ਪੰਜਾਬ ਡੈਸਕ (ਦੈਨਿਕ ਸਵੇਰਾ): ਜਲੰਧਰ ਦੇ ਮਹਿਮਤਪੁਰ ਇਲਾਕੇ ਦੇ ਪਿੰਡ ਉਦੋਵਾਲ ਵਿੱਚ ਇੱਕ ਕਬੱਡੀ ਖਿਡਾਰੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦੀ ਖ਼ਬਰ ਨੇ ਪਿੰਡ ਵਿੱਚ ਸਨਸਨੀ ਫੈਲਾ ਦਿੱਤੀ ਹੈ। ਮ੍ਰਿਤਕ ਦੀ ਪਹਿਚਾਣ ਵੰਸ਼ ਦੇ ਰੂਪ ਵਿੱਚ ਹੋਈ ਹੈ, ਜੋ ਸਕੂਲ ਸਮੇਂ ਤੋਂ ਹੀ ਕਬੱਡੀ ਖੇਡਦਾ ਆ ਰਿਹਾ ਸੀ ਅਤੇ ਕਈ ਮੁਕਾਬਲਿਆਂ ਵਿੱਚ ਹਿੱਸਾ ਲੈ ਚੁੱਕਿਆ ਸੀ।
ਜਾਣਕਾਰੀ ਅਨੁਸਾਰ, ਵੰਸ਼ ਬਾਲੋਕੀ ਖੇੜਾ ਰੋਡ ‘ਤੇ ਸਥਿਤ ਆਪਣੇ ਘਰ ਗਿਆ ਹੋਇਆ ਸੀ, ਜਿੱਥੇ ਉਸਦੀ ਲਾਸ਼ ਸ਼ੱਕੀ ਹਾਲਾਤਾਂ ਵਿੱਚ ਮਿਲੀ। ਇਸ ਤੋਂ ਬਾਅਦ ਪਰਿਵਾਰ ਅਤੇ ਪਿੰਡ ਦੇ ਸਰਪੰਚ ਨੂੰ ਸੂਚਿਤ ਕੀਤਾ ਗਿਆ।
ਨਵਜਾਤ ਬੱਚੇ ਦੇ ਜਨਮ ਤੋਂ ਬਾਅਦ ਮਾਂ ਲਈ ਬਾਜਰੇ ਦੀ ਰੋਟੀ ਘਿਉ ਨਾਲ ਕਿਉਂ ਹੈ ਵਰਦਾਨ ਜਾਣੋਂ
ਉਧੋਵਾਲ ਪਿੰਡ ਦੇ ਵਸਨੀਕ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਵੰਸ਼ ਇੱਕ ਹੋਨਹਾਰ ਐਥਲੀਟ ਸੀ ਅਤੇ ਸਕੂਲ ਦੀ ਨੁਮਾਇੰਦਗੀ ਕਰਦਾ ਸੀ। ਦੋ ਸਾਲ ਪਹਿਲਾਂ ਉਸਨੇ 12ਵੀਂ ਪਾਸ ਕੀਤੀ ਸੀ, ਪਰ ਸਕੂਲ ਛੱਡਣ ਤੋਂ ਬਾਅਦ ਉਹ ਨਸ਼ਿਆਂ ਦੀ ਲਤ ਵਿੱਚ ਫਸ ਗਿਆ। ਪਿੰਡ ਵਾਸੀਆਂ ਦਾ ਦਾਅਵਾ ਹੈ ਕਿ ਵੰਸ਼ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
