Last Updated: October 10, 2026

Dainik Savera Times Logo

AAP ‘ਤੇ ਨਵਾਂ ਸੰਕਟ: ਪੱਟੀ ਹਲਕੇ ‘ਚ ਪੰਚਾਂ,ਸਰਪੰਚਾਂ ਵੱਲੋਂ ਅਸਤੀਫਿਆਂ ਦੀ ਚੇਤਾਵਨੀ

6 months ਪਹਿਲਾ

AAP ‘ਤੇ ਨਵਾਂ ਸੰਕਟ: ਪੱਟੀ ਹਲਕੇ ‘ਚ ਪੰਚਾਂ,ਸਰਪੰਚਾਂ ਵੱਲੋਂ ਅਸਤੀਫਿਆਂ ਦੀ ਚੇਤਾਵਨੀ

PUNJAB NEWS : Aam Aadmi Party (AAP) ਪੰਜਾਬ ਵਿੱਚ ਇੱਕ ਹੋਰ ਵੱਡੇ ਰਾਜਨੀਤਿਕ ਸੰਕਟ ਦਾ ਸਾਹਮਣਾ ਕਰਦੀ ਨਜ਼ਰ ਆ ਰਹੀ ਹੈ। ਪਹਿਲਾਂ ਹੀ ਰਾਜਸਭਾ ਮੈਂਬਰਾਂ ਦੇ ਦਲ-ਬਦਲ ਕਾਰਨ ਹਲਚਲ ਵਿੱਚ ਰਹੀ ਪਾਰਟੀ ਨੂੰ ਹੁਣ ਜ਼ਮੀਨੀ ਪੱਧਰ ‘ਤੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੱਟੀ ਹਲਕੇ ਦੇ ਕਈ ਸਥਾਨਕ ਆਗੂਆਂ ਨੇ ਖੁੱਲ੍ਹ ਕੇ ਆਪਣੀ ਨਾਰਾਜ਼ਗੀ ਜਤਾਈ ਹੈ।

5 ਦਿਨ ਦਾ ਅਲਟੀਮੇਟਮ , ਅਸਤੀਫਿਆਂ ਦੀ ਚੇਤਾਵਨੀ

ਲਗਭਗ ਇੱਕ ਦਰਜਨ ਸਰਪੰਚਾਂ, ਪੰਚਾਂ ਅਤੇ ਚੇਅਰਮੈਨਾਂ ਨੇ ਸੋਸ਼ਲ ਮੀਡੀਆ ਰਾਹੀਂ ਪਾਰਟੀ ਨੂੰ 5 ਦਿਨ ਦਾ ਅਲਟੀਮੇਟਮ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਡੀਐਮ ਗਗਨਦੀਪ ਸਿੰਘ ਰੰਧਾਵਾ ਦੇ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਨਹੀਂ ਕੀਤੀ ਗਈ, ਤਾਂ ਉਹ ਸਮੂਹਕ ਤੌਰ ‘ਤੇ ਅਸਤੀਫੇ ਦੇਣਗੇ।ਇਸ ਮਾਮਲੇ ਨੇ ਪਾਰਟੀ ਦੇ ਅੰਦਰੂਨੀ ਮਾਹੌਲ ਨੂੰ ਹੋਰ ਤਣਾਓਪੂਰਨ ਬਣਾ ਦਿੱਤਾ ਹੈ।

ਕਿਹੜੇ ਪਿੰਡਾਂ ‘ਚ ਹੋ ਸਕਦੇ ਹਨ ਅਸਤੀਫੇ?

