Last Updated: November 28, 2026

Dainik Savera Times Logo

ਪ੍ਰੀ-ਪੇਡ ਮੀਟਰ ਲਈ ਨੋਟਿਸ, ਬਕਾਇਆ ਰਕਮ ਜਮ੍ਹਾਂ ਕਰਵਾਉਣ ਦੇ ਹੁਕਮ

16 February 2026 ਅੱਪਡੇਟ ਕੀਤਾ ਗਿਆ

ਪ੍ਰੀ-ਪੇਡ ਮੀਟਰ ਲਈ ਨੋਟਿਸ, ਬਕਾਇਆ ਰਕਮ ਜਮ੍ਹਾਂ ਕਰਵਾਉਣ ਦੇ ਹੁਕਮ

Ludhiana News: ਪੰਜਾਬ ਤੋਂ ਇੱਕ ਅਹਿਮ ਖ਼ਬਰ ਸਾਹਮਣੇ ਆਈ ਹੈ, ਜਿਸ ਨਾਲ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਹਲਚਲ ਮਚ ਗਈ ਹੈ। Punjab State Power Corporation Limited (PSPCL) ਵੱਲੋਂ ਸਰਕਾਰੀ ਅਦਾਰਿਆਂ ਦੇ ਬਿਜਲੀ ਮੀਟਰਾਂ ਨੂੰ ਪ੍ਰੀ-ਪੇਡ ਪ੍ਰਣਾਲੀ ਵਿੱਚ ਤਬਦੀਲ ਕਰਨ ਦੀ ਮੁਹਿੰਮ ਤਹਿਤ ਸਬ-ਡਵੀਜ਼ਨ ਸੰਗਤ ਅਧੀਨ ਪਿੰਡ ਸ਼ੇਰਗੜ੍ਹ ਦੇ ਸਰਕਾਰੀ ਐਲੀਮੈਂਟਰੀ ਸਕੂਲ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।

ਸਹਾਇਕ ਇੰਜੀਨੀਅਰ, ਵੰਡ ਉਪ ਮੰਡਲ ਸੰਗਤ ਵੱਲੋਂ ਜਾਰੀ ਮੀਮੋ ਨੰਬਰ 260 (ਮਿਤੀ 09/02/2026) ਰਾਹੀਂ ਸਕੂਲ ਪ੍ਰਬੰਧਕਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਵਪਾਰਕ ਸਰਕੂਲਰ ਨੰਬਰ 05/2023 ਦੇ ਤਹਿਤ ਖਾਤਾ ਨੰਬਰ 3005489089 ਨਾਲ ਸੰਬੰਧਿਤ ਬਿਜਲੀ ਕੁਨੈਕਸ਼ਨ ਨੂੰ 15 ਫਰਵਰੀ 2026 ਤੋਂ ਪ੍ਰੀ-ਪੇਡ ਮੀਟਰਿੰਗ ਵਿੱਚ ਬਦਲਿਆ ਜਾਵੇਗਾ।

READ ALSO : ਨਸ਼ਾ ਵਿਰੋਧੀ ਮੁਹਿੰਮ ਦੌਰਾਨ ਵੱਡਾ ਖੁਲਾਸਾ, security agency ਦੇ ਅਧਿਕਾਰੀ ਨੂੰ ਪੁਲਿਸ ਵੱਲੋਂ ਕੀਤਾ ਗਿਆ ਡੀਟੇਨ

Notice for pre-paid meter, order to deposit due amount

ਦਿੱਤੀਆਂ ਗਈਆਂ ਸਖ਼ਤ ਹਦਾਇਤਾਂ:

ਵਿਭਾਗ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਸਰਕਾਰੀ ਕੁਨੈਕਸ਼ਨਾਂ ਲਈ ਘੱਟੋ-ਘੱਟ 1000 ਰੁਪਏ ਦੀ ਰੀਚਾਰਜ ਰਕਮ ਰੱਖਣਾ ਲਾਜ਼ਮੀ ਹੈ। ਬਿਜਲੀ ਸਪਲਾਈ ਨੂੰ ਬਿਨਾ ਰੁਕਾਵਟ ਜਾਰੀ ਰੱਖਣ ਲਈ ਸਕੂਲ ਨੂੰ ਇਹ ਰਕਮ ਪਹਿਲਾਂ ਹੀ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ।ਇਸ ਤੋਂ ਇਲਾਵਾ, ਪਾਵਰਕਾਮ ਨੇ ਸਕੂਲ ਉੱਤੇ 25,449 ਰੁਪਏ ਦੀ ਬਕਾਇਆ ਰਕਮ ਦਾ ਵੀ ਜ਼ਿਕਰ ਕੀਤਾ ਹੈ। ਨੋਟਿਸ ਵਿੱਚ ਹਦਾਇਤ ਕੀਤੀ ਗਈ ਹੈ ਕਿ ਪੱਤਰ ਮਿਲਣ ਉਪਰੰਤ ਬਕਾਇਆ ਰਕਮ ਤੁਰੰਤ ਅਦਾ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਬਿਜਲੀ ਸਪਲਾਈ ਵਿੱਚ ਕੋਈ ਵਿਘਨ ਨਾ ਪਵੇ।ਇਸ ਨੋਟਿਸ ਤੋਂ ਬਾਅਦ ਸਕੂਲ ਪ੍ਰਬੰਧਕਾਂ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ।

Ludhiana ‘ਚ ਨਵਜੰਮਿਆ ਬੱਚਾ ਵੇਚਣ ਮਾਮਲੇ ਵਿਚ 5 ਲੋਕਾਂ ਦੀ ਗ੍ਰਿਫਤਾਰੀ, 3 ਹਜੇ ਵੀ ਫਰਾਰ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.