skip to content

Last Updated: October 7, 2026

Dainik Savera Times Logo

Oppo Reno16 ਸੀਰੀਜ਼ ਭਾਰਤ ‘ਚ ਲਾਂਚ: ਕੰਟੈਂਟ ਕ੍ਰੀਏਟਰਾਂ ਲਈ ਅਲਟਰਾ-ਵਾਈਡ ਕੈਮਰਾ ਤੇ ਕੀਮਤ ਇਨ੍ਹੀਂ

3 months ਪਹਿਲਾ

Oppo Reno16 ਸੀਰੀਜ਼ ਭਾਰਤ ‘ਚ ਲਾਂਚ: ਕੰਟੈਂਟ ਕ੍ਰੀਏਟਰਾਂ ਲਈ ਅਲਟਰਾ-ਵਾਈਡ ਕੈਮਰਾ ਤੇ ਕੀਮਤ ਇਨ੍ਹੀਂ

ਤਕਨਾਲੋਜੀ ਡੈਸਕ: AI ਲਵਰਾਂ ਲਈ ਧਮਾਕੇ ਦੀ ਡੀਲ ਲੈ ਕੈ ਹਾਜ਼ਰ ਹਾਂ, ਇਹ ਨਵਾਂ ਫੀਚਰ OPPO ਮਾਡਲ। ਤੁਹਾਡੇ ਫੋਨ ਨੂੰ ਪਲਸ ਤੋ ਧਾਕੜ ਬਣਾਉਣ ਲਈ ਆ ਗਿਆ ਹੈ। Oppo ਨੇ ਆਪਣੀ ਨਵੀਂ Reno16 ਸੀਰੀਜ਼ ਨੂੰ ਭਾਰਤ ਵਿੱਚ ਲਾਂਚ ਕਰ ਲਿਈ ਹੈ ਤੇ  ਇਹ ਸੀਰੀਜ਼ ਖਾਸ ਤੌਰ ‘ਤੇ ਕੈਮਰਾ ਅਤੇ AI ਫੀਚਰਾਂ ‘ਤੇ ਕੇਂਦਰਿਤ ਹੈ, ਜਿਸਨੂੰ ਕੰਟੈਂਟ ਕ੍ਰੀਏਟਰਾਂ ਲਈ ਤਿਆਰ ਕੀਤਾ ਗਿਆ ਹੈ। ਨਵੀਂ ਸੀਰੀਜ਼ ਵਿੱਚ ਕਈ ਐਡਵਾਂਸਡ ਕੈਮਰਾ ਫੀਚਰ ਸ਼ਾਮਲ ਹਨ। ਇਸ ਵਿੱਚ 50MP 3.5x ਟੈਲੀਫੋਟੋ ਪੋਰਟਰੇਟ ਲੈਂਸ ਦਿੱਤਾ ਗਿਆ ਹੈ, ਜੋ 85mm ਦੇ ਬਰਾਬਰ ਨੈਚਰਲ ਪੋਰਟਰੇਟ ਸ਼ਾਟਸ ਦੇਣ ਦਾ ਦਾਅਵਾ ਕਰਦਾ ਹੈ। ਇਸ ਤੋਂ ਇਲਾਵਾ 50MP ਅਲਟਰਾ-ਵਾਈਡ ਕੈਮਰਾ ਅਤੇ 50MP ਫਰੰਟ ਕੈਮਰਾ ਵੀ ਦਿੱਤਾ ਗਿਆ ਹੈ। 4K 60fps HDR ਵੀਡੀਓ ਰਿਕਾਰਡਿੰਗ ਦੀ ਸੁਵਿਧਾ ਵੀ ਮਿਲੇਗੀ।

AI-ਅਧਾਰਤ ਕ੍ਰੀਏਟਿਵ ਟੂਲਸ

Oppo Reno16 ਸੀਰੀਜ਼ ਵਿੱਚ ਕਈ ਨਵੇਂ AI ਫੀਚਰ ਸ਼ਾਮਲ ਕੀਤੇ ਗਏ ਹਨ, ਜਿਵੇਂ:

  • AI Remix Collage
  • Pop Cam (ਵੱਖ-ਵੱਖ ਫਿਲਟਰ ਪ੍ਰੀਸੈਟਸ)
  • Popout 2.0 (ਸਬਜੈਕਟ ਨੂੰ 3D ਇਫੈਕਟ ਨਾਲ ਹਾਈਲਾਈਟ ਕਰਨਾ)
  • Dual-View Video 2.0 (ਫਰੰਟ ਅਤੇ ਰੀਅਰ ਕੈਮਰਾ ਇਕੱਠੇ ਵਰਤਣਾ)