ਪਹਿਲੇ ਪੜਾਅ ਵਿੱਚ ਹੇਠਾਂ ਦਿੱਤੀਆਂ ਪੰਚਾਇਤਾਂ ਅਸਤੀਫਾ ਦੇ ਸਕਦੀਆਂ ਹਨ

ਸਬਰਾ
ਜੋੜਾ
ਕੈਰੋਂ
ਹਰੀਕੇ
ਮਰਹਾਣਾ
ਤੂਤ
ਸਰਹਾਲੀ ਕਲੇਕੇ ਉਤਾਡ
ਕੋਟ ਬੁੱਢਾ
ਬੁਰਜ ਰਾਇ

ਆਗੂਆਂ ਦਾ ਕਹਿਣਾ ਹੈ ਕਿ ਇਹ ਸਿਰਫ ਸ਼ੁਰੂਆਤ ਹੋ ਸਕਦੀ ਹੈ।

ਮੁੱਖ ਮੰਤਰੀ ਦੇ ਦੌਰੇ ‘ਤੇ ਵੀ ਉਠੇ ਸਵਾਲ

ਸਥਾਨਕ ਆਗੂਆਂ ਨੇ ਦੋਸ਼ ਲਗਾਇਆ ਕਿ Bhagwant Singh Mann ਦੇ ਅੰਮ੍ਰਿਤਸਰ ਦੌਰੇ ਦੌਰਾਨ ਵੀ ਰੰਧਾਵਾ ਪਰਿਵਾਰ ਪ੍ਰਤੀ ਸੰਵੇਦਨਾ ਪ੍ਰਗਟ ਨਹੀਂ ਕੀਤੀ ਗਈ। ਇਸ ਨਾਲ ਵਰਕਰਾਂ ਵਿੱਚ ਨਾਰਾਜ਼ਗੀ ਹੋਰ ਵਧ ਗਈ ਹੈ ਅਤੇ ਸੰਗਠਨ ਵਿੱਚ ਅਸੰਤੋਸ਼ ਖੁੱਲ੍ਹ ਕੇ ਸਾਹਮਣੇ ਆ ਰਿਹਾ ਹੈ।

ਵੱਡੇ ਪੱਧਰ ‘ਤੇ ਸੰਗਠਨ ਨੂੰ ਝਟਕਾ ਲੱਗਣ ਦਾ ਖਤਰਾ

ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਹਰ ਰੋਜ਼ 10-10 ਪੰਚਾਇਤਾਂ ਅਸਤੀਫਾ ਦੇ ਸਕਦੀਆਂ ਹਨ
ਬਲਾਕ ਕਮੇਟੀ ਮੈਂਬਰ ਵੀ ਦੂਰ ਹੋ ਸਕਦੇ ਹਨ। ਜ਼ਿਲ੍ਹਾ ਪਰੀਸ਼ਦ ਅਤੇ ਮਾਰਕੀਟ ਕਮੇਟੀ ਮੈਂਬਰ ਵੀ ਪ੍ਰਭਾਵਿਤ ਹੋ ਸਕਦੇ ਹਨ। ਇਸ ਨਾਲ ਪਾਰਟੀ ਦੀ ਜਮੀਨੀ ਪਕੜ ਕਮਜ਼ੋਰ ਹੋਣ ਦਾ ਖਤਰਾ ਵਧ ਰਿਹਾ ਹੈ।

ਪੱਟੀ ਹਲਕੇ ਵਿੱਚ ਵੱਡੀ ਚੁਣੌਤੀ

Aam Aadmi Party ਲਈ ਇਹ ਸਥਿਤੀ ਇੱਕ ਗੰਭੀਰ ਸੰਗਠਨਾਤਮਕ ਚੁਣੌਤੀ ਬਣਦੀ ਜਾ ਰਹੀ ਹੈ। ਜੇਕਰ ਮਾਮਲਾ ਜਲਦੀ ਸੁਲਝਾਇਆ ਨਾ ਗਿਆ, ਤਾਂ ਇਹ ਸੰਕਟ ਹੋਰ ਵੱਡਾ ਰੂਪ ਧਾਰ ਸਕਦਾ ਹੈ ਅਤੇ ਪਾਰਟੀ ਦੀ ਸਿਆਸੀ ਸਥਿਤੀ ‘ਤੇ ਵੀ ਅਸਰ ਪੈ ਸਕਦਾ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.