skip to content

Last Updated: June 14, 2026

Dainik Savera Times Logo

Mohali ਪੁਲਿਸ ਦੀ ਵੱਡੀ ਕਾਰਵਾਈ ਨਾਮੀ ਹੋਟਲ ਵਿੱਚ ਚੱਲ ਰਹੇ ਸੈਕਸ ਰੈਕਟ ਦਾ ਪਰਦਾਫਾਸ਼, ਕਈ ਕੁੜੀਆਂ ਨੂੰ ਬਚਾਇਆ

4 months पहले

Mohali ਪੁਲਿਸ ਦੀ ਵੱਡੀ ਕਾਰਵਾਈ ਨਾਮੀ ਹੋਟਲ ਵਿੱਚ ਚੱਲ ਰਹੇ ਸੈਕਸ ਰੈਕਟ ਦਾ ਪਰਦਾਫਾਸ਼, ਕਈ ਕੁੜੀਆਂ ਨੂੰ ਬਚਾਇਆ

Mohali,Zirakpur News: ਮੋਹਾਲੀ ਦੇ ਜ਼ੀਰਕਪੁਰ ਵਿੱਚ ਪੁਲਿਸ ਨੇ ਦੇਹ ਵਪਾਰ ਅਤੇ ਅਨੈਤਿਕ ਗਤਿਵਿਧੀਆਂ ਖਿਲਾਫ਼ ਵੱਡੀ ਛਾਪੇਮਾਰੀ ਕੀਤੀ। ਇਸ ਦੌਰਾਨ ਓਰਾ ਸਪਾ ਸੈਂਟਰ, ਫੋਰਏਵਰ ਸਪਾ ਸੈਂਟਰ ਅਤੇ ਹੋਟਲ ਚਿਰਾਗ ਨੂੰ ਸੀਲ ਕਰ ਦਿੱਤਾ ਗਿਆ। ਪੁਲਿਸ ਨੇ 7 ਕੁੜੀਆਂ ਨੂੰ ਬਚਾਇਆ ਅਤੇ ਹੋਟਲ ਮੈਨੇਜਰ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਤਾਛ ਕੀਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ, ਛਾਪੇ ਤੋਂ ਪਹਿਲਾਂ ਕੁਝ ਕੁੜੀਆਂ ਅਤੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਸਨ। ਪੁਲਿਸ ਨੂੰ ਇਨ੍ਹਾਂ ਸਥਾਨਾਂ ‘ਤੇ ਲੰਬੇ ਸਮੇਂ ਤੋਂ ਗੈਰਕਾਨੂੰਨੀ ਅਤੇ ਅਨੈਤਿਕ ਗਤਿਵਿਧੀਆਂ ਬਾਰੇ ਜਾਣਕਾਰੀ ਮਿਲ ਰਹੀ ਸੀ। ਜ਼ੀਰਕਪੁਰ ਪੁਲਿਸ ਦੇ ਏਐਸਪੀ ਗ਼ਜ਼ਲਪ੍ਰੀਤ ਕੌਰ ਨੇ ਕਿਹਾ ਕਿ ਸਮਾਜ ਅਤੇ ਨੌਜਵਾਨ ਜਾਗਰੂਕ ਹੋਣ ਤੱਕ ਇਸ ਤਰ੍ਹਾਂ ਦੀਆਂ ਗਤਿਵਿਧੀਆਂ ‘ਤੇ ਪੂਰੀ ਤਰ੍ਹਾਂ ਰੋਕ ਲਗਾਉਣਾ ਮੁਸ਼ਕਲ ਹੈ। ਫਿਲਹਾਲ, ਪੁਲਿਸ ਪੂਰੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਅਤੇ ਹੋਰ ਮੁਲਜ਼ਮਾਂ ਦੀ ਤਲਾਸ਼ ਜਾਰੀ ਹੈ।

READ ALSO :CM ਮਾਨ ਨੂੰ ਬਾਬਾ ਗੁਰਿੰਦਰ ਢਿੱਲੋਂ ਅਤੇ ਡੇਰਾ ਬਿਆਸ ਸੰਗਤ ਤੋਂ ਮੁਆਫੀ ਮੰਗਣੀ ਚਾਹੀਦੀ ਹੈ: ਸੁਖਪਾਲ ਸਿੰਘ ਖਹਿਰਾ

ਪ੍ਰਾਪਰਟੀ ਮਾਲਕਾਂ ਖਿਲਾਫ਼ ਵੀ ਕਾਰਵਾਈ

ਏਐਸਪੀ ਗ਼ਜ਼ਲਪ੍ਰੀਤ ਕੌਰ ਨੇ ਦੱਸਿਆ ਕਿ ਮੁਲਜ਼ਮਾਂ ਖਿਲਾਫ਼ ਇਮੋਰਲ ਟ੍ਰੈਫਿਕਿੰਗ ਐਕਟ ਅਧੀਨ FIR ਦਰਜ ਕੀਤੀ ਗਈ ਹੈ। ਇਸ ਮਾਮਲੇ ਵਿੱਚ ਸਿਰਫ ਮੈਨੇਜਰ ਹੀ ਨਹੀਂ, ਬਲਕਿ ਪ੍ਰਾਪਰਟੀ ਮਾਲਕਾਂ ਨੂੰ ਵੀ ਨਾਮਜਦ ਕਰ ਕੇ ਉਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਰੇਡ ਤੋਂ ਪਹਿਲਾਂ ਕੁਝ ਕੁੜੀਆਂ ਅਤੇ ਹੋਟਲ ਮੈਨੇਜਰ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਹਿਰਾਸਤ ਵਿੱਚ ਲਿਆ ਲਿਆ ਗਿਆ।

ਨੌਜਵਾਨਾਂ ਲਈ ਸੁਨੇਹਾ

ASP ਗ਼ਜ਼ਲਪ੍ਰੀਤ ਕੌਰ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਗੈਰਕਾਨੂੰਨੀ ਸੇਵਾਵਾਂ ਅਤੇ ਗਲਤ ਰਾਹਾਂ ਤੋਂ ਦੂਰ ਰਹਿਣ। ਉਨ੍ਹਾਂ ਕਿਹਾ ਕਿ ਮਨੁੱਖ ਕੋਈ ਵਸਤੂ ਨਹੀਂ ਹੈ ਅਤੇ ਮਹਿਲਾਵਾਂ ਦਾ ਆਪਣਾ ਸਤਿਕਾਰ ਹੈ। ਨੌਜਵਾਨਾਂ ਨੂੰ ਪੜ੍ਹਾਈ ਅਤੇ ਚੰਗੇ ਕੰਮਾਂ ‘ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ। ਜ਼ੀਰਕਪੁਰ ਪੁਲਿਸ ਨੇ ਸਪਸ਼ਟ ਕੀਤਾ ਕਿ ਕਾਨੂੰਨੀ ਕਾਰਵਾਈ ਅਧੀਨ ਐਸੇ ਮਾਮਲਿਆਂ ‘ਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਗਈ ਹੈ।

ਹੈਰਾਨ ਕਰ ਦੇਣ ਵਾਲਾ ਮਾਮਲਾ: ਅਣਜਾਣ ਵਿਅਕਤੀ ਦੀ ਘਰ ‘ਚ ਐਟਰੀ ਪਈ ਮਹਿੰਗੀ,ਫਿਰ ਜੋ ਹੋਇਆ…

खबरें और भी हैं...

Copyright © 2026 Dainik Savera Times. All rights reserved.