ਨੈਸ਼ਨਲ ਡੈਸਕ: ਅੱਜ ਦੇ ਡਿਜ਼ੀਟਲ ਯੁੱਗ ਵਿੱਚ ਜਿੱਥੇ ਆਨਲਾਈਨ ਡੇਟਿੰਗ ਨਵੇਂ ਰਿਸ਼ਤੇ ਬਣਾਉਣ ਦਾ ਆਮ ਸਾਧਨ ਬਣ ਚੁੱਕੀ ਹੈ, ਉੱਥੇ ਹੀ ਇਹ ਠੱਗੀ ਦਾ ਵੱਡਾ ਹਥਿਆਰ ਵੀ ਬਣਦੀ ਜਾ ਰਹੀ ਹੈ। ਜਾਣਕਾਰੀ ਮੁਤਾਬਕ, ਰੋਮਾਂਸ ਸਕੈਮ ਦੇ ਕੇਸ ਤੇਜ਼ੀ ਨਾਲ ਵਧ ਰਹੇ ਹਨ, ਜਿੱਥੇ ਠੱਗ ਮਿੱਠੀਆਂ ਗੱਲਾਂ ਅਤੇ “ਆਈ ਲਵ ਯੂ” ਵਰਗੇ ਜਜ਼ਬਾਤੀ ਵਾਕਾਂ ਦਾ ਸਹਾਰਾ ਲੈ ਕੇ ਲੋਕਾਂ ਦੇ ਖਾਤੇ ਖਾਲੀ ਕਰ ਰਹੇ ਹਨ।
ਦਿੱਲੀ ਸਕੂਲ ਦੇ ਗਾਰਡ ਰੂਮ ਵਿੱਚ ਅੱਗ, ਚੌਕੀਦਾਰ ਵੀ ਸੜ ਕੇ ਮਰ ਗਿਆ…ਜਾਂਚ ਹੋਰ ਵੀ ਤੇਜ਼
ਇਕੱਲਾਪਣ ਨੂੰ ਇਹ ਠੱਗ ਆਪਣਾ ਸਭ ਤੋਂ ਵੱਡਾ ਹਥਿਆਰ ਬਣਾ ਰਹੇ ਹਨ। ਇਹ ਸਕੈਮਰ ਹਰ ਉਮਰ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ, ਪਰ ਖ਼ਾਸ ਕਰਕੇ ਬਜ਼ੁਰਗ, ਹਾਲ ਹੀ ਵਿੱਚ ਤਲਾਕ ਲਏ ਹੋਏ ਜਾਂ ਜੀਵਨ ਸਾਥੀ ਗੁਆ ਚੁੱਕੇ ਲੋਕ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ। ਠੱਗ ਜਾਣਦੇ ਹਨ ਕਿ ਇਕੱਲੇ ਲੋਕ ਜਜ਼ਬਾਤੀ ਤੌਰ ‘ਤੇ ਜ਼ਿਆਦਾ ਭਰੋਸਾ ਕਰ ਲੈਂਦੇ ਹਨ, ਅਤੇ ਉਹ ਇਸ ਕਮਜ਼ੋਰੀ ਦਾ ਫਾਇਦਾ ਚੁੱਕਦੇ ਹਨ। ਸਿਰਫ 2022 ਵਿੱਚ ਹੀ ਅਮਰੀਕਾ ਵਿੱਚ ਲਗਭਗ 70,000 ਲੋਕ ਇਸ ਧੋਖਾਧੜੀ ਦਾ ਸ਼ਿਕਾਰ ਬਣੇ ਅਤੇ ਕਰੀਬ 240 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ।
ਠੱਗੀ ਦੀ ਇਹ ਪੂਰੀ ਖੇਡ ਬਹੁਤ ਸਧਾਰਣ ਤਰੀਕੇ ਨਾਲ ਸ਼ੁਰੂ ਹੁੰਦੀ ਹੈ। ਪਹਿਲਾਂ ਸਕੈਮਰ ਨਰਮ ਸੁਭਾਅ, ਤਾਰੀਫ਼ਾਂ ਅਤੇ ਦੋਸਤਾਨਾ ਗੱਲਬਾਤ ਨਾਲ ਭਰੋਸਾ ਬਣਾਉਂਦੇ ਹਨ। ਫਿਰ ਉਹ ਆਪਣੇ ਆਪ ਨੂੰ ਵਿਦੇਸ਼ ਵਿੱਚ ਕੰਮ ਕਰਨ ਵਾਲਾ ਜਾਂ ਕਿਸੇ ਵੱਡੀ ਕੰਪਨੀ ਦਾ ਅਧਿਕਾਰੀ ਦੱਸਦੇ ਹਨ ਅਤੇ ਨਕਲੀ ਜਾਂ ਏਆਈ ਨਾਲ ਬਣੀਆਂ ਤਸਵੀਰਾਂ ਵਰਤਦੇ ਹਨ। ਕੁਝ ਹੀ ਸਮੇਂ ਵਿੱਚ ਉਹ ਪਿਆਰ ਦਾ ਇਜ਼ਹਾਰ ਕਰਕੇ ਸਾਹਮਣੇ ਵਾਲੇ ਨੂੰ ਭਾਵਨਾਤਮਕ ਤੌਰ ‘ਤੇ ਜਕੜ ਲੈਂਦੇ ਹਨ। ਜਦੋਂ ਰਿਸ਼ਤਾ ਮਜ਼ਬੂਤ ਲੱਗਣ ਲੱਗਦਾ ਹੈ, ਤਾਂ ਉਹ ਕਿਸੇ ਮੁਸੀਬਤ ਦਾ ਬਹਾਨਾ ਬਣਾਕੇ ਪੈਸਿਆਂ ਦੀ ਮੰਗ ਕਰਦੇ ਹਨ।
ਮੈਕਸਿਕੋ ਵਿੱਚ ਖੂਨੀ ਹਿੰਸਾ: ਕਾਰਟੇਲ ਜੰਗ ਦੇ ਦਰਮਿਆਨ ਯੋ ਯੋ ਹਨੀ ਸਿੰਘ ਨੇ ਦਿੱਤੀ ਸੁਰੱਖਿਆ ਅਪਡੇਟ
ਸਾਵਧਾਨ ਰਹਿਣਾ ਬਹੁਤ ਜ਼ਰੂਰੀ ਹੈ, ਕਿਉਂਕਿ ਕੁਝ ਸੰਕੇਤ ਸਾਫ਼ ਦੱਸਦੇ ਹਨ ਕਿ ਸਾਹਮਣੇ ਵਾਲਾ ਵਿਅਕਤੀ ਭਰੋਸੇਯੋਗ ਨਹੀਂ। ਜੇ ਕੋਈ ਬਿਨਾ ਜਾਣ-ਪਛਾਣ ਦੇ ਬਹੁਤ ਜਲਦੀ ਪਿਆਰ ਜਤਾਉਣ ਲੱਗੇ ਜਾਂ ਵੀਡੀਓ ਕਾਲ ਤੋਂ ਬਚੇ, ਤਾਂ ਇਹ ਸ਼ੱਕ ਦੀ ਗੱਲ ਹੈ। ਅਕਸਰ ਠੱਗ ਡੇਟਿੰਗ ਐਪ ਤੋਂ ਬਾਹਰ ਵਟਸਐਪ ਜਾਂ ਟੈਲੀਗ੍ਰਾਮ ‘ਤੇ ਗੱਲ ਕਰਨ ਲਈ ਦਬਾਅ ਬਣਾਉਂਦੇ ਹਨ। ਸਭ ਤੋਂ ਵੱਡਾ ਖ਼ਤਰਾ ਤਦ ਹੁੰਦਾ ਹੈ ਜਦੋਂ ਉਹ ਪੈਸਿਆਂ ਦੀ ਮੰਗ ਕਰਨ ਲੱਗਦੇ ਹਨ—ਖ਼ਾਸ ਕਰਕੇ ਕ੍ਰਿਪਟੋ, ਗਿਫ਼ਟ ਕਾਰਡ ਜਾਂ ਵਾਇਰ ਟ੍ਰਾਂਸਫਰ ਰਾਹੀਂ, ਕਿਉਂਕਿ ਇਹ ਪੈਸੇ ਵਾਪਸ ਲਿਆਉਣਾ ਲਗਭਗ ਅਸੰਭਵ ਹੁੰਦਾ ਹੈ। ਜੇ ਉਨ੍ਹਾਂ ਦੀਆਂ ਕਹਾਣੀਆਂ ਬਾਰ-ਬਾਰ ਬਦਲਦੀਆਂ ਹੋਣ ਜਾਂ ਆਨਲਾਈਨ ਮੌਜੂਦਗੀ ਬਹੁਤ ਘੱਟ ਹੋਵੇ, ਤਾਂ ਵੀ ਸਾਵਧਾਨ ਰਹਿਣਾ ਚਾਹੀਦਾ ਹੈ।
ਸੁਰੱਖਿਅਤ ਰਹਿਣ ਲਈ ਮਾਹਿਰ ਸਲਾਹ ਦਿੰਦੇ ਹਨ ਕਿ ਆਨਲਾਈਨ ਰਿਸ਼ਤਿਆਂ ਵਿੱਚ ਜਲਦੀ ਭਰੋਸਾ ਨਾ ਕਰੋ। ਸਵਾਲ ਪੁੱਛੋ, ਆਪਣੀ ਨਿੱਜੀ ਜਾਣਕਾਰੀ ਸਾਂਝੀ ਕਰਨ ਤੋਂ ਬਚੋ ਅਤੇ ਜੇ ਸੰਭਵ ਹੋਵੇ ਤਾਂ ਉਸ ਦੀ ਤਸਵੀਰ ਦੀ ਰਿਵਰਸ ਇਮੇਜ ਸਰਚ ਕਰੋ। ਜੇ ਕੁਝ ਵੀ ਗਲਤ ਜਾਂ ਸ਼ੱਕੀ ਲੱਗੇ, ਤਾਂ ਤੁਰੰਤ ਆਪਣੇ ਕਿਸੇ ਭਰੋਸੇਮੰਦ ਦੋਸਤ ਜਾਂ ਪਰਿਵਾਰਕ ਮੈਂਬਰ ਨਾਲ ਗੱਲ ਕਰੋ ਅਤੇ ਪਲੇਟਫਾਰਮ ਜਾਂ ਕਾਨੂੰਨੀ ਅਧਿਕਾਰੀਆਂ ਨੂੰ ਰਿਪੋਰਟ ਕਰੋ।
