Last Updated: November 24, 2026

Dainik Savera Times Logo

Spain ਦੀ ਫੈਕਟਰੀ ਚ ਰਾਇਕੋਟ ਦੇ ਨੌਜਵਾਨ ਦੀ ਰਹੱਸਮਈ ਮੌਤ, ਪਰਿਵਾਰ ਨੇ ਕੀਤੀ ਨਿਆਂ ਦੀ ਮੰਗ

19 March 2026 ਅੱਪਡੇਟ ਕੀਤਾ ਗਿਆ

Spain ਦੀ ਫੈਕਟਰੀ ਚ ਰਾਇਕੋਟ ਦੇ ਨੌਜਵਾਨ ਦੀ ਰਹੱਸਮਈ ਮੌਤ, ਪਰਿਵਾਰ ਨੇ ਕੀਤੀ ਨਿਆਂ ਦੀ ਮੰਗ

ਨਵੀਂ ਦਿੱਲੀ (ਦੈਨਿਕ ਸਵੇਰਾ): ਰਾਇਕੋਟ ਦੇ 32 ਸਾਲਾ ਅਰਸ਼ਦੀਪ ਸਿੰਘ ਦੀ ਸਪੇਨ ਵਿੱਚ ਇੱਕ ਫੈਕਟਰੀ ਵਿੱਚ ਕੰਮ ਦੌਰਾਨ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਪਿਤਾ ਬਲਵਿੰਦਰ ਸਿੰਘ, ਜੋ ਕਿ ਪਿੰਡ ਭੈਣੀ ਬਰਿੰਗਾ ਦੇ ਰਹਿਣ ਵਾਲੇ ਹਨ, ਨੇ ਦੱਸਿਆ ਕਿ ਉਨ੍ਹਾਂ ਦਾ ਇਕੱਲਾ ਪੁੱਤਰ ਅਰਸ਼ਦੀਪ 8–9 ਸਾਲ ਪਹਿਲਾਂ ਬਿਹਤਰ ਭਵਿੱਖ ਦੀ ਖਾਤਰ ਸਪੇਨ ਗਿਆ ਸੀ ਅਤੇ ਪਿਛਲੇ ਪੰਜ ਸਾਲਾਂ ਤੋਂ ਇੱਕ ਫੈਕਟਰੀ ਵਿੱਚ ਕੰਮ ਕਰ ਰਿਹਾ ਸੀ। ਕੱਲ੍ਹ ਦੁਪਹਿਰ ਇੱਕ ਰਿਸ਼ਤੇਦਾਰ ਨੇ ਫੋਨ ਕਰਕੇ ਉਸਦੀ ਮੌਤ ਦੀ ਜਾਣਕਾਰੀ ਦਿੱਤੀ।

 

22 ਭਾਰਤੀ ਜਹਾਜ਼ ਫਸਣ ਦਾ ਦਾਅਵਾ ਗਲਤ— ਝੂਠੇ ਦਾਅਵਿਆਂ ਤੇ ਵਿਦੇਸ਼ ਮੰਤਰਾਲੇ ਦਾ ਸਪਸ਼ਟੀਕਰਨ ਪੜੋਂ ਕੀ ਕਿਹਾ…

ਪਰਿਵਾਰ ਨੇ ਅਰਸ਼ਦੀਪ ਦੀ ਮੌਤ ‘ਤੇ ਸ਼ੱਕ ਜਤਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਹ ਪੰਜ ਸਾਲਾਂ ਤੋਂ ਉਸੇ ਫੈਕਟਰੀ ਵਿੱਚ ਕੰਮ ਕਰ ਰਿਹਾ ਸੀ, ਤਾਂ ਉਹ ਆਪਣੇ ਕੰਮ ਨਾਲ ਪੂਰੀ ਤਰ੍ਹਾਂ ਜਾਣੂ ਸੀ। ਫਿਰ ਅਚਾਨਕ ਉਸ ਨਾਲ ਕੀ ਹੋਇਆ? ਇਸ ਤੋਂ ਇਲਾਵਾ, ਘਟਨਾ ਤੋਂ ਬਾਅਦ ਫੈਕਟਰੀ ਬੰਦ ਨਹੀਂ ਕੀਤੀ ਗਈ ਅਤੇ ਨਾ ਹੀ ਮਾਲਕਾਂ ਨੇ ਪਰਿਵਾਰ ਨੂੰ ਪੂਰੀ ਜਾਣਕਾਰੀ ਦਿੱਤੀ।

 

ਪੰਜਾਬ ਦੇ ਮੌਸਮ ਨੇ ਲੈ ਲਿਆ ਫਿਰ ਪਲਟਾ: 24 ਘੰਟਿਆਂ ‘ਚ ਤਾਪਮਾਨ 3.5 ਡਿਗਰੀ ਥਲੇ ਆ ਡਿੱਗਿਆ..

 

ਪਰਿਵਾਰ ਨੇ ਸਪੇਨ ਸਰਕਾਰ ਤੋਂ ਇਸ ਮਾਮਲੇ ਦੀ ਪੂਰੀ ਜਾਂਚ ਦੀ ਮੰਗ ਕੀਤੀ ਹੈ। ਨਾਲ ਹੀ ਪੰਜਾਬ ਅਤੇ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਪੇਨ ਸਰਕਾਰ ਨਾਲ ਗੱਲਬਾਤ ਕਰਕੇ ਨਿਆਂ ਦਿਵਾਉਣ ਵਿੱਚ ਮਦਦ ਕਰਨ।

ਅਰਸ਼ਦੀਪ ਸਿੰਘ ਦੀ ਦੋ ਸਾਲ ਪਹਿਲਾਂ ਪ੍ਰਨੀਤ ਕੌਰ ਨਾਲ ਸ਼ਾਦੀ ਹੋਈ ਸੀ ਅਤੇ ਉਹ ਇੱਕ ਸਾਲ ਪਹਿਲਾਂ ਹੀ ਸਪੇਨ ਆਪਣੇ ਪਤੀ ਕੋਲ ਗਈ ਸੀ। ਉਸਦੀ ਭੈਣ ਗੁਰਜੀਤ ਕੌਰ ਭਨੋਇਆ ਚਰਨਜੀਤ ਸਿੰਘ ਇੰਗਲੈਂਡ ਵਿੱਚ ਰਹਿੰਦੀ ਹੈ ਅਤੇ ਘਟਨਾ ਦੀ ਖ਼ਬਰ ਮਿਲਦੇ ਹੀ ਸਪੇਨ ਪਹੁੰਚ ਗਈ ਹੈ।

mysterious-death-raikot-youth-spain-factory-family-demands-justice

mysterious-death-raikot-youth-spain-factory-family-demands-justice

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.