਿਸ਼ਤਾ ਪੱਕਾ ਜਾਂ ਨਵਾਂ ਸਰਪ੍ਰਾਈਜ਼

ਪੁਲਿਸ ਦੀ ਇਸ ਕਾਰਵਾਈ ਤੋਂ ਬਾਅਦ ਕਿਸਾਨ ਸੰਗਠਨ ਵਲੋਂ ਕਿਹਾ ਜਾ ਰਿਹਾ ਹੈ ਕਿ ਸਰਕਾਰ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਧਰਨਾ ਆਪਣੇ ਨਿਰਧਾਰਤ ਸਮੇਂ ਤੇ ਹੀ ਲਗਾਇਆ ਜਾਵੇਗਾ।

police-raids-fail-farmer

police-raids-fail-farmer

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.