ਇਹ ਫੀਚਰ ਯੂਜ਼ਰਾਂ ਨੂੰ ਸੋਸ਼ਲ ਮੀਡੀਆ ਲਈ ਹੋਰ ਕ੍ਰੀਏਟਿਵ ਕੰਟੈਂਟ ਬਣਾਉਣ ਵਿੱਚ ਮਦਦ ਕਰਨਗੇ।

 

ਆਸਟ੍ਰੇਲੀਆਈ ਕ੍ਰਿਕਟਰ ਜਿਨਸੀ ਸ਼ੋਸ਼ਣ ਦੇ ਦੋਸ਼ੀ ਪਾਏ ਜਾਣ ‘ਤੇ ਸਲਾਖਾਂ ਪਿੱਛੇ ਹੋਣਗੇ

 

ਨਵਾਂ ‘Oppo Bubble’ ਐਕਸੈਸਰੀ

ਕੰਪਨੀ ਨੇ ਇੱਕ ਨਵਾਂ ਐਕਸੈਸਰੀ ਵੀ ਪੇਸ਼ ਕੀਤਾ ਹੈ ਜਿਸਦਾ ਨਾਮ Oppo Bubble ਹੈ। ਇਹ ਇੱਕ ਮੈਗਨੇਟਿਕ ਸਮਾਰਟ ਡਿਸਪਲੇ ਹੈ, ਜਿਸਨੂੰ ਫੋਨ ਨਾਲ ਜੋੜਿਆ ਜਾ ਸਕਦਾ ਹੈ। ਇਹ ਕੈਮਰਾ ਵਿਊਫਾਈਂਡਰ ਅਤੇ ਰਿਮੋਟ ਕੰਟਰੋਲ ਵਜੋਂ ਕੰਮ ਕਰਦਾ ਹੈ ਅਤੇ ਇਸ ਵਿੱਚ ਕਸਟਮ ਡਿਸਪਲੇ ਫੀਚਰ ਵੀ ਹਨ।

ਸੀਰੀਜ਼ ਦੇ ਮਾਡਲ ਅਤੇ ਫੀਚਰ

Reno16 ਸੀਰੀਜ਼ ਵਿੱਚ ਤਿੰਨ ਮਾਡਲ ਆਉਣ ਦੀ ਉਮੀਦ ਹੈ—Reno16, Reno16 Pro ਅਤੇ Reno16c। ਇਹਨਾਂ ਵਿੱਚ ਵੱਡੀ ਬੈਟਰੀ, ਫਾਸਟ ਚਾਰਜਿੰਗ ਅਤੇ ਉੱਚ ਰਿਫ੍ਰੈਸ਼ ਰੇਟ ਵਾਲੇ ਡਿਸਪਲੇ ਦਿੱਤੇ ਗਏ ਹਨ।

Oppo Reno 16 ਅਤੇ Oppo Reno 16c ਦੀ ਕੀਮਤ

Oppo Reno 16 ਦੇ 8GB ਰੈਮ+256GB ਸਟੋਰੇਜ ਦੀ ਸ਼ੁਰੂਆਤੀ ਕੀਮਤ 61,999 ਰੁਪਏ ਹੈ ਜਦਕਿ 12GB ਰੈਮ+256GB ਸਟੋਰੇਜ ਦੀ ਕੀਮਤ 67,999 ਰੁਪਏ ਹੈ। ਦੂਜੇ ਪਾਸੇ, Oppo Reno 16c ਫੋਨ ਦੇ 8GB ਰੈਮ+256GB ਸਟੋਰੇਜ ਦੀ ਕੀਮਤ 49,999 ਰੁਪਏ ਤੋਂ ਸ਼ੁਰੂ ਹੁੰਦੀ ਹੈ ਜਦਕਿ 12GB ਰੈਮ+256GB ਸਟੋਰੇਜ ਦੀ ਕੀਮਤ 55,999 ਰੁਪਏ ਹੈ।

 

oppo-reno16-series-launch-india-ultra-wide-camera-content-creators-price

oppo-reno16-series-launch-india-ultra-wide-camera-content-creators-price

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.