skip to content

Last Updated: November 28, 2026

Dainik Savera Times Logo

Panchkula : ਡੂੰਘੀ ਖੱਡ ’ਚ ਡਿੱਗੀ ਬੇਕਾਬੂ ਥਾਰ, ਹਾਦਸੇ ’ਚ 1 ਨੌਜਵਾਨ ਦੀ ਮੌਤ, ਪੰਚਕੂਲਾ ਵਾਪਸ ਆ ਰਹੇ ਸੀ 4 ਨੌਜਵਾਨ

28 January 2026 ਅੱਪਡੇਟ ਕੀਤਾ ਗਿਆ

Panchkula : ਡੂੰਘੀ ਖੱਡ ’ਚ ਡਿੱਗੀ ਬੇਕਾਬੂ ਥਾਰ, ਹਾਦਸੇ ’ਚ 1 ਨੌਜਵਾਨ ਦੀ ਮੌਤ, ਪੰਚਕੂਲਾ ਵਾਪਸ ਆ ਰਹੇ ਸੀ 4 ਨੌਜਵਾਨ

Panchkula News : ਮੋਰਨੀ ਖੇਤਰ ਵਿੱਚ ਬੁੱਧਵਾਰ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇੱਥੇ ਇੱਕ ਥਾਰ ਕੰਟਰੋਲ ਗੁਆ ਬੈਠੀ ਅਤੇ ਡੂੰਘੀ ਖੱਡ ’ਚ ਡਿੱਗ ਗਈ। ਹਾਦਸੇ ਦੇ ਸਮੇਂ ਕਾਰ ’ਚ ਚਾਰ ਲੋਕ ਸਵਾਰ ਸੀ। ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਤਿੰਨ ਹੋਰ ਗੰਭੀਰ ਜ਼ਖਮੀ ਹੋ ਗਏ। ਥਾਰ ਸਵਾਰ ਮੋਰਨੀ ਤੋਂ ਪੰਚਕੂਲਾ ਵਾਪਸ ਆ ਰਹੇ ਸਨ।

Batala : ਪੰਜਾਬ ‘ਚ ਚੜ੍ਹਦੇ ਦਿਨ ਹੋਇਆ ਕਤਲ, ਮੈਡੀਕਲ ਸਟੋਰ ਮਾਲਕ ਰਣਦੀਪ ਸਿੰਘ ਦੇ ਸਿਰ ‘ਚ ਮਾਰੀਆਂ ਗੋਲੀਆਂ

ਸੂਚਨਾ ਮਿਲਦੇ ਹੀ ਪੁਲਿਸ ਅਤੇ ਬਚਾਅ ਟੀਮਾਂ ਮੌਕੇ ‘ਤੇ ਪਹੁੰਚੀਆਂ। ਜ਼ਖਮੀਆਂ ਨੂੰ ਤੁਰੰਤ ਪੰਚਕੂਲਾ ਦੇ ਸੈਕਟਰ 6 ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਐਸਐਚਓ ਚੰਡੀਮੰਦਰ ਵੀ ਮੌਕੇ ‘ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

ਬਸੰਤ ਪੰਚਮੀ ਤੋਂ ਬਾਅਦ ਵੀ ਖ਼ੂਨੀ ਚਾਈਨਾ ਡੋਰ ਦਾ ਕਹਿਰ ਜਾਰੀ, ਰਾਮਪੁਰਾ ਫੂਲ ‘ਚ ਬਾਈਕ ਸਵਾਰ ਦਾ ਕੱਟਿਆ ਗਲਾ, ਲੱਗੇ ਟਾਂਕੇ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.