
ਪੰਜਾਬ ਦੇ ਵਿੱਚ ਨਵੇਂ ਦੌਰ ਦੀ ਸ਼ੁਰੂਆਤ ਹੋਣ ਵਾਲੀ ਹੈ। ਦੱਸ ਦਈਏ ਕਿ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ, “ਅੱਜ ਪੰਜਾਬ ਲਈ ਇੱਕ ਇਤਿਹਾਸਕ ਦਿਨ ਹੈ। ਮੋਹਾਲੀ ਤੋਂ ਰਾਜਪੁਰਾ ਤੱਕ ਰੇਲਵੇ ਲਾਈਨ ਦਾ ਐਲਾਨ ਕੀਤਾ ਗਿਆ ਹੈ, ਜੋ ਕਿ ਪਿਛਲੀਆਂ ਸਰਕਾਰਾਂ ਨੇ ਪਿਛਲੇ 60 ਸਾਲਾਂ ਵਿੱਚ ਨਹੀਂ ਕੀਤਾ। ਅੱਜ ਮਾਲਵੇ ਦੇ 13 ਜ਼ਿਲ੍ਹੇ ਰੇਲ਼ ਨਾਲ ਜੁੜੇ ਹੋਣਗੇ। ਮੈਂ ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਧੰਨਵਾਦ ਕਰਦਾ ਹਾਂ, ਅਤੇ ਮੈਨੂੰ ਖੁਸ਼ੀ ਹੈ ਕਿ ਮੇਰੇ ਸੀਨੀਅਰ ਮੰਤਰੀ ਨੇ ਮੈਨੂੰ ਇਸਦਾ ਸਿਹਰਾ ਦਿੱਤਾ।

ਪੰਜਾਬ ਦੇ ਸਰਹੱਦੀ ਖੇਤਰ ਨੂੰ ਧਿਆਨ ਵਿੱਚ ਰੱਖਦੇ ਹੋਏ, ਕੇਂਦਰ ਸਰਕਾਰ ਇਸ ਰੇਲਵੇ ਲਾਈਨ ‘ਤੇ ਸਾਰਾ ਪੈਸਾ ਖਰਚ ਕਰੇਗੀ। ਰੇਲਵੇ ਖੁਦ ਇਸ ਰੇਲਵੇ ਲਾਈਨ ‘ਤੇ ਸਾਰਾ ਪੈਸਾ ਖਰਚ ਕਰੇਗੀ। ਮੈਂ ਸਾਰਿਆਂ ਨੂੰ ਜ਼ਮੀਨ ਪ੍ਰਾਪਤੀ ਵਿੱਚ ਸਹਿਯੋਗ ਕਰਨ ਦੀ ਦਿਲੋਂ ਅਪੀਲ ਕਰਦਾ ਹਾਂ। ਆਉਣ ਵਾਲੇ ਸਮੇਂ ਵਿੱਚ, ਪੰਜਾਬ ਵਿੱਚ ਵੰਦੇ ਭਾਰਤ ਦਾ ਵੀ ਐਲਾਨ ਕੀਤਾ ਗਿਆ ਹੈ, ਇਸ ਦੇ ਨਾਲ ਹੀ, 30 ਅੰਮ੍ਰਿਤਸਰ ਦੇ ਸਟੇਸ਼ਨਾਂ ‘ਤੇ ਕੰਮ ਚੱਲ ਰਿਹਾ ਹੈ। ਅਸੀਂ ਇਸਦੇ ਲਈ 3 ਸਾਲਾਂ ਦਾ ਟੀਚਾ ਰੱਖਿਆ ਹੈ, ਅਤੇ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ, ਪੰਜਾਬ ਨੂੰ ਇਹ ਸਾਰੀਆਂ ਯੋਜਨਾਵਾਂ ਪ੍ਰਧਾਨ ਮੰਤਰੀ ਤੋਂ ਤੋਹਫ਼ੇ ਵਜੋਂ ਮਿਲਣਗੀਆਂ।