skip to content

Last Updated: October 4, 2026

Dainik Savera Times Logo

Moga : ਪਿਓ-ਪੁੱਤ ਦੀ ਪਾਕਿਸਤਾਨ ਤਸਕਰਾਂ ਨਾਲ ਸਬੰਧ, ਇਕ ਕਿੱਲੋ ਤੋਂ ਵੱਧ ਹੈਰੋਇਨ ਤੇ ਅਸਲੇ ਸਮੇਤ ਪਿਓ ਗ੍ਰਿਫ਼ਤਾਰ

9 months ਪਹਿਲਾ

Moga : ਪਿਓ-ਪੁੱਤ ਦੀ ਪਾਕਿਸਤਾਨ ਤਸਕਰਾਂ ਨਾਲ ਸਬੰਧ, ਇਕ ਕਿੱਲੋ ਤੋਂ ਵੱਧ ਹੈਰੋਇਨ ਤੇ ਅਸਲੇ ਸਮੇਤ ਪਿਓ ਗ੍ਰਿਫ਼ਤਾਰ

Moga News : ਮੋਗਾ ਪੁਲਿਸ (Moga Police) ਨੇ ਨਸ਼ਾ ਤਸਕਰੀ ਖਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਇੱਕ ਵਿਅਕਤੀ ਨੂੰ ਵੱਡੀ ਮਾਤਰਾ ਅਸਲੇ, ਹੈਰੋਇਨ ਅਤੇ ਇੱਕ ਗੱਡੀ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਅਨੁਸਾਰ, ਮੁਲਜ਼ਮ ਦਾ ਲੜਕਾ ਵੀ ਨਸ਼ਾ ਤਸਕਰੀ (Dug Supply) ਵਿੱਚ ਸ਼ਾਮਲ ਹੈ ਅਤੇ ਦੋਵੇਂ ਪਿਓ-ਪੁੱਤਾਂ ਦੇ ਪਾਕਿਸਤਾਨ ਬੈਠੇ ਸਮੱਗਲਰਾਂ ਦੇ ਨਾਲ ਸਬੰਧ ਸਨ।

Jaggery Benefits : ਪੀਰੀਅਡ ਦੌਰਾਨ ਮਸਲਜ਼ ਕ੍ਰੈਂਪ ਤੋਂ ਮਿਲੇਗਾ ਛੁਟਕਾਰਾ, ਬਸ ਗੁੜ ‘ਚ ਮਿਲਾ ਕੇ ਖਾਓ ਇਹ ਚੀਜ਼

ਮੋਗਾ ਐਸਐਸਪੀ ਅਜੇ ਗਾਂਧੀ ਨੇ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਵੱਲੋਂ ਫੜੇ ਤਸਕਰ ਦੀ ਪਛਾਣ ਜੰਡ ਸਿੰਘ ਵੱਜੋਂ ਹੋਈ ਹੈ, ਜਦਕਿ ਉਸ ਦਾ ਮੁੰਡਾ ਫਰਾਰ ਹੈ, ਜਿਸ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਥਾਣਾ ਕੋਟ ਈਸੇ ਖਾਂ ਨੇ ਮੁਲਜ਼ਮ ਕੋਲੋਂ 01 ਕਿੱਲੋ 25 ਗ੍ਰਾਮ ਹੈਰੋਇਨ (Heroin), 03 ਪਿਸਟਲ .30 ਬੋਰ ਸਮੇਤ ਮੈਗਜ਼ੀਨ 01 ਵੱਡੇ ਸਾਈਜ ਦਾ ਖਾਲੀ ਮੈਗਜ਼ੀਨ ਅਤੇ 31 ਜਿੰਦਾ ਰੌਂਦ, 01 ਗੱਡੀ ਸਿਆਜ, 01 ਮੋਬਾਇਲ ਫੋਨ ਬਰਾਮਦ ਕੀਤਾ ਹੈ।

moga news

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.