Last Updated: November 7, 2026

Dainik Savera Times Logo

Nancy Grewal case ’ਚ ਵੱਡਾ ਮੋੜ: ਮਾਂ ਨੇ ਭਾਵੁਕ ਵੀਡੀਓ ਪਾਈ ਤੇ ਮੰਗੀ ਮਾਫ਼ੀ! ਕੀ ਕਾਰਨ ਰਹੇ ਹੱਥ ਜੋੜਣ ਦੇ ਜਾਣੋਂ..

10 March 2026 ਅੱਪਡੇਟ ਕੀਤਾ ਗਿਆ

Nancy Grewal case ’ਚ ਵੱਡਾ ਮੋੜ: ਮਾਂ ਨੇ ਭਾਵੁਕ ਵੀਡੀਓ ਪਾਈ ਤੇ ਮੰਗੀ ਮਾਫ਼ੀ! ਕੀ ਕਾਰਨ ਰਹੇ ਹੱਥ ਜੋੜਣ ਦੇ ਜਾਣੋਂ..

ਪੰਜਾਬ ਡੈਸਕ (ਦੈਨਿਕ ਸਵੇਰਾ): ਮਸ਼ਹੂਰ ਸੋਸ਼ਲ ਮੀਡੀਆ ਇੰਫਲੂਐਂਸਰ ਨੈਨਸੀ ਗਰੇਵਾਲ ਦੀ ਮੌਤ ਦਾ ਮਾਮਲਾ ਇੱਕ ਵਾਰ ਫਿਰ ਚਰਚਾ ਵਿੱਚ ਆ ਗਿਆ ਹੈ। ਸੋਸ਼ਲ ਮੀਡੀਆ ’ਤੇ ਚੱਲ ਰਹੇ ਵਾਦ-ਵਿਵਾਦ ਦੇ ਦਰਮਿਆਨ, ਨੈਨਸੀ ਦੀ ਮਾਂ ਨੇ ਆਪਣੀ ਧੀ ਦੀ ਆਈਡੀ ਤੋਂ ਇੱਕ ਭਾਵੁਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਨੇ ਪੂਰੇ ਮਾਮਲੇ ਦੀ ਦਿਸ਼ਾ ਹੀ ਬਦਲ ਦਿੱਤੀ ਹੈ, ਕਿਉਂਕਿ ਉਹ ਉਨ੍ਹਾਂ ਲੋਕਾਂ ਤੋਂ ਮਾਫ਼ੀ ਮੰਗਦੀ ਨਜ਼ਰ ਆ ਰਹੀ ਹੈ ਜਿਨ੍ਹਾਂ ’ਤੇ ਉਸਨੇ ਪਹਿਲਾਂ ਦੋਸ਼ ਲਗਾਏ ਸਨ।

 

 

ਪੰਜਾਬ ਗੈਂਗਸਟਰਾਂ ਵਿਰੁੱਧ ਮੁਹਿੰਮ ਦਾ 48ਵਾਂ ਦਿਨ: 453 ਥਾਵਾਂ ’ਤੇ ਛਾਪੇ, 167 ਭਗੌੜੇ ਗ੍ਰਿਫ਼ਤਾਰ

ਸਦਮੇ ਵਿੱਚ ਸੀ ਮਾਂ, ਲੋਕਾਂ ਦੇ ਕਹਿਣ ’ਤੇ ਹੀ ਲਏ ਸਨ ਨਾਮ

ਵੀਡੀਓ ਵਿੱਚ ਨੈਨਸੀ ਦੀ ਮਾਂ ਬਹੁਤ ਟੁੱਟੀ ਹੋਈ ਅਤੇ ਗੰਭੀਰ ਹਾਲਤ ਵਿੱਚ ਨਜ਼ਰ ਆ ਰਹੀ ਹੈ। ਉਹ ਕਹਿੰਦੀ ਹੈ ਕਿ ਧੀ ਦੀ ਮੌਤ ਨੇ ਉਸਨੂੰ ਡੂੰਘੇ ਸਦਮੇ ਵਿੱਚ ਧੱਕ ਦਿੱਤਾ ਹੈ ਅਤੇ ਉਸਦੀ ਮਾਨਸਿਕ ਸਥਿਤੀ ਪੂਰੀ ਤਰ੍ਹਾਂ ਅਸਥਿਰ ਹੈ। 55 ਸਕਿੰਟ ਦੀ ਇਸ ਵੀਡੀਓ ਵਿੱਚ ਮਾਂ ਰੋਦਿਆਂ ਕਹਿੰਦੀ ਹੈ, “ਮੈਂ ਸਦਮੇ ਵਿੱਚ ਹਾਂ… ਮੇਰੀ ਧੀ ਚਲੀ ਗਈ ਹੈ… ਮੈਂ ਉਸਦਾ ਦੁੱਖ ਸਹਿ ਨਹੀਂ ਸਕਦੀ। ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਕੀ ਕਰ ਰਹੀ ਹਾਂ। ਲੋਕ ਮੈਨੂੰ ਫੋਨ ਕਰਕੇ ਨਾਮ ਦੱਸਦੇ ਰਹੇ ਅਤੇ ਮੈਂ ਉਹੀ ਨਾਮ ਦੁਹਰਾਉਂਦੀ ਰਹੀ। ਸੋਸ਼ਲ ਮੀਡੀਆ ਅਤੇ ਫੋਨ ’ਤੇ ਲੋਕ ਮੈਨੂੰ ਭੜਕਾਉਂਦੇ ਰਹੇ ਅਤੇ ਮੈਂ ਬਿਨਾਂ ਸੋਚੇ-ਸਮਝੇ ਉਹਨਾਂ ਦੀ ਗੱਲ ਮੰਨਦੀ ਗਈ।”

