skip to content

Last Updated: October 7, 2026

Dainik Savera Times Logo

BREAKING : ਪਟਿਆਲਾ ‘ਚ ਰੇਲਵੇ ਲਾਈਨ ‘ਤੇ ਬੰਬ ਧਮਾਕਾ ; ਪਟੜੀ ਨੂੰ ਪਹੁੰਚਿਆ ਨੁਕਸਾਨ, ਟੁੱਕੜਿਆਂ ‘ਚ ਕੱਟੀ ਮਿਲੀ ਲਾਸ਼

5 months ਪਹਿਲਾ

BREAKING : ਪਟਿਆਲਾ ‘ਚ ਰੇਲਵੇ ਲਾਈਨ ‘ਤੇ ਬੰਬ ਧਮਾਕਾ ; ਪਟੜੀ ਨੂੰ ਪਹੁੰਚਿਆ ਨੁਕਸਾਨ, ਟੁੱਕੜਿਆਂ ‘ਚ ਕੱਟੀ ਮਿਲੀ ਲਾਸ਼

ਪਟਿਆਲਾ : ਪੰਜਾਬ ਦੇ ਪਟਿਆਲਾ ਵਿੱਚ ਅੱਧੀ ਰਾਤ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਇੱਕ ਰੇਲਵੇ ਲਾਈਨ ‘ਤੇ ਜ਼ੋਰਦਾਰ ਧਮਾਕਾ ਹੋਇਆ। ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ-ਸ਼ੰਭੂ ਦੇ ਦਰਮਿਆਨ ਸੋਮਵਾਰ ਰਾਤ ਨੂੰ ਇਹ ਵੱਡਾ ਧਮਾਕਾ ਹੋਇਆ। ਰਾਜਪੁਰਾ ਅਤੇ ਸ਼ੰਭੂ ਰੇਲਵੇ ਸਟੇਸ਼ਨਾਂ ਦੇ ਵਿਚਕਾਰ ਸਥਿਤ ਡੈਡੀਕੇਟਿਡ ਫ੍ਰੇਟ ਕੋਰੀਡੋਰ (DFCCI) ਦੀ ਰੇਲਵੇ ਲਾਈਨ ‘ਤੇ ਧਮਾਕੇ ਕਾਰਨ ਪਟੜੀ ਨੂੰ ਨੁਕਸਾਨ ਪਹੁੰਚਿਆ ਹੈ।

ਸੂਚਨਾ ਮਿਲਦੇ ਹੀ ਰੇਲਵੇ ਸੁਰੱਖਿਆ ਬਲ (RPF), ਜੀ.ਆਰ.ਪੀ. ਅਤੇ ਸਥਾਨਕ ਪੁਲਿਸ ਦੇ ਸੀਨੀਅਰ ਅਧਿਕਾਰੀ ਭਾਰੀ ਪੁਲਿਸ ਬਲ ਨਾਲ ਮੌਕੇ ‘ਤੇ ਪਹੁੰਚ ਗਏ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸ਼ੰਭੂ-ਅੰਬਾਲਾ ਰੇਲ ਟਰੈਕ ਦੇ ਨੇੜੇ ਵਾਪਰੀ। ਇੱਥੋਂ ਇੱਕ ਅਣਪਛਾਤੀ ਲਾਸ਼ ਵੀ ਬਰਾਮਦ ਕੀਤੀ ਗਈ ਹੈ, ਜੋ ਟੁਕੜਿਆਂ ‘ਚ ਕੱਟੀ ਮਿਲੀ ਹੈ। ਹਾਲਾਂਕਿ ਅਧਿਕਾਰਕ ਤੌਰ ‘ਤੇ ਇਹ ਸਪਸ਼ਟ ਨਹੀਂ ਹੈ ਕਿ ਇਸ ਦਾ ਧਮਾਕੇ ਨਾਲ ਕੋਈ ਸੰਬੰਧ ਹੈ ਜਾਂ ਨਹੀਂ, ਪਰ ਸੂਤਰਾਂ ਮੁਤਾਬਕ ਇਸ ਲਾਸ਼ ਦਾ ਇਸ ਧਮਾਕੇ ਨਾਲ ਹੀ ਕਨੈਕਸ਼ਨ ਹੋ ਸਕਦਾ ਹੈ। ਪਟਿਆਲਾ ਦੇ ਸੀਨੀਅਰ ਪੁਲਿਸ ਅਧਿਕਾਰੀ ਵਰੁਣ ਸ਼ਰਮਾ ਨੇ ਕਿਹਾ ਕਿ ਧਮਾਕੇ ਨਾਲ ਟਰੈਕ ਨੂੰ ਵੀ ਕੁਝ ਨੁਕਸਾਨ ਹੋਇਆ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.