Last Updated: November 27, 2026

Dainik Savera Times Logo

AAP Sarpanch ਦੇ ਕਤਲ ਵਿੱਚ ਵੱਡਾ ਖੁਲਾਸਾ,ਵਿਦੇਸ਼ ਬੈਠੇ ਗੈਂਗਸਟਰ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਲਈ ਜਿੰਮੇਵਾਰੀ

19 February 2026 ਅੱਪਡੇਟ ਕੀਤਾ ਗਿਆ

AAP Sarpanch ਦੇ ਕਤਲ ਵਿੱਚ ਵੱਡਾ ਖੁਲਾਸਾ,ਵਿਦੇਸ਼ ਬੈਠੇ ਗੈਂਗਸਟਰ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਲਈ ਜਿੰਮੇਵਾਰੀ

PUNJAB NEWS : ਤਰਨਤਾਰਨ ਵਿੱਚ ਆਮ ਆਦਮੀ ਪਾਰਟੀ (AAP) ਦੇ ਸਤਾਧਾਰੀ ਸਰਪੰਚ ਹਰਬਿੰਦਰ ਸਿੰਘ (45) ਦੀ ਬੁੱਧਵਾਰ, 18 ਫਰਵਰੀ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਦੌਰਾਨ ਉਹ ਆਪਣੇ ਚਚੇਰੇ ਭਰਾ ਦੇ ਵਿਆਹ ਸਮਾਗਮ ਵਿੱਚ ਸ਼ਾਮਿਲ ਸਨ। ਹਮਲਾ ਦੁਪਹਿਰ 2:30 ਵਜੇ ਵਾਪਰਿਆ, ਜਦੋਂ ਸਰਪੰਚ ਸਟੇਜ ‘ਤੇ ਦੋਸਤਾਂ ਨਾਲ ਨੱਚਣ ਤੋਂ ਬਾਅਦ ਸੋਫੇ ‘ਤੇ ਬੈਠੇ ਸਨ। ਭੀੜ ਵਿੱਚੋਂ ਇੱਕ ਨੌਜਵਾਨ ਨੇ ਉਨ੍ਹਾਂ ਦੇ ਪੇਟ ਅਤੇ ਸਿਰ ‘ਚ ਚਾਰ ਗੋਲੀਆਂ ਮਾਰੀ, ਜਿਸ ਕਾਰਨ ਹਰਬਿੰਦਰ ਸਿੰਘ ਦੀ ਤੁਰੰਤ ਮੌਤ ਹੋ ਗਈ।

ਹਮਲੇ ਦੀ ਜ਼ਿੰਮੇਵਾਰੀ

ਇਸ ਘਟਨਾ ਵਿੱਚ ਵਿਦੇਸ਼ ਬੈਠੇ ਆਤੰਕੀ ਲਖਬੀਰ ਸਿੰਘ ਲੰਡਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਜ਼ਿੰਮੇਵਾਰੀ ਲਈ ਹੈ। ਉਸਨੇ ਪੋਸਟ ਵਿੱਚ ਕਿਹਾ ਕਿ ਸਰਪੰਚ ਦਾ ਕਤਲ ਉਸਦੇ ਸਾਥੀ ਨੌਨੀ ਦੀ ਹੱਤਿਆ ਦਾ ਬਦਲਾ ਹੈ। ਹਾਲਾਂਕਿ ਇਸ ਪੋਸਟ ਦੀ ਅਧਿਕਾਰਤ ਪੁਸ਼ਟੀ ਹੁਣ ਤੱਕ ਨਹੀਂ ਹੋਈ।

READ ALSO : Punjab ਵਿੱਚ 19 ਫਰਵਰੀ ਨੂੰ ਲੰਬਾ ਬਿਜਲੀ ਕੱਟ: ਮੈਨ ਲਾਈਨ ਜੰਪਰ ਰਿਪੇਅਰ ਕਾਰਜ ਕਾਰਨ ਸਪਲਾਈ ਪ੍ਰਭਾਵਿਤ

ਪੁਲਿਸ ਨੂੰ ਦਿੱਤੀ ਧਮਕੀ

ਲਖਬੀਰ ਸਿੰਘ ਲੰਡਾ ਨੇ ਪੁਲਿਸ ਨੂੰ ਖੁੱਲ੍ਹੀ ਧਮਕੀ ਦਿੱਤੀ ਹੈ ਕਿ ਜੇ ਪੁਲਿਸ ਐਨਕਾਊਂਟਰ ਕਰਨਾ ਜਾਰੀ ਰੱਖੇਗੀ ਤਾਂ ਉਹ ਇੱਕ ਹੀ ਦਿਨ ਵਿੱਚ ਬਦਲਾ ਲਵੇਗਾ। ਇਸ ਧਮਕੀ ਤੋਂ ਬਾਅਦ ਸੁਰੱਖਿਆ ਏਜੰਸੀਆਂ ਵਿੱਚ ਹੜਕੰਪ ਮਚ ਗਿਆ ਹੈ।

ਪੁਲਿਸ ਕਾਰਵਾਈ

ਪੁਲਿਸ ਵੱਲੋਂ ਸੋਸ਼ਲ ਮੀਡੀਆ ਪੋਸਟ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਤਸਦੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਖਾਤਾ ਲਖਬੀਰ ਸਿੰਘ ਲੰਡਾ ਨਾਲ ਸੰਬੰਧਿਤ ਹੈ ਜਾਂ ਨਹੀਂ। ਪੁਲਿਸ ਅਧਿਕਾਰੀਆਂ ਮੁਤਾਬਕ ਕਤਲ ਮਾਮਲੇ ਦੀ ਗੰਭੀਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਹਰ ਪੱਖ ਤੋਂ ਜਾਂਚ ਜਾਰੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

Giani Raghbir Singh ਦੇ ਇਲਜ਼ਾਮਾਂ ‘ਤੇ Sukhjit Khosa ਦਾ ਜਵਾਬ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.