NCERT ਨੇ ਕਲਾਸ 8 ਦੀ ਕਿਤਾਬ ਵਾਪਸ ਤਾਂ ਲਈ, ਸਮਾਜਿਕ ਵਿਗਿਆਨ ਦੀ ਕਿਤਾਬ ਉੱਤੇ ਜਨਤਕ ਤੌਰ ਨਾਲ ਮੰਗੀ ਮਾਫ਼ੀ..

 

ਨੈਨਸੀ ਦੀ ਮਾਂ ਨੇ ਮੰਨਿਆ ਕਿ ਉਸਨੇ ਸਦਮੇ ਅਤੇ ਗੁੰਝਲ ਵਿੱਚ ਬਿਨਾਂ ਸੋਚੇ-ਸਮਝੇ ਕਈ ਲੋਕਾਂ ਦੇ ਨਾਮ ਲਏ ਸਨ। ਉਹ ਕਹਿੰਦੀ ਹੈ ਕਿ ਫੋਨ ’ਤੇ ਲੋਕ ਵਾਰ-ਵਾਰ ਉਸਨੂੰ ਵੱਖ-ਵੱਖ ਨਾਮ ਸੁਝਾਉਂਦੇ ਰਹੇ ਅਤੇ ਉਹ ਬੇਖ਼ਬਰ ਹੋ ਕੇ ਉਹਨਾਂ ਦੀ ਗੱਲ ਮੰਨਦੀ ਗਈ। ਹੁਣ ਉਹ ਆਪਣੇ ਪੁਰਾਣੇ ਬਿਆਨਾਂ ਤੋਂ ਪਿੱਛੇ ਹੱਟਦਿਆਂ ਕਹਿੰਦੀ ਹੈ ਕਿ ਉਹ ਕਿਸੇ ਵੀ ਨਿਰਦੋਸ਼ ਵਿਅਕਤੀ ਨੂੰ ਇਸ ਮਾਮਲੇ ਵਿੱਚ ਨਹੀਂ ਫਸਾਉਣਾ ਚਾਹੁੰਦੀ। ਹੱਥ ਜੋੜ ਕੇ ਉਸਨੇ ਕਿਹਾ, “ਮੈਂ ਬਿਨਾਂ ਕਾਰਨ ਕਿਸੇ ਦਾ ਨਾਮ ਲੈ ਕੇ ਪਾਪ ਨਹੀਂ ਲੈਣਾ ਚਾਹੁੰਦੀ। ਮੇਰੀ ਕਿਸੇ ਨਾਲ ਕੋਈ ਰੰਜਿਸ਼ ਨਹੀਂ। ਜੋ ਸੱਚ ਹੈ, ਉਹ ਪੁਲਿਸ ਜਾਂਚ ਵਿੱਚ ਸਾਹਮਣੇ ਆ ਜਾਵੇਗਾ। ਸਾਡੀ ਧੀ ਚਲੀ ਗਈ ਹੈ, ਅਸੀਂ ਪਹਿਲਾਂ ਹੀ ਟੁੱਟ ਚੁੱਕੇ ਹਾਂ।”

 

viral ਮੁਦਾ ਕਿਉਂ 

ਨੈਨਸੀ ਗਰੇਵਾਲ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਉਸਦੇ ਫੈਨਾਂ ਅਤੇ ਪਰਿਵਾਰ ਵਿਚਕਾਰ ਕਾਫ਼ੀ ਤਣਾਅ ਅਤੇ ਵਾਦ-ਵਿਵਾਦ ਦੇਖਣ ਨੂੰ ਮਿਲਿਆ। ਇਸ ਮਾਮਲੇ ਵਿੱਚ ਕਈ ਜਾਣੇ-ਮਾਣੇ ਲੋਕਾਂ ਦੇ ਨਾਮ ਵੀ ਬਿਨਾਂ ਸਬੂਤ ਜੋੜੇ ਜਾ ਰਹੇ ਸਨ। ਹੁਣ, ਨੈਨਸੀ ਦੀ ਮਾਂ ਵੱਲੋਂ ਮਾਫ਼ੀ ਮੰਗਣ ਤੋਂ ਬਾਅਦ ਉਹਨਾਂ ਸਭ ਨੂੰ ਵੱਡੀ ਰਾਹਤ ਮਿਲੀ ਹੈ ਜਿਨ੍ਹਾਂ ਦੇ ਨਾਮ ਪਹਿਲਾਂ ਬੇਵਜ੍ਹਾ ਇਸ ਵਿਵਾਦ ਵਿੱਚ ਘਸੀਟੇ ਗਏ ਸਨ।

 

nancy-grewal-case-mother-emotional

nancy-grewal-case-mother-emotional

 

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.