skip to content

Last Updated: October 5, 2026

Dainik Savera Times Logo

NEET UG 2026 ਐਡਮਿਟ ਕਾਰਡ ਜਾਰੀ: 3 ਮਈ ਨੂੰ ਹੋਵੇਗੀ ਪ੍ਰੀਖਿਆ, ਡਾਊਨਲੋਡ ਕਰਨ ਦੀ ਪੂਰੀ ਜਾਣਕਾਰੀ

5 months ਪਹਿਲਾ

NEET UG 2026 ਐਡਮਿਟ ਕਾਰਡ ਜਾਰੀ: 3 ਮਈ ਨੂੰ ਹੋਵੇਗੀ ਪ੍ਰੀਖਿਆ, ਡਾਊਨਲੋਡ ਕਰਨ ਦੀ ਪੂਰੀ ਜਾਣਕਾਰੀ

ਨੈਸ਼ਨਲ ਡੈਸਕ: ਨੈਸ਼ਨਲ ਟੈਸਟਿੰਗ ਏਜੰਸੀ National Testing Agency (NTA) ਨੇ NEET UG 2026 ਦੇ ਐਡਮਿਟ ਕਾਰਡ ਅਧਿਕਾਰਤ ਤੌਰ ‘ਤੇ ਜਾਰੀ ਕਰ ਦਿੱਤੇ ਹਨ। ਇਹ ਕਾਰਡ ਉਮੀਦਵਾਰ ਹੁਣ ਆਨਲਾਈਨ ਡਾਊਨਲੋਡ ਕਰ ਸਕਦੇ ਹਨ।

ਪ੍ਰੀਖਿਆ ਦੀ ਤਾਰੀਖ ਅਤੇ ਸਮਾਂ

ਪ੍ਰੀਖਿਆ: NEET UG
ਤਾਰੀਖ: 3 ਮਈ 2026
ਸਮਾਂ: ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ

ਐਡਮਿਟ ਕਾਰਡ ਕਿੱਥੋਂ ਡਾਊਨਲੋਡ ਕਰੀਏ?

ਉਮੀਦਵਾਰ ਹੇਠਾਂ ਦਿੱਤੀਆਂ ਅਧਿਕਾਰਤ ਵੈੱਬਸਾਈਟਾਂ ਤੋਂ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ
neet.nta.nic.in
examinationservices.nic.in

ਐਡਮਿਟ ਕਾਰਡ ਡਾਊਨਲੋਡ ਕਰਨ ਲਈ ਲੋੜ ਹੈ
ਅਰਜ਼ੀ ਨੰਬਰ
ਜਨਮ ਮਿਤੀ
ਸੁਰੱਖਿਆ ਕੋਡ (ਜੇ ਲਾਗੂ ਹੋਵੇ)

ਅਧਿਕਾਰਤ ਹਦਾਇਤਾਂ

NTA ਨੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਹੈ ਕਿ ਸੂਚਨਾ ਬੁਲੇਟਿਨ ਧਿਆਨ ਨਾਲ ਪੜ੍ਹੋ ।ਪ੍ਰੀਖਿਆ ਕੇਂਦਰ ਦੀ ਜਾਣਕਾਰੀ ਐਡਮਿਟ ਕਾਰਡ ਵਿੱਚ ਮਿਲੇਗੀ।ਸਾਰੇ ਨਿਯਮਾਂ ਦੀ ਪਾਲਣਾ ਜ਼ਰੂਰੀ ਹੈ।

ਮਦਦ ਲਈ ਸੰਪਰਕ

ਜੇਕਰ ਐਡਮਿਟ ਕਾਰਡ ਡਾਊਨਲੋਡ ਕਰਨ ਵਿੱਚ ਸਮੱਸਿਆ ਆਵੇ ਤਾਂ
ਫੋਨ: 011-40759000 / 011-69227700
ਈਮੇਲ: neetug2026@nta.ac.in

NEET UG 2026 ਦੇ ਐਡਮਿਟ ਕਾਰਡ ਜਾਰੀ ਹੋਣ ਨਾਲ ਮੈਡੀਕਲ ਦਾਖਲੇ ਦੀ ਦੌੜ ਹੁਣ ਅਗਲੇ ਪੜਾਅ ‘ਚ ਪਹੁੰਚ ਗਈ ਹੈ। ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਮੇਂ ‘ਤੇ ਆਪਣਾ ਐਡਮਿਟ ਕਾਰਡ ਡਾਊਨਲੋਡ ਕਰਕੇ ਤਿਆਰੀ ਤੇ ਧਿਆਨ ਦੇਣ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.