Last Updated: November 27, 2026

Dainik Savera Times Logo

PM ਕਿਸਾਨ ਯੋਜਨਾ ਦੀ 22ਵੀਂ ਕਿਸਤ: 13 ਮਾਰਚ ਨੂੰ ਖਾਤਿਆਂ ਵਿੱਚ ਆਉਣਗੇ 2000 ਰੁ:

10 March 2026 ਅੱਪਡੇਟ ਕੀਤਾ ਗਿਆ

PM ਕਿਸਾਨ ਯੋਜਨਾ ਦੀ 22ਵੀਂ ਕਿਸਤ: 13 ਮਾਰਚ ਨੂੰ ਖਾਤਿਆਂ ਵਿੱਚ ਆਉਣਗੇ 2000 ਰੁ:

ਦੇਸ਼ ਦੇ ਕਰੋੜਾਂ ਕਿਸਾਨਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। Pradhan Mantri Kisan Samman Nidhi (PM ਕਿਸਾਨ ਯੋਜਨਾ) ਦੀ 22ਵੀਂ ਕਿਸਤ ਹੁਣ 13 ਮਾਰਚ ਨੂੰ ਜਾਰੀ ਕੀਤੀ ਜਾਵੇਗੀ। ਪਹਿਲਾਂ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਇਹ ਰਕਮ ਫਰਵਰੀ ਦੇ ਅਖੀਰ ਜਾਂ ਹੋਲੀ ਤੋਂ ਪਹਿਲਾਂ ਕਿਸਾਨਾਂ ਦੇ ਖਾਤਿਆਂ ਵਿੱਚ ਆ ਸਕਦੀ ਹੈ, ਪਰ ਹੁਣ ਸਰਕਾਰ ਵੱਲੋਂ ਤਾਰੀਖ ਸਪੱਸ਼ਟ ਕਰ ਦਿੱਤੀ ਗਈ ਹੈ।

ਜਾਣਕਾਰੀ ਮੁਤਾਬਕ Narendra Modi ਆਪਣੇ Assam ਦੌਰੇ ਦੌਰਾਨ 13 ਮਾਰਚ ਨੂੰ ਕਿਸਾਨਾਂ ਦੇ ਖਾਤਿਆਂ ਵਿੱਚ ਇਹ ਰਕਮ ਟ੍ਰਾਂਸਫਰ ਕਰਨਗੇ। ਇਸ ਤਹਿਤ ਯੋਗ ਕਿਸਾਨਾਂ ਨੂੰ 2000 ਰੁਪਏ ਦੀ ਕਿਸਤ ਸਿੱਧੀ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਜਾਵੇਗੀ।

ਕੀ International Cricket Council ਲਵੇਗੀ ਐਕਸ਼ਨ? Arshdeep Singh ਨੇ ਗੁੱਸੇ ‘ਚ Daryl Mitchell ਵੱਲ ਸੁੱਟੀ ਗੇਂਦ

ਕਿਨ੍ਹਾਂ ਕਿਸਾਨਾਂ ਦੀ ਕਿਸਤ ਅਟਕ ਸਕਦੀ ਹੈ

ਹਾਲਾਂਕਿ ਸਰਕਾਰ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਕੁਝ ਕਿਸਾਨਾਂ ਨੂੰ ਇਹ ਰਕਮ ਨਹੀਂ ਮਿਲੇਗੀ ਜੇ ਉਹ ਨਿਯਮਾਂ ਦੀ ਪਾਲਣਾ ਨਹੀਂ ਕਰਦੇ। ਹੇਠ ਲਿਖੀਆਂ ਗਲਤੀਆਂ ਕਾਰਨ 2000 ਰੁਪਏ ਦੀ ਕਿਸਤ ਰੁਕ ਸਕਦੀ ਹੈ।

  1. e-KYC ਪੂਰੀ ਨਾ ਹੋਣ ‘ਤੇ
    ਜਿਨ੍ਹਾਂ ਕਿਸਾਨਾਂ ਨੇ ਅਜੇ ਤੱਕ ਆਪਣੀ e-KYC ਪੂਰੀ ਨਹੀਂ ਕੀਤੀ, ਉਨ੍ਹਾਂ ਦੇ ਖਾਤਿਆਂ ਵਿੱਚ ਕਿਸਤ ਨਹੀਂ ਆ ਸਕਦੀ। ਇਸ ਲਈ e-KYC ਕਰਵਾਉਣਾ ਲਾਜ਼ਮੀ ਹੈ।
  2. ਫਾਰਮਰ ਆਈਡੀ (Farmer ID) ਨਾ ਬਣਾਉਣ ‘ਤੇ
    ਹੁਣ ਸਰਕਾਰ ਵੱਲੋਂ ਕਿਸਾਨਾਂ ਲਈ Farmer ID ਬਣਾਉਣਾ ਵੀ ਲਾਜ਼ਮੀ ਕਰ ਦਿੱਤਾ ਗਿਆ ਹੈ। ਜੇ ਇਹ ਪ੍ਰਕਿਰਿਆ ਪੂਰੀ ਨਹੀਂ ਕੀਤੀ ਗਈ ਤਾਂ ਭੁਗਤਾਨ ਰੁਕ ਸਕਦਾ ਹੈ।
  3. ਬੈਂਕ ਖਾਤੇ ਦੀ ਗਲਤ ਜਾਣਕਾਰੀ
    ਜੇ ਅਰਜ਼ੀ ਭਰਦੇ ਸਮੇਂ ਬੈਂਕ ਖਾਤਾ ਨੰਬਰ ਜਾਂ IFSC ਕੋਡ ਵਿੱਚ ਕੋਈ ਗਲਤੀ ਹੈ ਤਾਂ ਵੀ ਪੈਸੇ ਖਾਤੇ ਵਿੱਚ ਨਹੀਂ ਆਉਣਗੇ।
  4. ਜ਼ਮੀਨ ਦੀ ਵੈਰੀਫਿਕੇਸ਼ਨ ਵਿੱਚ ਗਲਤੀ
    ਜੇ ਕਿਸੇ ਕਿਸਾਨ ਨੇ ਭੂਮੀ ਸਤਿਆਪਨ (Land Verification) ਦੌਰਾਨ ਗਲਤ ਜਾਣਕਾਰੀ ਦਿੱਤੀ ਹੈ ਤਾਂ ਉਸ ਨੂੰ ਵੀ ਯੋਜਨਾ ਦਾ ਲਾਭ ਨਹੀਂ ਮਿਲੇਗਾ।

ਸਰਕਾਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਜਾਣਕਾਰੀ ਨੂੰ ਜਲਦੀ ਚੈੱਕ ਕਰ ਲੈਣ ਅਤੇ ਜ਼ਰੂਰੀ ਕਾਰਵਾਈ ਪੂਰੀ ਕਰ ਲੈਣ, ਤਾਂ ਜੋ 13 ਮਾਰਚ ਨੂੰ ਆਉਣ ਵਾਲੀ ਕਿਸਤ ਬਿਨਾਂ ਕਿਸੇ ਰੁਕਾਵਟ ਦੇ ਉਨ੍ਹਾਂ ਦੇ ਖਾਤਿਆਂ ਵਿੱਚ ਪਹੁੰਚ ਸਕੇ।

ਵਿਧਾਨ ਸਭਾ ਪਹੁੰਚੇ Sandeep Jakhar, ਦੱਸਿਆ ਅੱਜ ਕਿਹੜੇ ਮੁੱਦਿਆਂ ‘ਤੇ ਹੋਣੀ ਚਾਹੀਦੀ ਚਰਚਾ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.