Last Updated: November 25, 2026

Dainik Savera Times Logo

ਮੋਰੱਕੋ ‘ਚ ਹੜ੍ਹ ਦਾ ਕਹਿਰ — 37 ਜਾਨਾਂ ਗਈਆਂ, ਘਰ ਢਹਿ ਕੇ ਢੇਰੀ

16 December 2025 ਅੱਪਡੇਟ ਕੀਤਾ ਗਿਆ

ਮੋਰੱਕੋ ‘ਚ ਹੜ੍ਹ ਦਾ ਕਹਿਰ — 37 ਜਾਨਾਂ ਗਈਆਂ, ਘਰ ਢਹਿ ਕੇ ਢੇਰੀ

ਨਵੀਂ ਦਿਲੀ: ਮੋਰੱਕੋ ਦੇ ਐਟਲਾਂਟਿਕ ਤੱਟਵਰਤੀ ਖੇਤਰ ਵਿੱਚ ਭਿਆਨਕ ਹੜ੍ਹ ਨੇ ਤਬਾਹੀ ਮਚਾ ਦਿੱਤੀ ਹੈ। ਸੋਮਵਾਰ ਨੂੰ ਆਏ ਇਸ ਹੜ੍ਹ ਕਾਰਨ ਘੱਟੋ-ਘੱਟ 37 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਕਈ ਹੋਰ ਗੰਭੀਰ ਜਖਮੀ ਹੋਏ ਹਨ। ਹੜ੍ਹ ਦੀ ਤਾਕਤ ਇੰਨੀ ਜ਼ਬਰਦਸਤ ਸੀ ਕਿ ਦਰਜਨਾਂ ਘਰ ਢਹਿ ਕੇ ਢੇਰੀ ਹੋ ਗਏ ਅਤੇ ਲੋਕਾਂ ਨੂੰ ਆਪਣਾ ਘਰ-ਬਾਰ ਛੱਡਣਾ ਪਿਆ।

ਸਥਾਨਕ ਪ੍ਰਸ਼ਾਸਨ ਦੇ ਅਨੁਸਾਰ ਰਾਹਤ ਅਤੇ ਬਚਾਅ ਕਾਰਜ ਤੁਰੰਤ ਸ਼ੁਰੂ ਕਰ ਦਿੱਤੇ ਗਏ ਹਨ। ਫਾਇਰ ਬ੍ਰਿਗੇਡ, ਪੁਲਿਸ ਅਤੇ ਰੈਸਕਿਊ ਟੀਮਾਂ ਪ੍ਰਭਾਵਿਤ ਇਲਾਕਿਆਂ ਵਿੱਚ ਲਗਾਤਾਰ ਕੰਮ ਕਰ ਰਹੀਆਂ ਹਨ। ਜਖਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਭੇਜਿਆ ਜਾ ਰਿਹਾ ਹੈ ਅਤੇ ਮ੍ਰਿਤਕਾਂ ਦੀ ਪਛਾਣ ਦੀ ਪ੍ਰਕਿਰਿਆ ਜਾਰੀ ਹੈ।

ਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ (16-12-2025) ਅੰਮ੍ਰਿਤਸਰ ਤੋਂ।

ਚਸ਼ਮਦੀਦਾਂ ਨੇ ਦੱਸਿਆ ਕਿ ਹੜ੍ਹ ਦੇ ਪਾਣੀ ਨੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਦਾਖਲ ਹੋ ਕੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ‘ਤੇ ਮਜਬੂਰ ਕਰ ਦਿੱਤਾ। ਕਈ ਪਰਿਵਾਰਾਂ ਨੇ ਰਾਤ ਭਰ ਖੁੱਲ੍ਹੇ ਆਸਮਾਨ ਹੇਠ ਬਿਤਾਈ।

ਸੈਨ ਮਾਟੇਓ ਐਟੈਂਕੋ ਹਾਦਸਾ — ਫੁੱਟਬਾਲ ਮੈਦਾਨ ‘ਤੇ ਉਤਰਨਾ ਬਣਿਆ ਜਾਨਲੇਵਾ ਯਤਨ

ਫਿਲਹਾਲ ਪ੍ਰਸ਼ਾਸਨ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ ਅਤੇ ਹੜ੍ਹ ਨਾਲ ਹੋਈ ਤਬਾਹੀ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ।

FLOOD

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.