skip to content

Last Updated: October 7, 2026

Dainik Savera Times Logo

Mumbai Indians ‘ਤੇ ਵਿਦਿਆਰਥੀ ਦਾ ਮਜ਼ਾਕ ਸੁਣ ਹੱਸ ਪਈ Nita Ambani, Graduation Ceremony ਦੀ Video Viral

5 months ਪਹਿਲਾ

Mumbai Indians ‘ਤੇ ਵਿਦਿਆਰਥੀ ਦਾ ਮਜ਼ਾਕ ਸੁਣ ਹੱਸ ਪਈ Nita Ambani, Graduation Ceremony ਦੀ Video Viral

ਮੁੰਬਈ ਦੇ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਦੇ ਗ੍ਰੈਜੂਏਸ਼ਨ ਸਮਾਰੋਹ ਦੌਰਾਨ ਇੱਕ ਐਸਾ ਪਲ ਸਾਹਮਣੇ ਆਇਆ ਜਿਸ ਨੇ ਪੂਰੇ ਆਡੀਟੋਰੀਅਮ ਨੂੰ ਹੱਸਣ ‘ਤੇ ਮਜਬੂਰ ਕਰ ਦਿੱਤਾ। ਸਕੂਲ ਦੇ ਹੈੱਡ ਬੁਆਏ ਨੇ ਆਪਣੇ ਭਾਸ਼ਣ ਦੌਰਾਨ IPL ਟੀਮ Mumbai Indians ‘ਤੇ ਹਲਕਾ-ਫੁਲਕਾ ਮਜ਼ਾਕ ਕਰ ਦਿੱਤਾ, ਜਿਸ ਤੋਂ ਬਾਅਦ ਸਮਾਗਮ ਵਿੱਚ ਮੌਜੂਦ Nita Ambani ਵੀ ਆਪਣਾ ਹਾਸਾ ਨਹੀਂ ਰੋਕ ਸਕੀ ਅਤੇ ਮੁਸਕਰਾਉਂਦੇ ਹੋਏ ਆਪਣਾ ਚਿਹਰਾ ਢੱਕਦੀ ਨਜ਼ਰ ਆਈ।

“ਜ਼ਿੰਦਗੀ ਵਿੱਚ ਵੀ Mumbai Indians ਵਰਗੇ Tough Seasons ਆਉਂਦੇ ਹਨ”

ਗ੍ਰੈਜੂਏਸ਼ਨ ਸਮਾਰੋਹ ਦੌਰਾਨ ਵਿਦਿਆਰਥੀ ਨੇ ਆਪਣੇ ਸਾਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜ਼ਿੰਦਗੀ ਵਿੱਚ ਹਰ ਕਿਸੇ ਨੂੰ ਮੁਸ਼ਕਲ ਦੌਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੌਰਾਨ ਉਸਨੇ ਹੱਸਦੇ ਹੋਏ ਕਿਹਾ, “ਸਾਡੇ ਪਿਆਰੇ Mumbai Indians ਵਾਂਗ, ਜ਼ਿੰਦਗੀ ਵਿੱਚ ਵੀ ਕਈ Tough Seasons ਆਉਂਦੇ ਹਨ।”

ਇਹ ਸੁਣਦੇ ਹੀ ਪੂਰਾ ਹਾਲ ਹਾਸੇ ਨਾਲ ਗੂੰਜ ਉੱਠਿਆ। ਕੈਮਰਾ ਤੁਰੰਤ Nita Ambani ਵੱਲ ਘੁੰਮਿਆ, ਜੋ ਹੱਸਦੇ ਹੋਏ ਆਪਣਾ ਚਿਹਰਾ ਲੁਕਾਉਂਦੀ ਦਿਖਾਈ ਦਿੱਤੀ। ਸਮਾਗਮ ਵਿੱਚ ਮੌਜੂਦ ਮਹਿਮਾਨਾਂ ਨੇ ਵੀ ਇਸ ਪਲ ਦਾ ਖੂਬ ਆਨੰਦ ਲਿਆ।

ਮਜ਼ਾਕ ਦੇ ਨਾਲ ਦਿੱਤਾ Motivation ਦਾ Message

ਹੈੱਡ ਬੁਆਏ ਨੇ ਆਪਣੇ ਭਾਸ਼ਣ ਨੂੰ ਸਿਰਫ਼ ਮਜ਼ਾਕ ਤੱਕ ਸੀਮਿਤ ਨਹੀਂ ਰੱਖਿਆ, ਸਗੋਂ ਉਸਨੂੰ ਇੱਕ ਪ੍ਰੇਰਨਾਦਾਇਕ ਸੰਦੇਸ਼ ਨਾਲ ਜੋੜਿਆ। ਉਸਨੇ ਕਿਹਾ ਕਿ ਕਈ ਵਾਰ ਜ਼ਿੰਦਗੀ ਵਿੱਚ ਸਖ਼ਤ ਮਿਹਨਤ ਦੇ ਬਾਵਜੂਦ ਨਤੀਜੇ ਮਨਮੁਤਾਬਕ ਨਹੀਂ ਮਿਲਦੇ ਅਤੇ ਇਨਸਾਨ ਖੁਦ ‘ਤੇ ਸਵਾਲ ਕਰਨ ਲੱਗ ਪੈਂਦਾ ਹੈ।

ਉਸਨੇ ਅੱਗੇ ਕਿਹਾ ਕਿ Mumbai Indians ਦੀ ਟੀਮ ਤੋਂ ਇੱਕ ਗੱਲ ਜ਼ਰੂਰ ਸਿੱਖਣ ਵਾਲੀ ਹੈ ਕਿ ਇਨਸਾਨ ਨੂੰ ਆਪਣੀ ਪਛਾਣ, ਆਪਣੀ ਵਿਰਾਸਤ ਅਤੇ ਆਪਣੇ ਨਾਲ ਖੜ੍ਹੇ ਲੋਕਾਂ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ।

“Duniya Hila Denge Hum” ਨਾਲ ਖਤਮ ਕੀਤਾ Speech

ਆਪਣੇ ਭਾਸ਼ਣ ਦੇ ਅੰਤ ਵਿੱਚ ਵਿਦਿਆਰਥੀ ਨੇ Mumbai Indians ਦਾ ਮਸ਼ਹੂਰ ਨਾਅਰਾ “Duniya Hila Denge Hum” ਵੀ ਬੋਲਿਆ, ਜਿਸ ‘ਤੇ Nita Ambani ਨੇ ਵੀ ਤਾੜੀਆਂ ਵਜਾ ਕੇ ਉਸਦੀ ਹੌਸਲਾ ਅਫਜ਼ਾਈ ਕੀਤੀ।

ਇਸ ਸਮਾਰੋਹ ਵਿੱਚ ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ PV Sindhu ਸਮੇਤ ਕਈ ਮਸ਼ਹੂਰ ਹਸਤੀਆਂ ਵੀ ਮੌਜੂਦ ਸਨ। ਸਮਾਗਮ ਦੀ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਲੋਕ ਵਿਦਿਆਰਥੀ ਦੀ ਹਾਜ਼ਰਜਵਾਬੀ ਦੀ ਖੂਬ ਤਾਰੀਫ਼ ਕਰ ਰਹੇ ਹਨ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.