
ਨਵੀਂ ਦਿੱਲੀ: 30 ਜੂਨ ਤੋਂ ਆਸ਼ਾੜ੍ਹ ਮਹੀਨੇ ਦੀ ਸ਼ੁਰੂਆਤ ਹੋ ਰਹੀ ਹੈ, ਜੋ 29 ਜੁਲਾਈ ਤੱਕ ਰਹੇਗਾ। ਹਿੰਦੂ ਧਰਮ ਵਿੱਚ ਇਸ ਮਹੀਨੇ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਮਾਨਤਾ ਹੈ ਕਿ ਇਸ ਦੌਰਾਨ ਭਗਵਾਨ ਵਿਸ਼ਨੂੰ, ਸੂਰਜ ਦੇਵ ਅਤੇ ਆਪਣੇ ਗੁਰੂ ਦੀ ਭਗਤੀ ਕਰਨ ਨਾਲ ਸੁਖ-ਸਮ੍ਰਿੱਧੀ, ਚੰਗੀ ਸਿਹਤ ਅਤੇ ਮਨੋਕਾਮਨਾਵਾਂ ਦੀ ਪੂਰਤੀ ਹੁੰਦੀ ਹੈ। ਇਸੇ ਮਹੀਨੇ ਦੇਵਸ਼ਯਨੀ ਇਕਾਦਸ਼ੀ ਤੋਂ ਚਤੁਰਮਾਸ ਦੀ ਸ਼ੁਰੂਆਤ ਵੀ ਹੁੰਦੀ ਹੈ, ਜਿਸ ਦੌਰਾਨ ਵਿਆਹ ਅਤੇ ਹੋਰ ਸ਼ੁਭ ਕਾਰਜ ਨਹੀਂ ਕੀਤੇ ਜਾਂਦੇ।
ਇਹ ਵੀ ਪੜੋਂ:
ਮਾਂ ਦੇ ਜਨਮਦਿਨ ‘ਤੇ ਭਾਵੁਕ ਹੋਈ ਮਾਧੁਰੀ ਦੀਕਸ਼ਿਤ, ਕਿਹਾ “ਹਰ ਦਿਨ ਉਨ੍ਹਾਂ ਦੀ ਕਮੀ ਮਹਿਸੂਸ ਹੁੰਦੀ ਹੈ”
ਜੋਤਿਸ਼ ਅਤੇ ਧਾਰਮਿਕ ਗ੍ਰੰਥਾਂ ਅਨੁਸਾਰ, ਆਸ਼ਾੜ੍ਹ ਮਹੀਨੇ ਵਿੱਚ ਸੂਰਜ ਨੂੰ ਅਰਘ ਦੇਣਾ, ਭਗਵਾਨ ਵਿਸ਼ਨੂੰ ਦੇ ਵਾਮਨ ਅਵਤਾਰ ਦੀ ਪੂਜਾ ਕਰਨੀ ਅਤੇ ਦਾਨ-ਪੁੰਨ ਕਰਨਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਸ ਮਹੀਨੇ ਜਗਨਨਾਥ ਰੱਥ ਯਾਤਰਾ ਵੀ ਮਨਾਈ ਜਾਂਦੀ ਹੈ। ਆਯੁਰਵੇਦ ਮੁਤਾਬਕ ਆਸ਼ਾੜ੍ਹ ਰੁੱਤ ਬਦਲਾਅ ਦਾ ਸਮਾਂ ਹੁੰਦਾ ਹੈ। ਇਸ ਦੌਰਾਨ ਮੀਂਹ ਦੀ ਸ਼ੁਰੂਆਤ ਨਾਲ ਇਨਫੈਕਸ਼ਨ, ਵਾਇਰਲ ਬੁਖਾਰ, ਡੇਂਗੂ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਇਸ ਲਈ ਸਾਫ਼-ਸਫ਼ਾਈ ਰੱਖਣ, ਉਬਲਿਆ ਪਾਣੀ ਪੀਣ, ਹਲਕਾ ਭੋਜਨ ਖਾਣ ਅਤੇ ਮਸਾਲੇਦਾਰ ਜਾਂ ਤਲੇ ਹੋਏ ਖਾਣੇ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਨੀਮ, ਹਲਦੀ, ਲਸਣ, ਦਾਲਚੀਨੀ ਅਤੇ ਗਿਲੋਏ ਵਰਗੀਆਂ ਚੀਜ਼ਾਂ ਦਾ ਸੇਵਨ ਵੀ ਲਾਭਦਾਇਕ ਮੰਨਿਆ ਜਾਂਦਾ ਹੈ।
ਇਹ ਵੀ ਪੜੋਂ:
ਭਾਜਪਾ ਨੇ ਜੰਡਿਆਲਾ ਗੁਰੂ ‘ਚ ਮਨਾਇਆ ‘ਸੰਵਿਧਾਨ ਹੱਤਿਆ ਦਿਵਸ’, ਧਨਖੜ ਦਾ ਕਾਂਗਰਸ ‘ਤੇ ਨਿਸ਼ਾਨਾ
ਧਾਰਮਿਕ ਮਾਨਤਾਵਾਂ ਅਨੁਸਾਰ, ਆਸ਼ਾੜ੍ਹ ਮਹੀਨੇ ਵਿੱਚ ਸੂਰਜ ਨੂੰ ਤਾਂਬੇ ਦੇ ਭਾਂਡੇ ਨਾਲ ਜਲ ਅਰਪਿਤ ਕਰਕੇ “ਓਮ ਰਵਯੇ ਨਮ:” ਮੰਤਰ ਦਾ ਜਾਪ ਕਰਨ ਨਾਲ ਆਤਮ-ਵਿਸ਼ਵਾਸ, ਸਿਹਤ ਅਤੇ ਸਫਲਤਾ ਪ੍ਰਾਪਤ ਹੁੰਦੀ ਹੈ। ਵੀਰਵਾਰ ਨੂੰ ਭਗਵਾਨ ਵਾਮਨ ਦੀ ਪੂਜਾ ਅਤੇ ਵਰਤ ਰੱਖਣ ਦੀ ਵੀ ਖਾਸ ਮਹੱਤਤਾ ਦੱਸੀ ਗਈ ਹੈ।

olympic-medalist-mirabai-chanu-to-lead-indian

मेष: दिन शुभ रहेगा...