ਨਵੀਂ ਦਿਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਓਮਾਨ ਦੇ ਸੁਲਤਾਨ ਹੈਥਮ ਬਿਨ ਤਾਰਿਕ ਨੇ ਵੀਰਵਾਰ ਨੂੰ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ‘ਦ ਫਸਟ ਕਲਾਸ ਆਫ ਦਿ ਆਰਡਰ ਆਫ ਓਮਾਨ’ ਨਾਲ ਸਨਮਾਨਿਤ ਕੀਤਾ। ਇਹ ਸਨਮਾਨ ਉਨ੍ਹਾਂ ਨੂੰ ਭਾਰਤ-ਓਮਾਨ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਕੀਤੇ ਯੋਗਦਾਨ ਲਈ ਦਿੱਤਾ ਗਿਆ ਹੈ।
ਭਾਰਤ ਛੱਡੋ ਹੁਕਮ: 15 ਲੋਕਾਂ ਲਈ ਅਸਾਮ ਦਾ ਕੜਾ ਫ਼ੈਸਲਾ
ਮੋਦੀ ਨੂੰ ਮਈ 2014 ਵਿੱਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਹੁਣ ਤੱਕ 29 ਵਿਦੇਸ਼ੀ ਸਰਕਾਰਾਂ ਵੱਲੋਂ ਸਰਵਉੱਚ ਨਾਗਰਿਕ ਸਨਮਾਨ ਮਿਲ ਚੁੱਕੇ ਹਨ। ਇਸ ਤੋਂ ਪਹਿਲਾਂ ਇਥੋਪੀਆ ਦੀ ਯਾਤਰਾ ਦੌਰਾਨ ਉਨ੍ਹਾਂ ਨੂੰ ‘ਗ੍ਰੇਟ ਆਨਰ ਆਫ ਇਥੋਪੀਆ ਨਿਸ਼ਾਨ’ ਨਾਲ ਸਨਮਾਨਿਤ ਕੀਤਾ ਗਿਆ ਸੀ। ਓਮਾਨ ਨੇ ਇਸ ਸਨਮਾਨ ਨਾਲ ਪਹਿਲਾਂ ਨੈਲਸਨ ਮੰਡੇਲਾ, ਮਹਾਰਾਣੀ ਐਲਿਜ਼ਾਬੈਥ ਦੂਜਾ, ਜਾਪਾਨ ਦੇ ਸਮਰਾਟ ਅਕੀਹਿਤੋ ਅਤੇ ਜਾਰਡਨ ਦੇ ਰਾਜਾ ਅਬਦੁੱਲਾ ਦੂਜੀ ਵਰਗੀਆਂ ਹਸਤੀਆਂ ਨੂੰ ਵੀ ਨਵਾਜਿਆ ਹੈ।
ਮੋਦੀ ਨੂੰ ਇਸ ਤੋਂ ਪਹਿਲਾਂ ਰੂਸ ਦਾ ‘ਆਰਡਰ ਆਫ ਸੇਂਟ ਐਂਡਰਿਊ’, ਸੰਯੁਕਤ ਅਰਬ ਅਮੀਰਾਤ ਦਾ ‘ਜ਼ਾਯਦ ਮੈਡਲ’, ਫਰਾਂਸ ਦਾ ‘ਗ੍ਰੈਂਡ ਕਰਾਸ ਆਫ ਦ ਲੀਜਨ ਆਫ ਆਨਰ’ ਅਤੇ ਮਾਲਦੀਵ ਦਾ ‘ਰੂਲ ਆਫ ਇਜ਼ੁਦੀਨ’ ਮਿਲ ਚੁੱਕੇ ਹਨ।
WATCH VIDEO: ਉਸਮਾਨ ਹਾਦੀ ਦੇ ਕ.ਤਲ ਤੋਂ ਬਾਅਦ 4 ਸ਼ਹਿਰਾਂ ‘ਚ ਹਿੰਸਾ, ਭਾਰਤੀ ਹਾਈਕਮਾਨ ਦਫ਼ਤਰ ‘ਤੇ ਪਥਰਾਅ
ਨਾਈਜੀਰੀਆ, ਸਾਈਪ੍ਰਸ, ਫਿਜੀ, ਬਹਿਰੀਨ, ਭੂਟਾਨ, ਸ਼੍ਰੀਲੰਕਾ, ਅਫਗਾਨਿਸਤਾਨ, ਕੁਵੈਤ, ਘਾਨਾ, ਤ੍ਰਿਨੀਦਾਦ ਅਤੇ ਟੋਬੈਗੋ ਸਮੇਤ ਕਈ ਹੋਰ ਦੇਸ਼ਾਂ ਨੇ ਵੀ ਉਨ੍ਹਾਂ ਨੂੰ ਆਪਣੇ ਸਰਵਉੱਚ ਨਾਗਰਿਕ ਸਨਮਾਨ ਨਾਲ ਸਨਮਾਨਿਤ ਕੀਤਾ ਹੈ। ਸੰਯੁਕਤ ਰਾਸ਼ਟਰ ਨੇ ਉਨ੍ਹਾਂ ਨੂੰ ਵਾਤਾਵਰਣ ਸੁਰੱਖਿਆ ਲਈ ‘ਚੈਂਪੀਅਨ ਆਫ ਦਿ ਅਰਥ’ ਪੁਰਸਕਾਰ ਵੀ ਦਿੱਤਾ ਹੈ।

मेष: दिन शुभ रहेगा...